ਰਾਜ ਪੱਧਰੀ ਟੀਮ ਨੇ ਲਿਆ ਡੇਂਗੂ ਰੋਕਥਾਮ ਦੇ ਪ੍ਰਬੰਧਾਂ ਦਾ ਜਾਇਜਾ
ਮੱਛਰ ਤੋਂ ਹੋਣ ਵਾਲੇ ਰੋਗਾਂ ਤੋਂ ਬਚਾਅ ਲਈ ਫੌਗਿੰਗ, ਸਪਰੇਅ ਅਤੇ ਲਾਰਵਾ ਕੀਤਾ ਨਸ਼ਟ
ਰੋਹਿਤ ਗੁਪਤਾ
ਗੁਰਦਾਸਪੁਰ 3 ਸਤੰਬਰ
ਨੈਸ਼ਨਲ ਵੈਕਟਰ ਬੋਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਤਹਿਤ ਸਿਹਤ ਮੰਤਰੀ ਪੰਜਾਬ ਦੀਆਂ ਹਿਦਾਇਤਾਂ ਅਨੁਸਾਰ ਮੱਛਰ ਜਨਿਤ ਰੋਗਾਂ ਦੀ ਰੋਕਥਾਮ ਲਈ ਜਿਲੇ ਵਿੱਚ ਸਿਵਲ ਸਰਜਨ ਗੁਰਦਾਸਪੁਰ ਡਾਕ੍ਟਰ ਮਹੇਸ਼ ਕੁਮਾਰ ਪ੍ਰਭਾਕਰ ਦੀ ਅਗੁਵਾਈ ਹੇਠ ਜਿਲਾ ਗੁਰਦਾਸਪੁਰ ਵਿੱਚ ਵੱਖ ਵੱਖ ਥਾਵਾਂ ਤੇ ਗਤਿਵਿਧੀਆਂ ਕੀਤੀਆਂ ਗਈਆਂ। ਏਨਾ ਗਤੀਵਿਧਿਆਂ ਦਾ ਜਾਇਜਾ ਲੈਣ ਲਈ ਰਾਜ ਪੱਧਰੀ ਟੀਮ ਨੇ ਸਟੇਟ ਪ੍ਰੋਗਰਾਮ ਅਫ਼ਸਰ ਡਾਕਟਰ ਅਰਸ਼ਦੀਪ ਕੌਰ ਦੀ ਅਗੁਆਈ ਹੇਠ ਅੱਜ ਬਟਾਲਾ ਦਾ ਦੌਰਾ ਕੀਤਾ। ਟੀਮ ਨੇ ਬਟਾਲਾ ਸ਼ਹਿਰ ਵਿੱਚ ਡੇਂਗੂ ਰੋਕਥਾਮ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਿੰਦਰਜੀਤ ਸਿੰਘ ਵੀ ਮੌਜ਼ੂਦ ਸਨ।
ਇਸ ਸਬੰਧੀ ਜਿਲਾ ਐਪਿਡਮੋਲੋਜਿਸਟ ਡਾਕਟਰ ਮਮਤਾ ਵਸ਼ਿਸ਼ਟ ਅਤੇ ਐਮ ਓ ਐੱਚ ਡਾਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਜਿਲੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਗਤੀਵਿਧਿਆਂ ਕੀਤੀਆਂ ਜਾ ਰਹੀਆਂ ਹਨ। ਏਨਾ ਗਤੀਵਿਧਿਆਂ ਵਿੱਚ ਆਸ਼ਾ ਵਰਕਰਾਂ ਅਤੇ ਨਰਸਿੰਗ ਸਟੂਡੈਂਟਸ ਦੀ ਵੀ ਭਾਗੀਦਾਰੀ ਕੀਤੀ ਗਈ ਹੈ। ਹਰ ਖੇਤਰ ਵਿੱਚ ਮੱਛਰ ਦੇ ਲਾਰਵਾ ਦੀ ਜਾਂਚ ਕੀਤੀ ਜਾ ਰਹੀ ਹੈ। ਜਿੱਥੇ ਕਿਤੇ ਵੀ ਲਾਰਵਾ ਮਿਲਦਾ ਹੈ ਉਸ ਨੂੰ ਨਸ਼ਟ ਕੀਤਾ ਗਿਆ ਹੈ। ਮੱਛਰ ਦੇ ਖਾਤਮੇ ਲਈ ਸਪਰੇਅ ਅਤੇ ਫੌਗਿੰਗ ਕੀਤੀ ਗਈ ਹੈ। ਹੁਣ ਤੱਕ ਸ਼ਹਿਰੀ ਖੇਤਰ ਵਿੱਚ 94399 ਘਰ ਚੈੱਕ ਕੀਤੇ ਗਏ ਜਿੱਥੇ 1916 ਜਗ੍ਹਾ ਤੇ ਲਾਰਵਾ ਮਿਲਿਆ। ਪੇਂਡੂ ਖੇਤਰ ਵਿੱਚ 51209 ਘਰਾਂ ਦੀ ਚੈਕਿੰਗ ਕੀਤੀ ਗਈ। ਏਨਾਂ ਵਿੱਚੋ 307 ਜਗ੍ਹਾ ਤੇ ਲਾਰਵਾ ਮਿਲਿਆ
ਸ਼ਹਿਰੀ ਖੇਤਰ ਵਿੱਚ 281637 ਕੰਟੇਨਰ ਚੈੱਕ ਕੀਤੇ ਗਏ ਜਿੰਨਾ ਵਿਚ 2145 ਕੰਟੇਨਰ ਵਿੱਚ ਲਾਰਵਾ ਮਿਲਿਆ। ਪੇਂਡੂ ਖੇਤਰ ਵਿੱਚ 76743 ਕੰਟੇਨਰ ਚੈੱਕ ਕੀਤੇ ਗਏ ਜਿੰਨਾ ਵਿੱਚ 361 ਵਿੱਚ ਲਾਰਵਾ ਮਿਲਿਆ ਜਿਸ ਨੂੰ ਨਸ਼ਟ ਕੀਤਾ ਗਿਆ। ਲੋਕਾਂ ਨੂੰ ਮੱਛਰ ਜਨਿਤ ਰੋਗਾਂ ਤੋਂ ਬਚਾਅ ਅਤੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਸਿਹਤ ਮੁਲਾਜਮਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਗਤਿਵਿਧੀਆਂ ਕਰਨ ਦੀ ਹਿਦਾਇਤ ਕੀਤੀ ਹੈ ।
ਉਨ੍ਹਾਂ ਦੱਸਿਆ ਕਿ ਮੱਛਰ ਦੇ ਖਾਤਮੇ ਲਈ ਸਪਰੇਅ ਅਤੇ ਫੌਗਿੰਗ ਲਈ ਵਿਭਾਗ ਦੀਆਂ ਟੀਮਾਂ ਨੂੰ ਫੌਗਿੰਗ ਮਸ਼ੀਨਾਂ ਤੇ ਸਪਰੇਅ ਪੰਪ ਦਿੱਤੇ ਗਏ ਹਨ। ਟੀਮਾਂ ਵਲੋਂ ਵੱਖ ਵੱਖ ਖੇਤਰਾਂ ਵਿੱਚ ਸਪਰੇਅ ਅਤੇ ਫੌਗਿੰਗ ਕੀਤੀ ਜਾ ਰਹੀ ਹੈ। ਫੀਲਡ ਸਟਾਫ਼ ਵੱਲੋਂ ਲਾਰਵਾ ਦੀ ਚੈਕਿੰਗ, ਮੱਛਰਾਂ ਦੇ ਖਾਤਮੇ ਲਈ ਸਪਰੇਅ ਕਰਨ ਦੇ ਨਾਲ ਹੀ ਲੋਕਾਂ ਨੂੰ ਮੱਛਰਾਂ ਤੋਂ ਹੋਣ ਵਾਲੇ ਰੋਗਾਂ ਤੋਂ ਬਚਾਅ ਬਾਰੇ ਦੱਸਿਆ ਜਾ ਰਿਹਾ ਹੈ
- Download Babushahi App
-
-