ਸਾਹਿਤਕ ਮੰਚ ਭਗਤਾ ਭਾਈ ਵੱਲੋਂ ਨਾਵਲ-' ਮਿੱਟੀ ਦੇ ਜਾਏ' ਕੀਤਾ ਗਿਆ ਲੋਕ ਅਰਪਣ
ਅਸ਼ੋਕ ਵਰਮਾ
ਭਗਤਾ ਭਾਈ, 10 ਅਗਸਤ 2026 : ਸਾਹਿਤਕ ਮੰਚ ਭਗਤਾ ਭਾਈ ਵੱਲੋਂ ਸਾਹਿਤਕਾਰ ਡਾਕਟਰ 'ਮੀਤ ਖਟੜਾ ' ਦੀ ਪ੍ਰਧਾਨਗੀ ਵਿੱਚ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਦਾ ਲਿਖਿਆ ਹੋਇਆ ਨਾਵਲ "ਮਿੱਟੀ ਦੇ ਜਾਏ" ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਡਾ. ਮੀਤ ਖਟੜਾ ,ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ,ਮੀਤ ਪ੍ਰਧਾਨ ਹਰਜੀਤ ਸਿੰਘ ਗੰਗਾ ,ਸਰਪ੍ਰਸਤ ਨਛੱਤਰ ਸਿੰਘ ਸਿੱਧੂ, ਸਰਪ੍ਰਸਤ ਤਰਲੋਚਨ ਸਿੰਘ ਗੰਗਾ ਸਸ਼ੋਭਿਤ ਸਨ। ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਮਾਗਮ ਦਾ ਆਗਾਜ਼ ਸਰਪ੍ਸਤ ਨਛੱਤਰ ਸਿੱਧੂ ਨੇ ਨਸ਼ਿਆਂ ਵਿਰੁੱਧ ਗੀਤ ,ਜਗਸੀਰ ਜੀਦਾ ਨੇ ਭਗਤ ਸਿੰਘ ਤੇ ਗੀਤ ਪੇਸ਼ ਕੀਤਾ।ਗੀਤ ਲੈ ਕੇ ਹਾਜ਼ਰ ਹੋਏ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਤੋਂ ਗੀਤਕਾਰ ਅਤੇ ਗਾਇਕ ਸ਼੍ਰੀ ਨਿਰਮਲ ਪੱਤੋ, ਸ਼੍ਰੀ ਤਰਸੇਮ ਗੋਪੀ ਕਾ ਨੇ ਆਪਣੇ ਪ੍ਰਸਿੱਧ ਕਵਿਤਾ 'ਫਿਰ ਦੁਬਾਰਾ ਆ ਵੇ ਨਾਨਕ ' ਬੋਲੀ।
ਪੰਡੋਰੀ ਤੋਂ ਵਿਸ਼ੇਸ਼ ਸ਼ਿਰਕਤ ਕਰ ਰਹੇ ਨੌਂਜਵਾਨ ਸ਼ਾਇਰ ਸ੍ਰੀ ਸੁਖਵਿੰਦਰ ਸਿਆਣ ਨੇ ਆਪਣੀ ਖੂਬਸੂਰਤ ਕਵਿਤਾ ਸੁਣਾਈ। ਪਰਗਟ ਢਿੱਲੋਂ ਨੇ ਵੀ ਕਵਿਤਾ ਬੋਲੀ। ਸ਼੍ਰੀਮਤੀ ਮਨਜਿੰਦਰ ਕੌਰ ਭੱਲਾ ਨੇ ਔਰਤਾਂ ਤੇ ਆਪਣੀ ਕਵਿਤਾ ਪੇਸ਼ ਕੀਤੀ। ਇਹ ਸਮਾਗਮ ਕਹਾਣੀਕਾਰ ਸ੍ਰੀ ਭੂਰਾ ਸਿੰਘ ਕਲੇਰ ਦੀ ਬਰਸੀ ਨੂੰ ਸਮਰਪਿਤ ਸੀ। ਨਥਾਣੇ ਤੋਂ ਨੌਜਵਾਨ ਨਾਵਲਕਾਰ ਸ੍ਰੀ ਨਰਿੰਦਰ ਨੈਰੀ ਨੇ ਕਹਾਣੀਕਾਰ ਭੂਰਾ ਸਿੰਘ ਕਲੇਰ ਦੀ ਲੇਖਣੀ ਨੂੰ ਮਹਾਨ ਦੱਸਿਆ। ਪ੍ਰਧਾਨਗੀ ਭਾਸ਼ਣ ਵਿੱਚ ਬੋਲਦੇ ਹੋਏ ਡਾਕਟਰ ਮੀਤ ਖਟੜਾ ਨੇ ਕਿਹਾ ਮਿੱਟੀ ਦੇ ਜਾਏ ਨਾਵਲ ਦੇ ਸੰਦਰਭ ਵਿੱਚ ਕਿ ਮੱਧ ਵਰਗੀ ਦੀਆਂ ਕਿਸਾਨੀ ਸਮੱਸਿਆਵਾਂ ਨੂੰ ਲਿਖਣਾ ਸਮੇਂ ਦੀ ਮੁੱਖ ਲੋੜ ਹੈ। ਕਹਾਣੀ ਕਰ ਭੂਰਾ ਸਿੰਘ ਕਲੇਰ ਬਾਰੇ ਬੋਲਦੇ ਕਿਹਾ ਕਿ ਉਹਨਾਂ ਨੇ ਤਾਅ ਉਮਰ ਹਾਸ਼ੀਆਗ੍ਰਸਤ ਲੋਕਾਂ ਦੇ ਦੁੱਖਾਂ ਤਕਲੀਫਾਂ ਦੀ ਗੱਲ ਕੀਤੀ ਹੈ।
ਮੰਚ ਸੰਚਾਲਨ ਜਨਰਲ ਸਕੱਤਰ ਅੰਮ੍ਰਿਤ ਕਲੇਰ ਨੇ ਕੀਤਾ । ਮਾਸਟਰ ਗੁਰਨਾਮ ਸਿੰਘ ਨੇ ਸਮਾਗਮ ਬਾਰੇ ਮਲਵਈ ਬੋਲੀ ਪਾਈ। ਵਿੱਤ ਸਕੱਤਰ ਰੰਗਕਰਮੀ ਸ੍ਰੀ ਸੁਖਵਿੰਦਰ ਚੀਦਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਹਰਬੰਸ ਸਿੰਘ ਬਰਾੜ ,ਬਲਦੇਵ ਸਿੰਘ ਫੌਜੀ, ਮਾਸਟਰ ਸੁਰਜੀਤ ਸਿੰਘ, ਰਣਜੋਧ ਸਿੰਘ, ਦੀਦਾਰ ਸਿੰਘ ਗੰਗਾ, ਬਲਵੀਰ ਸਿੰਘ, ਗੁਰਮੇਲ ਸਿੰਘ, ਗੁਰਨੈਬ ਸਿੰਘ, ਜਸਵੀਰ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਕੌਰ ,ਅਮਨਿੰਦਰ ਸਿੰਘ, ਰੂਹੀ, ਰੂਮੀ, ਗੁਰਜੰਟ ਸਿੰਘ ਸੋਹਣ ਸਿੰਘ, ਗੁਰਪਿੰਦਰ ਕੌਰ ਭੱਲਾ, ਲਖਵੀਰ ਸਿੰਘ ਗੁਰਮੇਲ ਸਿੰਘ ਹਾਜ਼ਰ ਸਨ।
- Download Babushahi App
-
-