ਬ੍ਰੇਕਿੰਗ: ਰਾਜਬੀਰ ਘੁੰਮਣ ਪਹੁੰਚੇ ਹਾਈ ਕੋਰਟ; CBI ਜਾਂਚ 'ਤੇ ਰੋਕ ਦੀ ਮੰਗ, ਕਾਰਵਾਈ ਨੂੰ ਦੱਸਿਆ ਗੈਰ-ਕਾਨੂੰਨੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 8 ਅਕਤੂਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁੱਖ ਕਰਦਿਆਂ ਆਪਣੇ ਖ਼ਿਲਾਫ਼ ਸੀ.ਬੀ.ਆਈ. (CBI) ਜਾਂਚ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਅਤੇ ਇਸ ਜਾਂਚ ਦੀ ਕਾਨੂੰਨੀ ਵਾਜਬੀਅਤ ਨੂੰ ਚੁਣੌਤੀ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਘੁੰਮਣ ਨੇ CBI ਮਾਮਲੇ ਵਿੱਚ ਅੱਗੇ ਦੀ ਕਾਰਵਾਈ ਰੋਕਣ ਲਈ ਅਦਾਲਤ ਤੋਂ ਦਖ਼ਲ ਦੀ ਮੰਗ ਕੀਤੀ ਹੈ, ਇਹ ਦਲੀਲ ਦਿੰਦੇ ਹੋਏ ਕਿ ਉਨ੍ਹਾਂ ਖ਼ਿਲਾਫ਼ ਕੀਤੀ ਜਾ ਰਹੀ ਜਾਂਚ ਗੈਰ-ਕਾਨੂੰਨੀ ਹੈ। ਉਨ੍ਹਾਂ ਨੇ ਇੱਕ ਸਰਕਾਰੀ ਸੇਵਕ (Public Servant) ਹੋਣ ਦੇ ਨਾਤੇ CBI ਨੇ ਓਹ ਮੰਜੂਰੀ ਨਹੀਂ ਲਈ ਜੋ ਕਨੂੰਨ ਅਨੁਸਾਰ ਬਣਦੀ ਸੀ ।
ਇਸ ਪਟੀਸ਼ਨ ਤੇ ਕਦੋਂ ਸੁਣਵਾਈ ਹੋਵੇਗੀ ਇਹ ਅਜੇ ਪਤਾ ਨਹੀਂ ਲੱਗਾ ।
ਵੇਰਵੇ ਲਈ ਇੱਥੇ ਕਲਿੱਕ ਕਰੋ :
- Download Babushahi App
-
-