ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇ ਦੀ ਉਸਾਰੀ ਲਈ 14 ਪਿੰਡ ਦੀ ਜ਼ਮੀਨ ਐਕਵਾਈਰ ਕੀਤੀ – ਐੱਸ.ਡੀ.ਐੱਮ ਬਟਾਲਾ
ਰੋਹਿਤ ਗੁਪਤਾ
ਬਟਾਲਾ, 23 ਜੁਲਾਈ ਉਪ ਮੰਡਲ ਮੇਜਿਸਟ੍ਰੇਟ ਬਟਾਲਾ ਸ. ਸਾਰੰਗਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇ ਦੇ ਵਿਕਾਸ ਉਸਾਰੀ ਲਈ ਬਟਾਲਾ ਸਬ ਡਵੀਜਨ ਦੇ 14 ਪਿੰਡ ਜਿੰਨ੍ਹਾਂ ਵਿੱਚ 1.ਬਸਰਾਏ, 2.ਹਰਚੋਵਾਲ, 3.ਭਾਮੜੀ, 4.ਨੰਗਲ ਝੌਰ, 5.ਭਰਥ, 6. ਮੇਤਲਾ, 7.ਚੀਮਾ, 8.ਖੁੱਡੀ, 9.ਕਿਸ਼ਨਕੋਟ, 10.ਸੁਕਾਲਾ, 11.ਮਚਰਾਏ, 12.ਪੇਜੇਚੱਕ, 13. ਮਾੜੀ ਬੁਚਿਆ 14. ਬਲੜਵਾਲ ਦੀ ਜ਼ਮੀਨ ਐਕਵਾਈਰ ਕੀਤੀ ਗਈ ਹੈ ਅਤੇ ਇਸ ਪ੍ਰੋਜੈਕਟ ਲਈ ਸਬ ਡਵੀਜਨ ਬਟਾਲਾ ਦਾ 19.01 ਕਿਲੋਮੀਟਰ ਏਰੀਆ ਪੈਂਦਾ ਹੈ ਜਿਸਦਾ 207.18 ਹੈਕਟੇਅਰ ਏਰੀਆ ਬਣਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਟਾਲਾ ਸਬ- ਡਵੀਜਨ ਵਿੱਚ ਪੈਂਦੇ ਪਿੰਡਾਂ ਦੀ ਐਕਵਾਈਰ ਹੋਈ ਜ਼ਮੀਨ ਦੇ ਜਿਨ੍ਹਾਂ ਭੌਂ ਮਾਲਕਾਂ ਵੱਲੋਂ ਅਜੇ ਤੱਕ ਮੁਆਵਜੇ ਦੀ ਰਕਮ ਪ੍ਰਾਪਤ ਨਹੀਂ ਕੀਤੀ ਗਈ, ਉਨ੍ਹਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਅਧਾਰ ਕਾਰਡ ਹਲਫੀਆ ਬਿਆਨ ਬੈਂਕ ਅਕਾਊਂਟ ਜਮਾਂਬੰਦੀ ਆਦਿ ਤੁਰੰਤ ਇਸ ਦਫਤਰ ਵਿੱਚ ਜਮ੍ਹਾਂ ਕਰਾਉਣ ਤਾਂ ਜੋ ਉਨ੍ਹਾਂ ਨੂੰ ਇਸ ਐਕਵਾਈਰ ਕੀਤੀ ਗਈ ਜ਼ਮੀਨ ਦੇ ਮੁਆਵਜੇ ਦੀ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਸਬੰਧਤ ਭੌਂ ਮਾਲਕਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਭੌਂ ਮਾਲਕਾਂ ਵੱਲੋਂ ਇਸ ਐਕਾਵਾਈਰ ਕੀਤੀ ਗਈ ਹੈ ਜ਼ਮੀਨ ਤੇ ਕੋਈ ਵੀ ਫਸਲ ਕਾਸ਼ਤ ਨਾ ਕਰਨ ਅਤੇ ਐਨ.ਐਚ.ਏ.ਆਈ. ਨੂੰ ਸੜਕ ਨਿਰਮਾਣ ਦੇ ਕੰਮ ਵਿੱਚ ਸਹਿਯੋਗ ਕੀਤਾ ਜਾਵੇ।
- Download Babushahi App
-
-