ਹਿਮਾਚਲ ਪ੍ਰਦੇਸ਼ 'ਚ ਫਿਰ ਫਟਿਆ ਬੱਦਲ: 18 ਘਰ ਰੁੜ੍ਹੇ; ਮੌਸਮ ਵਿਭਾਗ ਵੱਲੋਂ Red Alert ਜਾਰੀ
ਬਾਬੂਸ਼ਾਹੀ ਬਿਊਰੋ
ਸ਼ਿਮਲਾ, 22 ਜੁਲਾਈ (2026): ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ Heavy Rainfall ਦੌਰਾਨ ਮੌਸਮ ਵਿਭਾਗ ਨੇ ਸੂਬੇ ਵਿੱਚ Red Alert ਜਾਰੀ ਕੀਤਾ ਹੈ। ਇਸ ਦੌਰਾਨ ਕਾਂਗੜਾ ਜ਼ਿਲ੍ਹੇ ਦੇ ਸ਼ਾਹਪੁਰ ਉਪ-ਮੰਡਲ ਅਧੀਨ ਪੈਂਦੀ ਬੋਹ ਘਾਟੀ (Boh Valley) ਵਿੱਚ ਮੰਗਲਵਾਰ ਨੂੰ Cloudburst ਹੋਣ ਕਾਰਨ ਭਾਰੀ ਤਬਾਹੀ ਮਚੀ। ਬੱਦਲ ਫਟਣ ਕਾਰਨ 18 ਮਕਾਨ ਰੁੜ੍ਹ ਗਏ, 3 ਲੋਕ Injured ਹੋਏ ਅਤੇ 8 ਪਸ਼ੂਆਂ ਦੇ ਰੁੜ੍ਹਨ ਸਮੇਤ 9 Cattle Sheds ਢਹਿ-ਢੇਰੀ ਹੋ ਗਏ।
ਇਸ ਘਟਨਾ ਕਾਰਨ ਲਮ ਪਿੰਡ 'ਤੇ ਵੀ ਖ਼ਤਰਾ ਮੰਡਰਾ ਰਿਹਾ ਹੈ। ਕਈ ਘਰਾਂ ਵਿੱਚ Landslide ਦਾ ਮਲਬਾ, ਵੱਡੇ ਪੱਥਰ ਅਤੇ ਰੁੱਖ ਵੜ ਗਏ ਹਨ, ਜਿਸ ਨਾਲ ਇਮਾਰਤਾਂ ਵਿੱਚ ਵੱਡੀਆਂ ਤਰੇੜਾਂ ਆ ਗਈਆਂ ਹਨ। ਸੋਮਵਾਰ ਸ਼ਾਮ ਤੋਂ ਹੀ ਕਾਂਗੜਾ, ਚੰਬਾ ਅਤੇ ਸਿਰਮੌਰ ਸਮੇਤ ਕਈ ਇਲਾਕਿਆਂ ਵਿੱਚ Torrential Rain ਦਰਜ ਕੀਤੀ ਗਈ ਹੈ। IMD ਨੇ ਅਗਲੇ 24 ਘੰਟਿਆਂ ਵਿੱਚ ਚੰਬਾ, ਕਾਂਗੜਾ, ਮੰਡੀ, ਕੁੱਲੂ, ਸ਼ਿਮਲਾ, ਸਿਰਮੌਰ, ਸੋਲਨ, ਕਿੰਨੌਰ ਅਤੇ ਲਾਹੌਲ-ਸਪਿਤੀ ਵਿੱਚ Flash Floods ਦੀ ਚੇਤਾਵਨੀ ਦਿੱਤੀ ਹੈ, ਜਦਕਿ 23 ਤੋਂ 27 ਜੁਲਾਈ ਤੱਕ Yellow Alert ਰਹੇਗਾ।
ਦੂਜੇ ਪਾਸੇ, ਮੰਗਲਵਾਰ ਸ਼ਾਮ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਦੇ ਹਿਮਕੋਟੀ ਮਾਰਗ 'ਤੇ ਦੇਵੀਦੁਆਰ ਨੇੜੇ ਵੀ Landslide ਹੋਣ ਦੀ ਖ਼ਬਰ ਹੈ। ਪਹਾੜੀ ਤੋਂ ਮਲਬਾ ਡਿੱਗਣ ਕਾਰਨ ਯਾਤਰਾ ਮਾਰਗ 'ਤੇ ਬਣੇ Shed ਦਾ ਵੱਡਾ ਹਿੱਸਾ Damage ਹੋ ਗਿਆ। ਖ਼ਰਾਬ ਮੌਸਮ ਕਾਰਨ ਯਾਤਰਾ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ Precautionary Measure ਵਜੋਂ ਰੋਕੀ ਗਈ ਸੀ, ਜਿਸ ਕਰਕੇ ਕੋਈ Casualty ਨਹੀਂ ਹੋਈ। Disaster Management ਅਤੇ ਪ੍ਰਸ਼ਾਸਨਿਕ ਟੀਮਾਂ ਪ੍ਰਭਾਵਿਤ ਇਲਾਕਿਆਂ 'ਚ Relief Operations ਚਲਾ ਰਹੀਆਂ ਹਨ।
- Download Babushahi App
-
-