-
ਇਤਿਹਾਸਕ ਸ਼ਖਸੀਅਤਾਂ ਪ੍ਰਤੀ ਉਦਾਸੀਨਤਾ:
-
ਅਜੋਕੇ ਸਮੇਂ ਇਤਿਹਾਸਕ ਸ਼ਖਸੀਅਤਾਂ ਦੇ ਦਿਨ-ਦਿਹਾੜਿਆਂ 'ਤੇ ਸਮਾਜਿਕ ਅਤੇ ਸ਼ਿਸ਼ਟਾਚਾਰੀ ਪੱਧਰ ਇੰਨਾ ਗਿਰ ਚੁੱਕਾ ਹੈ ਕਿ ਪੰਜਾਬ ਦੇ ਸ਼ਹੀਦੀ ਇਤਿਹਾਸ ਨੂੰ ਕਮਜ਼ੋਰ ਸਿਲਸਿਲਿਆਂ ਵਿੱਚ ਲਪੇਟ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ। ਅਟਾਰੀ ਬਾਰਡਰ ਤੋਂ ਪਾਰ ਦੀਆਂ ਗੱਲਾਂ ਤਾਂ ਦੂਰ, ਦੇਸ਼ ਦੇ ਅੰਦਰੂਨੀ ਹਿੱਸਿਆਂ ਦੀਆਂ ਗੈਰ-ਪੰਜਾਬੀ ਸਭਿਆਚਾਰਕ ਸੋਚਾਂ ਨੇ ਪੰਜਾਬ ਪ੍ਰਤੀ ਆਪਣੀ ਤੰਗ-ਦਿਲੀ ਦਾ ਸ਼ਰੇਆਮ ਪ੍ਰਦਰਸ਼ਨ ਕਰਨ ਵੇਲੇ ਸ਼ਰਮ-ਹਯਾ ਮਹਿਸੂਸ ਕਰਨੀ ਹੀ ਬੰਦ ਕਰ ਦਿੱਤੀ ਹੈ।
-
Teja Singh Samundri ਦੀ ਲਸਾਨੀ ਸ਼ਹਾਦਤ ਅਤੇ ਸੌਵੀਂ ਵਰ੍ਹੇਗੰਢ:
-
ਗੁਰਦੁਆਰਾ ਸਾਹਿਬਾਨ ਨੂੰ ਸਿੱਖ-ਵਿਰੋਧੀ (ਮੂਲ ਹਿੰਦੂ) ਮਸੰਦਾਂ ਅਤੇ ਅੰਗਰੇਜ਼ਾਂ ਦੀ ਸਰਪ੍ਰਸਤੀ ਤੋਂ ਆਜ਼ਾਦ ਕਰਵਾਉਣ ਅਤੇ 'ਐਸ.ਜੀ.ਪੀ.ਸੀ.' (SGPC) ਦੀ ਮੂਲ ਸਥਾਪਨਾ ਨੂੰ ਅੰਗਰੇਜ਼ ਸਰਕਾਰ ਦੀਆਂ ਸਿਆਸੀ ਬਦਨੀਤੀਆਂ ਤੋਂ ਬਚਾਉਣ ਲਈ ਪੰਥ ਨੇ ਵੱਡੇ ਸੰਘਰਸ਼ ਕੀਤੇ। ਇਸ ਸੰਘਰਸ਼ ਦੌਰਾਨ ਆਗੂਆਂ ਨੇ ਭਾਰਤ ਦੀ ਆਜ਼ਾਦੀ ਪ੍ਰਤੀ ਆਪਣੀ ਨਿਸ਼ਠਾ ਦਾ ਐਲਾਨੀਆ ਪ੍ਰਗਟਾਵਾ ਵੀ ਕੀਤਾ। ਇਸੇ ਲੜਾਈ ਵਿੱਚ ਜਥੇਦਾਰ ਤੇਜਾ ਸਿੰਘ ਸਮੁੰਦਰੀ ਜੀ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਲਸਾਨੀ ਸ਼ਹਾਦਤ ਦੀ 100ਵੀਂ ਵਰ੍ਹੇਗੰਢ 17 ਜੁਲਾਈ 2026 