ਡੀਐਸਜੀਐਮਸੀ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਅਲੌਕਿਕ ਸਜਾਵਟ
ਨਵੀਂ ਦਿੱਲੀ 7 ਅਗਸਤ, 2026
ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨੂੰ ਬਹੁਤ ਮਨਮੋਹਕ ਅਤੇ ਅਲੌਕਿਕ ਤਰੀਕੇ ਨਾਲ ਸਜਾਇਆ ਗਿਆ। ਰੌਸ਼ਨੀਆਂ, ਫੁੱਲਾਂ ਅਤੇ ਸੁੰਦਰ ਧਾਰਮਿਕ ਸਜਾਵਟ ਨਾਲ ਸਜਿਆ ਗੁਰਦੁਆਰਾ ਬੰਗਲਾ ਸਾਹਿਬ ਹਰ ਸ਼ਰਧਾਲੂ ਲਈ ਆਤਮਿਕ ਸ਼ਾਂਤੀ ਅਤੇ ਗੁਰਮਤਿ ਦੀ ਰੌਸ਼ਨੀ ਦਾ ਅਦੁੱਤੀ ਕੇਂਦਰ ਬਣਿਆ ਹੋਇਆ ਹੈ।
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਮਨਮੋਹਕ ਸਜਾਵਟ ਦੀਆਂ ਇਹ ਖੂਬਸੂਰਤ ਤਸਵੀਰਾਂ ਗੁਰੂ ਘਰ ਦੀ ਸ਼ਾਨ, ਸਿੱਖ ਪ੍ਰੰਪਰਾ ਦੀ ਮਹਾਨਤਾ ਅਤੇ ਸੇਵਾ-ਸਿਮਰਨ ਦੀ ਭਾਵਨਾ ਨੂੰ ਜੀਵੰਤ ਰੂਪ ਵਿੱਚ ਦਰਸਾਉਂਦੀਆਂ ਹਨ। ਗੁਰਦੁਆਰਾ ਬੰਗਲਾ ਸਾਹਿਬ ਦੇ ਚਾਰੇ ਪਾਸੇ ਗੁਰੂ ਸਾਹਿਬ ਦੀ ਅਪਾਰ ਕਿਰਪਾ, ਦਇਆ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਪ੍ਰਗਟ ਕਰਦਾ ਨਜ਼ਰ ਆ ਰਿਹਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆਂ ਅਰਦਾਸ ਕੀਤੀ ਗਈ ਹੈ ਕਿ ਬਾਲਾ ਪ੍ਰੀਤਮ ਜੀ ਦੀ ਅਸੀਸ ਸਮੁੱਚੀ ਮਨੁੱਖਤਾ 'ਤੇ ਬਣੀ ਰਹੇ ਅਤੇ ਸਭ ਨੂੰ ਸੇਵਾ, ਸਿਮਰਨ, ਨਿਮਰਤਾ ਅਤੇ ਪਰਉਪਕਾਰ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਪ੍ਰਾਪਤ ਹੋਵੇ।
- Download Babushahi App
-
-