ਸਕੂਲ ਦੇ ਬਾਹਰ ਦੀ ਸੜਕ ਦੇ ਬੁਰੇ ਹਾਲਾਤਾਂ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੇਸ਼ ਆ ਰਹੀ ਪਰੇਸ਼ਾਨੀ
ਸੜਕ ਤੇ ਖੜੇ ਗੰਦੇ ਪਾਣੀ ਨਾਲ ਕੱਪੜੇ ਹੋ ਜਾਂਦੇ ਖਰਾਬ
ਰੋਹਿਤ ਗੁਪਤਾ
ਗੁਰਦਾਸਪੁਰ
ਪਿੰਡ ਗੁਰਦਾਸ ਨੰਗਲ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੇ ਸਾਹਮਣੇ ਤੋਂ ਟੁੱਟੀ ਸੜਕ ਨੇ ਇੱਕ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ ਜਿਸ ਤੋਂ ਵਿਦਿਆਰਥੀਆਂ ਨੂੰ ਲੰਘਣ ਤੋਂ ਕਾਫੀ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਹਨ ਤੇ ਟੂ ਵੀਲਰ ਤੇ ਆਉਣ ਵਾਲੇ ਟੀਚਰਾਂ ਨੂੰ ਵੀ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਚਲਦੇ ਅੱਜ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਗੁਪਤਾ ਤੇ ਸਕੂਲ ਦੇ ਹੋਰ ਅਧਿਆਪਕਾਂ ਨੇ ਨੇ ਸਬੰਧਤ ਮਹਿਕਮੇ ਨੂੰ ਬੇਨਤੀ ਕੀਤੀ ਹੈ ਕਿ ਇਸ ਸੜਕ ਦੀ ਮੁਰੰਮਤ ਜਲਦੀ ਤੋ ਜਲਦੀ ਕਰਵਾਈ ਜਾਏ ਤਾਂ ਜੋ ਸਕੂਲ ਚ ਆਉਣ ਵਾਲੇ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾ ਦਾ ਕਹਿਣਾ ਹੈ ਕਿ ਸਕੂਲ ਆਉਣ ਜਾਣ ਵਾਲੇ ਬੱਚਿਆਂ ਨੂੰ ਇਹ ਨਹੀਂ ਅਧਿਆਪਕਾਂ ਨੂੰ ਅਤੇ ਇੱਥੋਂ ਗੁਜਰਨ ਵਾਲੇ ਹੋਰ ਰਾਹਗੀਰਾਂ ਨੂੰ ਇਸ ਸੜਕ ਕਾਰਨ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਦਲ ਆਉਣ ਵਾਲੇ ਸਕੂਲੀ ਵਿਦਿਆਰਥੀ ਜਦੋਂ ਸਵੇਰੇ ਆਉਂਦੇ ਹਨ ਤਾਂ ਉਹਨਾਂ ਦੀ ਵਰਦੀ ਅਤੇ ਬੂਟ ਜੁਰਾਬਾਂ ਗੰਦੇ ਪਾਣੀ ਵਿੱਚੋਂ ਗੁਜਰਨ ਕਾਰਨ ਖਰਾਬ ਹੋ ਜਾਂਦੇ ਹਨ ਜਦ ਕਿ ਦੋ ਪਹੀਆ ਵਾਹਨਾ ਤੇ ਆਉਣ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀ ਇਸ ਸੜਕ ਕਾਰਨ ਕਈ ਵਾਰ ਦੁਰਘਟਨਾਵਾਂ ਦਾ ਸ਼ਿਕਾਰ ਹੋਣਾ ਪਿਆ ਹੈ। ਕਰੀਬ ਤਿੰਨ ਸਾਲ ਤੋਂ ਇਹ ਸੜਕ ਤੇ ਉਹ ਹਾਲਾਤ ਚੱਲਦੇ ਆ ਰਹੇ ਹਨ । ਮੰਗ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਇਸ ਸੜਕ ਦੀ ਮੁਰੰਮਤ ਕਰਵਾਈ ਜਾਏ।
- Download Babushahi App
-
-