ਨੂੰ ਅੰਮ੍ਰਿਤਸਰ ਦੇ ਸਮੁੰਦਰੀ ਹਾਲ ਅਤੇ ਨਵੀਂ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਮਨਾਈ ਗਈ। ਇਸ ਵਿੱਚ ਭਾਰਤ ਦੇ ਚੀਫ਼ ਜਸਟਿਸ ਸਮੇਤ ਕਈ ਮਹੱਤਵਪੂਰਨ ਸ਼ਖਸੀਅਤਾਂ ਸ਼ਾਮਲ ਹੋਈਆਂ, ਪਰ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦਾ ਸ਼ਾਮਲ ਨਾ ਹੋਣਾ ਇੱਕ ਵੱਖਰੀ ਦਾਸਤਾਨ ਬਿਆਨ ਕਰਦਾ ਹੈ।
-
-
-

-
ਤਰਨਜੀਤ ਸਿੰਘ ਸੰਧੂ ਵੱਲੋਂ ਵੱਡੇ ਬਾਦਲ ਸਾਹਿਬ ਦੀ ਮਦਦ:
-
ਜਦੋਂ ਸਰਦਾਰ ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਸਨ, ਤਾਂ ਉਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉੱਥੇ ਇਲਾਜ ਦੌਰਾਨ ਆਪਣੇ ਪ੍ਰਭਾਵ ਨਾਲ ਅਜਿਹਾ ਪ੍ਰੋਟੋਕੋਲ ਨੋਟੀਫਾਈ ਕਰਵਾਇਆ ਜਿਵੇਂ ਉਹ ਕਿਸੇ ਦੇਸ਼ ਦੇ ਮੁਖੀ ਹੋਣ। ਇਸ ਨਾਲ ਬਾਦਲ ਸਾਹਿਬ ਨੂੰ ਇਲਾਜ ਦੌਰਾਨ ਦੇਸ਼ ਦੇ ਮੁਖੀ ਦੇ ਪੱਧਰ ਦੀਆਂ ਵੱਡੀਆਂ ਸਹੂਲਤਾਂ ਮਿਲੀਆਂ।
-
-

-
-
ਰਾਜ ਸਭਾ ਦੀ ਆਫ਼ਰ ਅਤੇ ਸਿਧਾਂਤਕ ਸਟੈਂਡ:
-
ਇਸੇ ਇਲਾਜ ਦੌਰਾਨ ਵੱਡੇ ਬਾਦਲ ਸਾਹਿਬ ਨੇ ਰਾਜਦੂਤ ਸੰਧੂ ਸਾਹਿਬ ਨਾਲ ਕਈ ਸਿਆਸੀ ਭੇਤ ਸਾਂਝੇ ਕੀਤੇ ਸਨ ਅਤੇ ਉਨ੍ਹਾਂ ਨੂੰ ਅਕਾਲੀ ਦਲ ਵੱਲੋਂ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕਰਨ ਦੀ ਪੇਸ਼ਕਸ਼ ਵੀ ਕੀਤੀ ਸੀ, ਜਿਸ ਨੂੰ ਸੰਧੂ ਸਾਹਿਬ ਨੇ ਬੜੇ ਆਦਰ ਸਹਿਤ ਨਾਂਹ ਕਰ ਦਿੱਤੀ ਸੀ। ਇਸ ਤੋਂ ਪਹਿਲਾਂ, ਨਵਾਂਸ਼ਹਿਰ ਦੇ ਇੱਕ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਲੜਨ ਦੀ ਦਿੱਤੀ ਆਫ਼ਰ ਨੂੰ Taranjit Sanshu ਦੇ IFS ਭਰਾ ਸਰਦਾਰ ਜਸਜੀਤ ਸਿੰਘ ਸਮੁੰਦਰੀ ( ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ) ਨੇ ਵੀ ਇਸ ਲਈ ਠੁਕਰਾ ਦਿੱਤਾ ਸੀ ਕਿਉਂਕਿ ਇਸ ਨਾਲ ਘਰ ਵਿੱਚ ਕਲੇਸ਼ ਖੜ੍ਹਾ ਹੁੰਦਾ ਸੀ। ਜਸਜੀਤ ਸਿੰਘ ਦਾ ਮੰਨਣਾ ਸੀ ਕਿ ਅਕਾਲੀ ਦਲ ਹੁਣ ਇੱਕ ਕਾਰਪੋਰੇਟ ਵਰਗੀ ਪਾਰਟੀ ਬਣ ਚੁੱਕੀ ਹੈ, ਜਿੱਥੇ ਇਮਾਨਦਾਰ ਪੰਥਕ ਨੁਮਾਇੰਦਿਆਂ ਦੀ ਜਗ੍ਹਾ ਬਹੁਤ ਸੁੰਗੜ ਗਈ ਹੈ। ਸ਼ਾਇਦ ਇਨ੍ਹਾਂ ਹੀ ਹਾਲਤਾਂ ਕਾਰਨ ਤਰਨਜੀਤ ਸਿੰਘ ਸੰਧੂ ਨੇ ਵੀ ਵੱਡੇ ਬਾਦਲ ਸਾਹਿਬ ਦੀ ਰਾਜ ਸਭਾ ਵਾਲੀ ਪੇਸ਼ਕਸ਼ ਨੂੰ ਨਕਾਰਿਆ ਹੋਵੇਗਾ, ਜੋ ਕਿ ਬਾਅਦ ਵਿੱਚ ਸਹੀ ਨਿਰਣਾ ਸਾਬਿਤ ਹੋਇਆ।
-
-

-
Late S Jasjit Singh Samundri ( Brother of Taranjit Singh Sandhu)
-
-
2024 ਦੀ ਅੰਮ੍ਰਿਤਸਰ ਲੋਕ ਸਭਾ ਚੋਂ ਅਤੇ ਅਕਾਲੀ ਦਲ-ਕਾਂਗਰਸ ਦੀ ਅੰਦਰੂਨੀ ਸਾਂਝ:
-
ਅਜੀਬ ਮੌਕਾ ਮੇਲ ਹੈ ਕਿ ਪ੍ਰਧਾਨ ਮੰਤਰੀ ਦੇ ਆਦੇਸ਼ 'ਤੇ ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਤੋਂ ਭਾਜਪਾ (BJP) ਦੀ ਟਿਕਟ 'ਤੇ ਚੋਣ ਲੜਨੀ ਸਵੀਕਾਰ ਕੀਤੀ ਪਰ ਜਿਸ BJP ਵੱਲੋਂ ਇਸੇ ਸੀਟ ਤੋਂ ਚੋਂ ਲੜਨ ਦੀ ਸਿਆਸੀ ਆਫ਼ਰ ਲਈ ਸਰਦਾਰ ਜਸਜੀਤ ਸਿੰਘ ਸਮੁੰਦਰੀ ਪਿਛਲੇ 20-25 ਸਾਲਾਂ ਤੋਂ ਟਾਲਦੇ ਰਹੇ ਸਨ । ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣੇ ਹਰਜੀਤ ਸਿੰਘ ਗਰੇਵਾਲ ਇਸ ਤੱਥ ਦੇ ਗਵਾਹ ਹਨ ਕਿਓਂਕਿ ਓਹ ਖੁਦ ਵੀ ਜਸਜੀਤ ਸਮੁੰਦਰੀ ਨੂੰ ਮਨਾਉਣ ਦਾ ਯਤਨ ਕਰਦੇ ਰਹੇ ਸਨ ।
ਤਰਨਜੀਤ ਸੰਧੂ ਸਾਹਿਬ ਇਹ ਚੋਣ ਕੁਝ ਫਰਕ ਨਾਲ ਹਾਰ ਗਏ। ਆਮ ਸਿੱਖਾਂ ਦੀ ਸੋਚ ਸੀ ਕਿ ਜਥੇਦਾਰ ਤੇਜਾ ਸਿੰਘ ਸਮੁੰਦਰੀ ਦੀ ਲਸਾਨੀ ਪੰਥਕ ਸ਼ਹਾਦਤ ਨੂੰ ਸਤਿਕਾਰ ਦਿੰਦੇ ਹੋਏ ਅਕਾਲੀ ਦਲ (ਬਾਦਲ) ਨੂੰ ਉਨ੍ਹਾਂ ਦੇ ਪੋਤਰੇ ਦੇ ਖਿਲਾਫ਼ ਕੋਈ ਉਮੀਦਵਾਰ ਖੜਾ ਹੀ ਨਹੀਂ ਸੀ ਕਰਨਾ ਚਾਹੀਦਾ। ਭਾਵੇਂ ਮਾਝੇ ਦੇ ਲੋਕ ਭਾਜਪਾ ਨੂੰ ਦਿਲੋਂ ਪਸੰਦ ਨਹੀਂ ਕਰਦੇ (ਵਿਸ਼ੇਸ਼ ਕਰਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਹਰਬੰਸ ਲਾਲ ਖੰਨਾ ਵੱਲੋਂ ਦਰਬਾਰ ਸਾਹਿਬ ਮਾਡਲ ਤੋੜਨ/ਬੇਪੱਤ ਕਰਨ ਅਤੇ ਬੀਬੀ ਚਾਵਲਾ ਵਰਗੇ ਆਗੂਆਂ ਵੱਲੋਂ ਸਿੱਖਾਂ ਤੇ ਪੰਜਾਬੀ ਭਾਸ਼ਾ ਦੇ ਵਿਰੋਧੀ ਹੋਣ ਕਰਕੇ), ਪਰ ਇਸ ਦੇ ਬਾਵਜੂਦ ਅਕਾਲੀ ਦਲ ਨੇ ਉਮੀਦ ਤੋਂ ਵੱਧ ਪੈਸਾ ਖ਼ਰਚਿਆ। ਜਿਸ 'ਐਸ.ਜੀ.ਪੀ.ਸੀ.' ਦੀ ਸਥਾਪਨਾ ਵਿੱਚ ਸਮੁੰਦਰੀ ਸਾਹਿਬ ਦਾ ਵੱਡਾ ਯੋਗਦਾਨ ਸੀ, ਉਸੇ ਦੇ ਪਲੇਟਫਾਰਮ ਅਤੇ ਗੁਰੂ ਘਰ ਦੀ ਮਾਇਆ ਦੀ ਵਰਤੋਂ ਕਰਕੇ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਦੀ ਮੁਖਾਲਫ਼ਤ ਕੀਤੀ ਗਈ। ਇਸ ਤਰ੍ਹਾਂ ਟੇਢੇ ਢੰਗ ਨਾਲ ਅਕਾਲੀ ਦਲ ਨੇ ਅੰਦਰਖਾਤੇ ਉਸ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦਾ ਕਾਰਜ ਕੀਤਾ, ਜਿਹੜੀ ਪਾਰਟੀ 1984 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਸੀ। ਕਾਂਗਰਸ ਨੂੰ ਜਿਤਾ ਕੇ ਮਾਝੇ ਨੇ ਆਪਣੇ ਮੁੱਖ 'ਤੇ ਕਾਲਖ ਮਲੀ ਹੈ ਅਤੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ 'ਤੇ ਹੋਏ ਭਾਰਤੀ ਫ਼ੌਜ ਦੇ ਹਮਲੇ ਦੇ ਦਰਦ ਨੂੰ ਬੇਮਾਅਨਾ ਕਰ ਦਿੱਤਾ। ਇਹ ਬਿਲਕੁਲ ਉਸੇ ਤਰ੍ਹਾਂ ਦਾ ਦੁਖਦਾਈ ਕਾਂਡ ਹੈ, ਜਿਵੇਂ ਪਹਿਲਾਂ ਬੀਬੀ ਖਾਲੜਾ ਨੂੰ ਹਰਾ ਕੇ ਮਾਝੇ ਨੇ ਆਪਣਾ ਜਲੂਸ ਕਢਵਾਇਆ ਸੀ ਅਤੇ ਸਾਬਤ ਕੀਤਾ ਸੀ ਕਿ ਮਾਝਾ ਖ਼ਰੀਦਣਯੋਗ ਬਣ ਚੁੱਕਾ ਹੈ।
-
ਬਾਦਲ ਪਰਿਵਾਰ ਦਾ ਛੋਟਾਪਣ ਤੇ ਤੰਗਦਿਲੀ:
-
17 ਜੁਲਾਈ 2026 ਨੂੰ ਹੋਏ ਇਸ ਸ਼ਹਾਦਤੀ 100 ਸਾਲਾ ਸਮਾਗਮ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਸ਼ਾਮਲ ਨਾ ਹੋਣਾ ਉਨ੍ਹਾਂ ਦੇ ਤੰਗਨਜ਼ਰ ਛੋਟੇਪਣ ਨੂੰ ਦਰਸਾਉਂਦਾ ਹੈ। ਇਸ ਵਿਹਾਰ ਨੇ ਤੀਜੀ ਵਾਰ ਸਾਬਤ ਕੀਤਾ ਹੈ ਕਿ ਉਨ੍ਹਾਂ ਦੀ ਸਿਆਸੀ ਪਰਵਰਿਸ਼ ਵਿੱਚ ਪੰਥਕ ਨਿਯਮਾਂ ਪ੍ਰਤੀ ਸੰਜੀਦਗੀ, ਇਮਾਨਦਾਰੀ ਜਾਂ ਸੰਸਕਾਰਾਂ ਦੀ ਜਗ੍ਹਾ ਮੌਕਾਪ੍ਰਸਤੀ ਹਾਵੀ ਹੈ। ਜਦੋਂ ਮਾਝੇ ਨੇ ਪਹਿਲਾਂ ਬੀਬੀ ਖਾਲੜਾ ਨੂੰ ਹਰਾ ਕੇ ਆਪਣੇ ਮੂੰਹ 'ਤੇ ਕਾਲਖ ਮਲ ਲਈ ਸੀ, ਤਾਂ ਹੁਣ ਦੁਬਾਰਾ ਸ਼ਰਮਹੀਨ ਹੋਣ 'ਤੇ ਉਨ੍ਹਾਂ ਨੂੰ ਕੀ ਫਰਕ ਪੈਣਾ ਹੈ!
