ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਿਆ ਪ੍ਰਸ਼ਾਸਨ ਪੰਚਾਇਤੀ ਜ਼ਮੀਨ ਦਾ ਵਿਵਾਦ ਖ਼ਤਮ ਪ੍ਰਸ਼ਾਸਨ ਨੇ ਦਿੱਤਾ ਕਬਜ਼ਾ
ਰੋਹਿਤ ਗੁਪਤਾ
ਗੁਰਦਸਪੁਰ : ਗੁਰਦਾਸਪੁਰ ਦੇ ਪਿੰਡ ਬੱਬਰੀ ਨੰਗਲ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਹੋਣ ਦੇ ਬਾਵਜੂਦ ਜ਼ਮੀਨ ਦਾ ਕਬਜ਼ਾ ਨਾ ਮਿਲਣ ਦਾ ਮਾਮਲਾ ਗਰਮਾ ਗਿਆ ਸੀ। ਇਸ ਸਬੰਧੀ ਸਮਾਜ ਸੇਵੀ ਰਣਜੀਤ ਸਿੰਘ ਕਾਹਲੋਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ। ਕਿ ਜੇਕਰ ਕਬਜ਼ਾ ਨਾ ਮਿਲਿਆ ਤਾਂ 23 ਤਾਰੀਖ ਨੂੰ ਡੀਸੀ ਦਫ਼ਤਰ ਦਾ ਘਿਰਾਓ ਅਤੇ ਹਾਈਵੇ ਜਾਮ ਕੀਤਾ ਜਾਵੇਗਾ। ਗੱਲਬਾਤ ਕਰਦਿਆ ਸਮਾਜ ਸੇਵੀ ਰਣਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਨੇੜੇ ਹੋਣ ਅਤੇ ਪਨੀਰੀ ਪੱਕ ਜਾਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਜ਼ਮੀਨ ਦੇ ਲਾਰੇ ਲਾਏ ਜਾ ਰਹੇ ਸਨ। ਜਦੋਂ ਇਹ ਮਾਮਲਾ ਏ.ਡੀ.ਸੀ. (ਡਿਵੈਲਪਮੈਂਟ), ਐੱਸ.ਡੀ.ਐੱਮ. ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਂਦਾ ਗਿਆ,ਤਾਂ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਆਦੇਸ਼ ਦਿੱਤੇ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਐੱਸ.ਡੀ.ਐੱਮ. ਅਤੇ ਬੀ.ਡੀ.ਪੀ.ਓ. ਦੀ ਅਗਵਾਈ ਹੇਠ ਕਬਜ਼ਾ ਦਿਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਸਬੰਧੀ ਦੂਸਰੇ ਪਾਸੇ ਗੱਲਬਾਤ ਕਰਦਿਆ ਪ੍ਰਸ਼ਾਸਨ ਦੇ ਅਧਿਕਾਰੀ ਏ.ਡੀ.ਸੀ. ਗੁਰਪ੍ਰੀਤ ਸਿੰਘ ਗਿੱਲ ਨੇ ਆਪਣੇ ਪੱਖ ਵਿੱਚ ਸਪੱਸ਼ਟ ਕੀਤਾ ਕਿ ਪਿੰਡ ਬੱਬਰੀ ਨੰਗਲ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਪਹਿਲਾਂ ਹੋ ਚੁੱਕੀ ਸੀ। ਅਤੇ ਪੈਸੇ ਵੀ ਜਮ੍ਹਾਂ ਹੋ ਚੁੱਕੇ ਸਨ।ਪਰ ਕਿਸਾਨ ਨੂੰ ਕਬਜ਼ਾ ਨਹੀਂ ਮਿਲਿਆ ਸੀ। ਇਹ ਮਾਮਲਾ ਧਿਆਨ ਵਿੱਚ ਆਉਣ ਤੇ ਐੱਸ.ਡੀ.ਐੱਮ. ਸਾਹਿਬ ਅਤੇ ਬੀ.ਡੀ.ਪੀ.ਓ. ਨੂੰ ਮੌਕੇ 'ਤੇ ਭੇਜ ਕੇ ਅੱਜ ਹੀ ਬੋਲੀ ਅਤੇ ਕਬਜ਼ੇ ਦੀ ਕਾਰਵਾਈ ਮੁਕੰਮਲ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੇ ਰਿਕਾਰਡ ਦੀ ਜਾਂਚ ਕਰਕੇ ਦੇਖਿਆ ਜਾਵੇਗਾ ਕਿ ਦੇਰੀ ਕਿਉਂ ਹੋਈ ਅਤੇ ਜੇਕਰ ਭਵਿੱਖ ਵਿੱਚ ਵੀ ਕਿਸੇ ਬਲਾਕ ਜਾਂ ਪਿੰਡ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
- Download Babushahi App
-
-