ਸੜਕ ਕਿਨਾਰੇ ਸਾਥੀ ਨਾਲ ਗੱਲਾਂ ਕਰ ਰਹੇ ਨੌਜਵਾਨ ਉੱਪਰੋਂ ਨਿਕਲੀ ਮਹਿੰਦਰਾ ਪਿੱਕਅਪ ਹੋਈ ਮੌਤ;
ਹਾਦਸੇ ਦੀ ਵੀਡੀਓ ਸੀਸੀਟੀਵੀ ਵਾਇਰਲ
ਰੋਹਿਤ ਗੁਪਤਾ
ਗੁਰਦਾਸਪੁਰ 3 ਸਤੰਬਰ
ਦੀਨਾਨਗਰ ਵਿਖੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਮਹਿੰਦਰਾ ਪਿਕਅਪ ਜੋ ਸਮਾਨ ਨਾਲ ਭਰੀ ਹੋਈ ਸੀ ਨੇ ਪਹਿਲਾਂ ਸੜਕ ਕਿਨਾਰੇ ਆਪਣੇ ਸਾਥੀ ਨਾਲ ਗੱਲਾਂ ਕਰ ਰਹੇ ਨੌਜਵਾਨੋ ਟੱਕਰ ਮਾਰੀ । ਜਦੋਂ ਨੌਜਵਾਨ ਡਿੱਗ ਗਿਆ ਤਾਂ ਗੱਡੀ ਦਾ ਪਿਛਲਾ ਟਾਇਰ ਉਸਦੇ ਸਿਰ ਉੱਪਰੋਂ ਲੰਘ ਗਿਆ ।ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਦੀ ਪਹਿਚਾਨ ਰੱਜਤ ਉਮਰ 30 ਸਾਲ ਵਾਸੀ ਗਾਂਧੀ ਗੇਟ ਦੀਨਾ ਨਗਰ ਦੇ ਤੌਰ ਤੇ ਹੋਈ ।ਹਾਦਸੇ ਤੋਂ ਬਾਅਦ ਘਟਨਾ ਦੀ ਸੀਸੀ ਟੀਵੀ ਵੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਰਜਤ ਮਾਡਰਨ ਫਰਨੀਚਰ ਦੇ ਬਾਹਰ ਆਪਣੇ ਸਾਥੀ ਨਾਲ ਗੱਲਾਂ ਕਰ ਰਿਹਾ ਸੀ ਜਦੋਂ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਤੋਂ ਬਾਅਦ ਵਾਹਨ ਚਾਲਕ ਥੋੜੀ ਦੇਰ ਘਟਨਾ ਸਥਲ ਤੇ ਰੁਕਿਆ ਤੇ ਫਿਰ ਮੌਕਾ ਵੇਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- Download Babushahi App
-
-