ਸੇਂਟ ਕਬੀਰ ਪਬਲਿਕ ਸਕੂਲ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ।
ਦਹੀ-ਹਾਂਡੀ ਮੁਕਾਬਲੇ ਵਿੱਚ ਉਤਸਾ਼ਹ ਪੂਰਵਕ ਹਿੱਸੇਦਾਰੀ ਲੈਂਦੇ ਹੋਏ ਨੌਂਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀ...
ਰੋਹਿਤ ਗੁਪਤਾ
ਗੁਰਦਾਸਪੁਰ 3 ਸਤੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਐਸ. ਬੀ.ਨਾਯਰ ਜੀ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਗਿਆਰਵੀਂ ਤੇ ਨੌਂਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਸਕੂਲੀ ਅਧਿਆਪਕ ਮੈਡਮ ਚੰਦਰ ਪ੍ਰਭਾ ਜੀ ਦੁਆਰਾ ਮਧੁਰ ਭਜਨ ਗਾਇਨ ਕਰਦਿਆਂ ਕੀਤੀ ਗਈ। ਇਸ ਦੇ ਨਾਲ ਹੀ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਹਰਸਿਮਰਤ ਕੌਰ ਤੇ ਏਕਮਜੋਤ ਕੌਰ ਦੁਆਰਾ ਸਟੇਜੀ ਕਾਰਵਾਈ ਨੂੰ ਅੱਗੇ ਤੋਰਿਆ ਗਿਆ। ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਸ਼੍ਰੀ ਕ੍ਰਿਸ਼ਨ ਜੀ ਤੇ ਰਾਧਾ ਜੀ ਦੇ ਜੀਵਨ ਨਾਲ ਸੰਬੰਧਿਤ ਵਿਚਾਰ ਸਾਰਿਆਂ ਸਨਮੁਖ ਰੱਖੇ। ਇਸ ਉਪਰੰਤ ਇੰਟਰ ਹਾਊਸ ਕੋਰੀਓਗ੍ਰਾਫੀ ਅਤੇ ਡਾਂਡੀਆ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਤੋਂ ਲੈ ਕੇ ਮਹਾਰਾਜਾ ਕੰਸ ਨੂੰ ਖ਼ਤਮ ਕਰਨ ਦੀਆਂ ਝਲਕੀਆਂ ਨੂੰ ਸਾਰਿਆਂ ਸਨਮੁੱਖ ਪੇਸ਼ ਕੀਤਾ। ਜਿਸ ਨੇ ਬੁਰਿਆਈ ਉੱਪਰ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਇੰਟਰ-ਜਮਾਤ ਦਹੀਂ- ਹਾਂਡੀ ਮੁਕਾਬਲਾ ਕਰਵਾਇਆ ਗਿਆ ਜਿਸ ਦੌਰਾਨ ਵਿਦਿਆਰਥੀਆਂ ਨੇ ਖੂਬ ਮਨੋਰੰਜਨ ਕੀਤਾ। ਸਕੂਲ ਦੇ ਨੰਨੇ - ਮੁੰਨੇ ਵਿਦਿਆਰਥੀਆਂ ਨੇ ਵੀ ਮਾਂ ਯਸ਼ੋਧਾ, ਮਾਮਾ ਕੰਸ, ਕ੍ਰਿਸ਼ਨ ਜੀ, ਰਾਧਾ ਜੀ, ਦੇਵਕੀ ਜੀ, ਨੰਦ ਜੀ ਤੇ ਵਾਸੂ ਦੇਵ ਜੀ ਆਦਿ ਦੇ ਕਿਰਦਾਰ ਨਿਭਾ ਕੇ ਵਿਦਿਆਰਥੀਆਂ ਨੂੰ ਉਹਨਾਂ ਦੇ ਜੀਵਨ ਦੀਆਂ ਝਲਕੀਆਂ ਤੇ ਵਿਚਾਰਾਂ ਬਾਰੇ ਜਾਣਕਾਰੀ ਦਿੱਤੀ। ਦੂਸਰੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਵੀ ਬਾਲ ਗੋਪਾਲ ਤੇ ਗੋਪੀਆਂ ਦੇ ਰੂਪ ਵਿੱਚ ਮਨਮੋਹਕ ਡਾਂਸ ਦੀ ਪੇਸ਼ਕਾਰੀ ਕੀਤੀ ਗਈ।ਸਕੂਲ ਹਾਊਸ ਬੋਰਡਾਂ ਅਤੇ ਦੀਵਾਰਾਂ ਨੂੰ ਸ਼੍ਰੀ ਕ੍ਰਿਸ਼ਨ ਜੀ ਤੇ ਰਾਧਾ ਜੀ ਦੀਆਂ ਸੁੰਦਰ ਤਸਵੀਰਾਂ, ਮਟਕਿਆਂ ਮੋਰ ਪੰਖੜੀਆਂ ਤੇ ਬੰਸਰੀਆਂ ਨਾਲ ਸਜਾਇਆ ਗਿਆ। ਪ੍ਰਿੰਸੀਪਲ ਐਸ.ਬੀ.ਨਾਯਰ ਜੀ ਨੇ ਕ੍ਰਿਸ਼ਨ ਅਸ਼ਟਮੀ ਦੀ ਧਾਰਮਿਕ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਕਿਹਾ ਕਿਉਂਕਿ ਸ੍ਰੀ ਕ੍ਰਿਸ਼ਨ ਅਵਤਾਰ ਨੇ ਹੀ ਅੰਧਕਾਰ ਨੂੰ ਖ਼ਤਮ ਕਰਕੇ ਸਮਾਜ ਕਲਿਆਣ ਵੱਲ ਪਹਿਲ ਕਦਮੀ ਕੀਤੀ ਸੀ ਅਤੇ ਆਮ ਜਨਤਾ ਨੂੰ ਸੁਖ ਨਸੀਬ ਕਰਵਾਇਆ ਸੀ। ਇਸ ਮੌਕੇ ਮੈਨੇਜਮੈਂਟ ਮੈਂਬਰਾਂ ਦੁਆਰਾ ਵੀ ਵਿਦਿਆਰਥੀਆਂ ਨੂੰ ਹਮੇਸ਼ਾ ਸੱਚਾਈ ਦੇ ਰਸਤੇ ਨੂੰ ਅਪਣਾਉਣ ਦੀ ਸੇਧ ਦਿੱਤੀ ਗਈ ਇਸ ਮੌਕੇ ਸਮੂਹ ਸਕੂਲੀ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
- Download Babushahi App
-
-