ਹਰ ਗਲੀ, ਹਰ ਮੁਹੱਲੇ ਚੱਲੀ ਇੱਕੋ ਗੱਲ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਚੱਲ
ਅਸ਼ੋਕ ਵਰਮਾ
ਬਰਨਾਲਾ, 5 ਅਗਸਤ 2026 :ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਵੱਲੋਂ ਬਣਾਈ ਸੁਚੱਜੀ ਵਿਉਂਤਬੰਦੀ ਅਨੁਸਾਰ 12 ਅਗਸਤ 2026 ਨੂੰ ਦਾਣਾ ਮੰਡੀ ਮਹਿਲਕਲਾਂ ਪੁੱਜਣ ਦਾ ਸੁਨੇਹਾ ਦੇਣ ਦਾ ਇਹ ਨਜ਼ਾਰਾ ਮਹਿਲਕਲਾਂ-ਬਰਨਾਲਾ-ਸ਼ਹਿਣਾ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਕੋਈ ਪੋਸਟਰ ਮੁਹਿੰਮ ਵਿੱਚ ਸਰਗਰਮ ਹੈ, ਕੋਈ ਪਿੰਡਾਂ ਦੀਆਂ ਸੱਥਾਂ ਵਿੱਚ ਲੀਫਲੈੱਟ ਵੰਡ ਰਿਹੈ, ਕੋਈ ਸਕੂਟਰਾਂ ਮੋਟਰਸਾਈਕਲਾਂ ਤੇ ਸਟਿੱਕਰ ਲਗਾ ਰਿਹੈ, ਕੋਈ ਮੀਟਿੰਗਾਂ ਕਰਵਾ ਰਿਹੈ। ਯਾਦਗਾਰ ਕਮੇਟੀ ਮਹਿਲਕਲਾਂ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਦਰਸ਼ਨ ਸਿੰਘ ਦਸੌਂਦਾ ਦੀ ਨਿਗਰਾਨੀ ਵਿੱਚ ਕਾਲਜਾਂ ਯੂਨੀਵਰਸਿਟੀਆਂ ਦੇ ਨੌਜਵਾਨ ਮੁੰਡੇ-ਕੁੜੀਆਂ ਜਗਮੀਤ ਬੱਲਮਗੜ੍ਹ, ਪ੍ਰਦੀਪ ਮੁਸਾਹਿਬ, ਹਰਪ੍ਰੀਤ ਮਲੂਕਪੁਰ, ਤਾਨੀਆ, ਰੁਪਿੰਦਰ ਕੌਰ, ਹਰਪ੍ਰੀਤ ਕੌਰ ਹਰਦਾਸਪੁਰਾ ਆਦਿ ਪਿੰਡ ਪਿੰਡ ਜਾਕੇ 'ਜ਼ਬਰ ਜ਼ੁਲਮ ਖਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ-ਮਹਿਲਕਲਾਂ ਲੋਕ ਘੋਲ' ਦੇ ਵਿਗਿਆਨ ਦਾ ਸੁਨੇਹਾ ਦੇ ਰਹੇ ਹਨ।
ਮੌਜੂਦਾ ਦੌਰ ਦੀਆਂ ਚੁਣੌਤੀਆਂ ਦੀ ਚਰਚਾ ਕਰ ਰਹੇ ਹਨ। 'ਜਿੱਥੇ ਜਬਰ ਹੈ ਉਥੇ ਟੱਕਰ ਹੈ' ਮਹਿਲਕਲਾਂ ਲੋਕ ਘੋਲ ਨੇ ਅਨੇਕਾਂ ਚੁਣੌਤੀਆਂ, ਮੋੜਾਂ ਘੋੜਾਂ ਦੇ ਬਾਵਜੂਦ ਕਿਵੇਂ ਸਰ ਕੀਤਾ, ਇਹ ਸਾਂਝਾ ਕਰ ਰਹੇ ਹਨ। ਇਹੀ ਨਹੀਂ ਸਗੋਂ ਜ਼ਬਰ ਜ਼ੁਲਮ ਖਿਲਾਫ਼ ਦਾ ਟਾਕਰਾ ਕਰਦਿਆਂ ਉਸ ਤੋਂ ਅਗਲਾ ਕਦਮ ਜਿੱਤਣ ਤੱਕ ਦਾ ਇਤਿਹਾਸ ਸਾਂਝਾ ਕਰ ਰਹੇ ਹਨ। ਅਗਲੇ ਮੁਕੰਮਲ ਮੁਕਤੀ ਲਈ ਵਿਗਿਆਨਕ ਵਿਚਾਰਧਾਰਾ ਦੀ ਅਗਵਾਈ ਵਿੱਚ ਨਵਾਂ ਬਰਾਬਰਤਾ ਵਾਲਾ ਸਮਾਜ ਸਿਰਜਣ ਦੇ ਵਡੇਰੇ ਕਾਰਜ ਨੂੰ ਸੰਬੋਧਿਤ ਹੋਣ ਦਾ ਸੁਨੇਹਾ ਦੇ ਰਹੇ ਹਨ। ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾ ਰਜਿੰਦਰ ਪਾਲ, ਸੁਖਵਿੰਦਰ ਠੀਕਰੀਵਾਲਾ, ਅਜਮੇਰ ਸਿੰਘ ਕਾਲਸਾਂ, ਜਸਪਾਲ ਚੀਮਾ, ਸੋਨੀ ਨੰਦਵਾਲ, ਭਾਕਿਯੂ ਏਕਤਾ ਡਕੌਂਦਾ ਦੇ ਆਗੂ ਅਮਰਜੀਤ ਕੌਰ, ਕੁਲਵੰਤ ਸਿੰਘ ਭਦੌੜ, ਭੋਲਾ ਸਿੰਘ ਛੰਨਾਂ, ਕਾਲਾ ਸਿੰਘ ਜੈਦ, ਬਾਬੂ ਸਿੰਘ ਖੁੱਡੀਕਲਾਂ ਵੀ ਪੂਰੀ ਤਨਦੇਹੀ ਨਾਲ ਜੁਟੇ ਹੋਏ ਹਨ।
ਹੁਣ ਤੱਕ ਮਹਿਲਕਲਾਂ-ਬਰਨਾਲਾ ਵਿੱਚ ਦਰਜਣ ਤੋਂ ਵੱਧ ਥਾਵਾਂ ਤੇ ਸਫ਼ਲ ਮੀਟਿੰਗਾਂ ਹੋ ਚੁੱਕੀਆਂ ਹਨ। ਇਸੇ ਹੀ ਤਰ੍ਹਾਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮਹਿਲਕਲਾਂ ਵੱਲੋਂ ਡਾ ਅਮਰਜੀਤ ਸਿੰਘ ਕਾਲਸਾਂ, ਡਾ ਕੇਸਰ ਖਾਨ ਅਤੇ ਡਾ ਦਲਬਾਰ ਸਿੰਘ ਦੀ ਰਹਿਨੁਮਾਈ ਹੇਠ ਡਾ ਨਿਰਭੈ ਸਿੰਘ, ਡਾ ਬਾਰੂ ਮੁਹੰਮਦ, ਡਾ ਦਿਲਬਾਗ ਸਿੰਘ,ਡਾ ਗੁਰਨੂਰ ਸਿੰਘ, ਡਾ ਹਰੀ ਸਿੰਘ, ਡਾ ਸ਼ਿਵਚਰਨ ਦੀ ਅਗਵਾਈ ਵਿੱਚ ਮਹਿਲਕਲਾਂ ਬਲਾਕ ਨੂੰ ਚਾਰ ਭਾਗਾਂ ਵਿੱਚ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਪੁੱਜਣ ਦਾ ਸੁਨੇਹਾ ਦਿੰਦਾ ਰੰਗਦਾਰ ਪੋਸਟਰ ਲਗਾ ਰਹੇ ਹਨ। ਗੁਰਮੀਤ ਸਿੰਘ ਸੁਖਪੁਰਾ ਅਤੇ ਨਿਰਮਲ ਸਿੰਘ ਚੁਹਾਣਕੇ ਦੀ ਰਹਿਨੁਮਾਈ ਹੇਠ ਪਲਵਿੰਦਰ ਸਿੰਘ ਠੀਕਰੀਵਾਲਾ, ਕੁਲਦੀਪ ਸਿੰਘ ਸੰਘੇੜਾ, ਲਖਵੀਰ ਸਿੰਘ ਠੁੱਲੀਵਾਲ, ਸੁਖਪ੍ਰੀਤ ਸਿੰਘ ਬੜੀ, ਸ਼ਿਵ ਕੁਮਾਰ, ਬਿੱਕਰ ਸਿੰਘ ਔਲਖ, ਜਗਜੀਤ ਸਿੰਘ, ਮਨਜਿੰਦਰ ਸਿੰਘ, ਅੰਮ੍ਰਿਤ ਪਾਲ, ਰਾਜੀਵ ਕੁਮਾਰ, ਮਾਲਵਿੰਦਰ ਸਿੰਘ, ਰਘੁਵੀਰ ਕਰਮਗੜ੍ਹ, ਗੁਲਵੰਤ ਸਿੰਘ, ਇਕਬਾਲ ਕੌਰ ਉਦਾਸੀ, ਸੱਤ ਪਾਲ ਬਾਂਸਲ, ਦਰਸ਼ਨ ਸਿੰਘ ਬਦਰਾ, ਗੁਰਜੀਤ ਸਿੰਘ ਉੱਗੋਕੇ, ਬਲਦੇਵ ਧੌਲਾ, ਰਣਜੀਤ ਸਿੰਘ, ਦਵਿੰਦਰ ਤਲਵੰਡੀ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ 29 ਸਾਲ ਦੇ ਲੋਕ ਸੰਘਰਸ਼ ਦੀ ਗਾਥਾ ਤੋਂ ਜਾਣੂ ਕਰਵਾ ਰਹੇ ਹਨ। ਸੈਂਕੜੇ ਸਕੂਲਾਂ ਵਿੱਚ ਵਿਦਿਆਰਥੀਆਂ ਅਧਿਆਪਕਾਂ ਕੋਲ ਸ਼ਾਨਦਾਰ ਮੁਹਿੰਮ ਪਹੁੰਚ ਚੁੱਕੀ ਹੈ। ਅਧਿਆਪਕ ਵੱਡੇ ਕਾਰਜ ਦੀ ਸਫ਼ਲਤਾ ਲਈ ਫੰਡ ਪੱਖੋਂ ਬਹੁਤ ਵਧੀਆ ਯੋਗਦਾਨ ਪਾ ਰਹੇ ਹਨ। ਬਿਜਲੀ ਬੋਰਡ ਦੇ ਕਾਮਿਆਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ ਐਸੋਸੀਏਸ਼ਨ ਦੇ ਆਗੂ ਸਤਿੰਦਰਪਾਲ ਸਿੰਘ ਜੱਸੜ, ਕੁਲਵੀਰ ਸਿੰਘ ਔਲਖ, ਸਿੰਦਰ ਧੌਲਾ, ਰੂਪ ਚੰਦ ਤਪਾ, ਜੱਗਾ ਸਿੰਘ ਧਨੌਲਾ ਦੀ ਅਗਵਾਈ ਵਿੱਚ ਆਪਣੇ ਤੌਰ 'ਤੇ 12 ਅਗਸਤ ਦੇ ਸਮਾਗਮ ਵਿੱਚ ਵੱਡੀ ਸ਼ਮੂਲੀਅਤ ਅਤੇ ਫੰਡ ਮੁਹਿੰਮ ਚਲਾ ਰਹੇ ਹਨ। ਯਾਦਗਾਰ ਕਮੇਟੀ ਮਹਿਲਕਲਾਂ ਦੇ ਆਗੂਆਂ ਗੁਰਬਿੰਦਰ ਸਿੰਘ ਕਲਾਲਾ, ਮਨਜੀਤ ਧਨੇਰ, ਨਰਾਇਣ ਦੱਤ, ਗੁਰਮੇਲ ਸਿੰਘ ਠੁੱਲੀਵਾਲ, ਪ੍ਰੇਮ ਕੁਮਾਰ ਅਤੇ ਜਰਨੈਲ ਸਿੰਘ ਚੰਨਣਵਾਲ ਨੇ ਦੱਸਿਆ ਕਿ ਇਹ ਪ੍ਰਚਾਰ ਮੁਹਿੰਮ 10 ਅਗਸਤ ਸ਼ਾਮ ਤੱਕ ਹੋਰ ਵਧੇਰੇ ਇਨਕਲਾਬੀ ਜੋਸ਼ ਨਾਲ ਜਾਰੀ ਰਹੇਗੀ। ਇਸ ਵਾਰ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਜੁਝਾਰੂ ਮਰਦ-ਔਰਤਾਂ ਦੇ ਕਾਫ਼ਲੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਪਹੁੰਚਕੇ ਬੱਬਰ ਅਕਾਲੀ ਲਹਿਰ ਸ਼ਤਾਬਦੀ ਦੇ ਵਿਰਸੇ ਤੋਂ ਜਾਣੂ ਹੋਣਗੇ। ਮੀਨਾਬ ਦੀਆਂ ਬੱਚੀਆਂ ਅਤੇ ਅਧਿਆਪਕਾਂ ਨੂੰ ਸਮਰਪਿਤ ਸ਼ਹੀਦ ਕਿਰਨਜੀਤ ਕੌਰ ਦੇ 29ਵੇਂ ਯਾਦਗਾਰੀ ਸਮਾਗਮ ਵਿੱਚ ਸ਼ਾਮਲ ਹੋਣਗੇ। ਨਵਜੀਤ ਉੱਗੋਕੇ, ਗੋਰਾ ਰਾਏਸਰ, ਰਜਿੰਦਰ ਸਿੰਘ ਖ਼ਿਆਲੀ, ਹਰਮਨ ਰਾਏਸਰ, ਹਾਕਮ ਸਿੰਘ 'ਨੂਰ' ਵੀ ਇਸ ਮੁਹਿੰਮ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਪਾ ਰਹੇ ਹਨ।
- Download Babushahi App
-
-