-
-

-
ਸਿਧਾਂਤਹੀਣ ਸਿਆਸਤ ਅਤੇ ਇਤਿਹਾਸ ਦੀ ਭੁੱਲ:
-
ਮੁੱਖ ਸਿਧਾਂਤਾਂ ਤੋਂ ਬਿਨਾਂ ਅਤੇ ਭ੍ਰਿਸ਼ਟਾਚਾਰ ਦੇ ਸਹਾਰੇ ਕਿਸੇ ਪਲੇਟਫਾਰਮ 'ਤੇ ਕਾਮਯਾਬ ਹੋਣ ਨਾਲ ਇੱਕ ਸੱਚੇ ਇਨਸਾਨ ਦਾ ਮਨੋਰਥ ਹੀ ਖ਼ਤਮ ਹੋ ਜਾਂਦਾ ਹੈ। ਇਨ੍ਹਾਂ ਸਾਰੀਆਂ ਹਕੀਕਤਾਂ ਦੇ ਬਾਵਜੂਦ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦਾ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਦੇ ਸੌ ਸਾਲਾ ਸ਼ਹਾਦਤ ਦਿਹਾੜੇ 'ਤੇ ਹਾਜ਼ਰ ਨਾ ਹੋਣਾ, ਉਨ੍ਹਾਂ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਹੋਰ ਬੌਣਾ (ਛੋਟਾ) ਸਾਬਿਤ ਕਰਦਾ ਹੈ, ਜਿਸ ਦਾ ਪੰਥਕ ਧੜਿਆਂ ਨੂੰ ਹਮੇਸ਼ਾ ਅਫ਼ਸੋਸ ਰਹੇਗਾ।
-
-
ਸ ਤੇਜਾ ਸਿੰਘ ਸਮੁੰਦਰੀ ਦੀ ਯਾਦ ਚ ਗੁਰਦਵਾਰਾ ਰਕਾਬ ਗੰਜ ਸਾਹਿਬ ਚ ਹੋਏ ਸਮਾਗਮ ਦਾ ਵੇਰਵਾ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ :
-
-
-

-
ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ-ਹਾਜ਼ਰੀ 'ਤੇ ਸਵਾਲ:
-
ਪੰਜਾਬ ਅਤੇ ਸਿੱਖ ਪਲੇਟਫਾਰਮ ਨੂੰ ਇਸ ਗੱਲ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਸ਼ਰਧਾਂਜਲੀ ਸਮਾਗਮਾਂ ਤੋਂ ਭਲੀ-ਭਾਂਤ ਜਾਣੂ ਸਨ। ਸੁਣਨ ਵਿੱਚ ਆਇਆ ਹੈ ਕਿ ਨਿੱਜੀ ਪੱਧਰ 'ਤੇ ਉਨ੍ਹਾਂ ਦੇ ਸਰਦਾਰ ਤਰਨਜੀਤ ਸਿੰਘ ਸੰਧੂ (ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਮੌਜੂਦਾ ਲੈਫਟੀਨੈਂਟ ਗਵਰਨਰ, ਨਵੀਂ ਦਿੱਲੀ) ਨਾਲ ਆਪਸੀ ਸਤਿਕਾਰ ਵਾਲੇ ਸਬੰਧ ਵੀ ਹਨ। ਪਰ ਸ਼ਾਇਦ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਨੂੰ ਪੰਜਾਬ ਦੇ ਇਸ ਮਹਾਨ ਆਜ਼ਾਦੀ ਘੁਲਾਟੀਏ ਦੀ ਯਾਦਗਾਰੀ ਸਭਾ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜੋ ਕਿ ਬਹੁਤ ਛੋਟੀ, ਸੌੜੀ ਅਤੇ ਨੀਵੇਂ ਪੱਧਰ ਦੀ ਰਾਜਨੀਤਕ ਸੋਚ ਦਾ ਪ੍ਰਗਟਾਵਾ ਹੈ ਅਤੇ ਬੇਹੱਦ ਨਿੰਦਣਯੋਗ ਹੈ।
