ਦਿੱਲੀ 'ਚ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ ਗੁਰਦੁਆਰਾ ਸਾਹਿਬ: ਮਿਲੀ ਮੁੱਢਲੀ ਸਹਾਇਤਾ, ਆਸਰਾ ਅਤੇ ਲੰਗਰ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 22 ਜੁਲਾਈ (2026): ਰਾਜਧਾਨੀ ਦਿੱਲੀ ਵਿੱਚ 'ਕਾਕਰੋਚ ਜਨਤਾ ਪਾਰਟੀ' (CJP) ਦੇ ਰੋਸ ਵਿਖਾਵੇ ਦੌਰਾਨ ਜ਼ਖ਼ਮੀ ਅਤੇ ਪਰੇਸ਼ਾਨ ਹੋਏ ਹਜ਼ਾਰਾਂ ਵਿਦਿਆਰਥੀਆਂ ਲਈ ਦਿੱਲੀ ਦੇ ਗੁਰਦੁਆਰਾ ਸਾਹਿਬਾਨ ਇੱਕ ਵਾਰ ਫਿਰ ਵੱਡਾ ਸਹਾਰਾ ਬਣ ਕੇ ਸਾਹਮਣੇ ਆਏ ਹਨ। ਬੀਤੀ ਸ਼ਾਮ ਤੋਂ ਹੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਪੁਲਿਸ ਕਾਰਵਾਈ ਵਿੱਚ ਜ਼ਖ਼ਮੀ ਹੋਏ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ (First Aid), ਰਹਿਣ ਲਈ ਆਸਰਾ ਅਤੇ ਨਹਾਉਣ-ਧੋਣ ਦੀ ਪੂਰੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਨਿਰੰਤਰ ਜਾਰੀ ਹੈ ਲੰਗਰ ਅਤੇ ਸੇਵਾ
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਦਿਆਰਥੀਆਂ ਲਈ ਗਰਮ ਚਾਹ ਅਤੇ ਗੁਰੂ ਕਾ ਲੰਗਰ ਨਿਰੰਤਰ ਜਾਰੀ ਹੈ, ਜੋ ਇੱਕ ਪਲ ਲਈ ਵੀ ਬੰਦ ਨਹੀਂ ਹੋਇਆ। ਮਾਨਵਤਾ ਦੀ ਸੇਵਾ ਦੀ ਇਸ ਮਿਸ਼ਾਲ ਨੂੰ ਕਾਇਮ ਰੱਖਦਿਆਂ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਸਮੇਤ ਦਿੱਲੀ ਭਰ ਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਨੇ ਵੀ ਆਪਣੇ ਦਰਵਾਜ਼ੇ ਲੋੜਵੰਦ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਹਨ।
- Download Babushahi App
-
-