ਸਕੂਲ ਵਿੱਚ ਚੱਲੀਆਂ ਗੋਲੀਆਂ- 1 ਅਧਿਆਪਕ ਦੀ ਮੌਤ, 20 ਵਿਦਿਆਰਥੀ ਜ਼ਖਮੀ
ਬਾਬੂਸ਼ਾਹੀ ਬਿਊਰੋ
ਨੋਂਥਾਬੁਰੀ [ਥਾਈਲੈਂਡ], 7 ਅਗਸਤ 2026:
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਉੱਤਰ-ਪੱਛਮੀ ਬਾਹਰੀ ਇਲਾਕੇ ਨੋਂਥਾਬੁਰੀ ਸੂਬੇ ਦੇ ਬਾਂਗ ਕ੍ਰੂਈ ਜ਼ਿਲ੍ਹੇ ਵਿੱਚ ਸਥਿਤ ਡੇਬਸੀਰਿਨ ਨੋਨਥਾਬੁਰੀ ਸਕੂਲ (Debsirin Nonthaburi School) ਵਿੱਚ ਇੱਕ ਵਿਦਿਆਰਥੀ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਨਾਲ ਦਹਿਸ਼ਤ ਫੈਲ ਗਈ। ਇਸ ਦਰਦਨਾਕ ਘਟਨਾ ਵਿੱਚ ਇੱਕ ਅਧਿਆਪਕ ਦੀ ਮੌਤ ਹੋ ਗਈ ਹੈ, ਜਦਕਿ ਲਗਭਗ 20 ਵਿਦਿਆਰਥੀ ਜ਼ਖਮੀ ਦੱਸੇ ਜਾ ਰਹੇ ਹਨ।
ਪਲਾਈ ਬਾਂਗ ਪੁਲਿਸ ਮੁਖੀ ਲੈਫਟੀਨੈਂਟ ਕਰਨਲ ਪਾਸਾਕੋਰਨ ਚੈਤਾਵਿਵੋਂਗ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ੱਕੀ ਹਮਲਾਵਰ ਸਕੂਲ ਦਾ ਹੀ ਇੱਕ ਵਿਦਿਆਰਥੀ ਹੈ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਪੂਰੇ ਸਕੂਲ ਨੂੰ ਘੇਰ ਲਿਆ ਅਤੇ ਬਚਾਅ ਟੀਮਾਂ ਨੇ ਜ਼ਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਹਸਪਤਾਲ ਪਹੁੰਚਾਇਆ। ਜ਼ਿਆਦਾਤਰ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਪੁਲਿਸ ਨੇ ਹਮਲਾਵਰ ਵਿਰੁੱਧ ਕਾਨੂੰਨੀ ਕਾਰਵਾਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- Download Babushahi App
-
-