-
ਇਤਿਹਾਸ ਲੇਖਣ ਦੀ ਤਲਖ਼ ਹਕੀਕਤ:
-
ਜਥੇਦਾਰ ਤੇਜਾ ਸਿੰਘ ਸਮੁੰਦਰੀ ਜੀ ਦੇ ਜੀਵਨ ਸੰਘਰਸ਼ ਦੀ ਜੋ ਦਾਸਤਾਨ (ਕਿਤਾਬ) ਲਿਖਤ ਵਿੱਚ ਲਿਆਂਦੀ ਗਈ ਸੀ, ਉਹ ਉਸ ਸਮੇਂ ਦੇ ਕਾਂਗਰਸੀ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਜੀ ਵੱਲੋਂ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਜੀ ਨੂੰ ਦਿੱਤੀ ਸਲਾਹ ਅਤੇ ਤਕਨੀਕੀ-ਵਿੱਤੀ ਮਦਦ ਨਾਲ ਹੀ ਸੰਭਵ ਹੋ ਸਕੀ ਸੀ। ਕਾਂਗਰਸੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਮਨ ਵਿੱਚ ਸਿੱਖ ਵਿਰਸੇ ਪ੍ਰਤੀ ਸਤਿਕਾਰ ਦੀ ਭਾਵਨਾ ਸੀ, ਜਿਸ ਸਦਕਾ ਇਹ ਕਿਤਾਬੀ ਰਚਨਾ ਹੋਈ। ਪਰ ਦੂਜੇ ਪਾਸੇ, ਇੱਕ ਹੋਰ ਮਹਾਨ ਆਜ਼ਾਦੀ ਘੁਲਾਟੀਏ ਅਤੇ ਦੇਸ਼ ਸੇਵਕ ਸਰਦਾਰ ਸੰਪੂਰਨ ਸਿੰਘ (ਜੋ 1920-25 ਤੱਕ ਬਿਨਾਂ ਚੋਣ ਐਸ.ਜੀ.ਪੀ.ਸੀ. ਦੇ ਪਹਿਲੇ ਪ੍ਰਧਾਨ ਬਣੇ ਸਨ ਅਤੇ ਸਮੁੰਦਰੀ ਸਾਹਿਬ ਦੇ ਭਰਾਵਾਂ ਵਾਂਗ ਵੱਡੇ ਸਹਿਯੋਗੀ ਸਨ) ਦੇ ਸੰਘਰਸ਼ੀ ਯੋਗਦਾਨ ਦਾ ਲਿਖਤੀ ਇਤਿਹਾਸ ਸੰਭਾਲਣ ਲਈ ਕਿਸੇ ਵੀ ਮੁੱਖ ਮੰਤਰੀ ਦਾ ਸਹਿਯੋਗ ਨਾ ਮਿਲਣਾ ਇੱਕ ਵੱਖਰੀ ਅਤੇ ਦੁਖਦਾਈ ਹਕੀਕਤ ਹੈ।
-
ਅਰਦਾਸ: ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਕੁਰਾਹੇ ਪਏ ਪੰਜਾਬ ਦੀ ਲੀਡਰਸ਼ਿਪ , ਵਿਸ਼ੇਸ਼ ਕਰਕੇ ਸਿੱਖ ਆਗੂਆਂ ਅਤੇ ਧਾਰਮਿਕ ਸੰਸਥਾਵਾਂ ਦੇ ਮੋਹਰੀਆਂ ਨੂੰ ਸੁਮੱਤ (ਅਕਲ-ਬੁੱਧੀ) ਬਖਸ਼ਿਸ਼ ਕਰਨ, ਤਾਂ ਜੋ ਸਮੁੱਚੀ ਕੌਮ ਚੜ੍ਹਦੀ ਕਲਾ ਵਿੱਚ ਵਿਚਰੇ ਅਤੇ ਆਪਣੀਆਂ ਵਿਰਾਸਤੀ ਕਦਰਾਂ-ਕੀਮਤਾਂ 'ਤੇ ਪਹਿਰਾ ਦੇਣ ਲਈ ਦੁਬਾਰਾ ਉੱਦਮ ਕਰ ਸਕੇ।
-
-
ਪੰਜਾਬ ਹੈਰੀਟੇਜ ਐਜੂਕੇਸ਼ਨਲ ਫਾਊਂਡੇਸ਼ਨ
ਚੰਡੀਗੜ੍ਹ -18 ਜੁਲਾਈ, 2026
-