ਬਠਿੰਡਾ ਪੁਲਿਸ ਵੱਲੋਂ ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 110 ਵਹੀਕਲ ਖੁੱਲੀ ਬੋਲੀ ਰਾਹੀਂ ਨਿਲਾਮ
ਅਸ਼ੋਕ ਵਰਮਾ
ਬਠਿੰਡਾ, 23 ਜੁਲਾਈ 2026: ਡਾ. ਜਯੋਤੀ ਯਾਦਵ ਬੈਂਸ, ਆਈ.ਪੀ.ਐੱਸ, ਐੱਸ.ਐੱਸ.ਪੀ, ਬਠਿੰਡਾ ਵੱਲੋਂ ਜਿੱਥੇ ਨਸ਼ਿਆਂ ਦੇ ਖਾਤਮੇ , ਜ਼ੇਰੇ ਤਫਤੀਸ਼ ਮੁਕੱਦਮਿਆਂ ਦੇ ਨਿਪਟਾਰੇ, ਦਰਖਾਸਤਾਂ ਦੇ ਨਿਪਟਾਰੇ, ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਦਿਨ-ਪ੍ਰਤੀ ਦਿਨ ਨਵੇਂ ਕਦਮ ਚੁੱਕੇ ਜਾ ਰਹੇ ਹਨ, ਉਥੇ ਪੁਲਿਸ ਵਿਭਾਗ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਥਾਣਿਆਂ ਵਿੱਚ ਖੜੇ ਵਹੀਕਲਾਂ ਦੀ ਪੁਲਿਸ ਲਾਈਨ ਬਠਿੰਡਾ ਵਿਖੇ ਖੁੱਲੀ ਬੋਲੀ ਕਰਵਾ ਕੇ 110 ਵਹੀਕਲ ਨਿਲਾਮ ਕੀਤੇ ਗਏ ਹਨ। ਡਾ. ਜਯੋਤੀ ਯਾਦਵ ਬੈਂਸ, ਐੱਸ.ਐੱਸ.ਪੀ, ਬਠਿੰਡਾ ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਥਾਣਿਆਂ ਵਿੱਚ ਵੱਖ-ਵੱਖ ਮੁਕੱਦਮਿਆਂ ਵਿੱਚ ਕਾਫੀ ਗਿਣਤੀ ਵਿੱਚ ਵਹੀਕਲ ਖੜੇ ਹਨ। ਇਹਨਾਂ ਵਹੀਕਲਾਂ ਨਾਲ ਸਬੰਧਿਤ ਮੁੱਕਦਮਿਆਂ ਦਾ ਫੈਸਲਾ ਹੋ ਚੁੱਕਾ ਹੈ, ਪਰ ਕਿਸੇ ਵਿਅਕਤੀ ਵੱਲੋਂ ਇਹ ਵਹੀਕਲ ਕਲੇਮ ਨਹੀ ਕੀਤੇ ਗਏ। ਇਹਨਾਂ ਵਹੀਕਲਾਂ ਕਰਕੇ ਥਾਣਿਆਂ ਵਿੱਚ ਕਾਫੀ ਜਗ੍ਹਾ ਘੇਰੀ ਹੋਈ ਹੈ।
ਜਿਲ੍ਹਾ ਪੁਲਿਸ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਹੀਕਲ ਡਿਸਪੋਜਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾਉਦੇ ਹੋਏ ਜਿਲ੍ਹਾ ਬਠਿੰਡਾ ਦੇ ਪੁਲਿਸ ਥਾਣਾ ਭਗਤਾ, ਨੇਹੀਆਂਵਾਲਾ , ਕੋਤਵਾਲੀ, ਥਰਮਲ, ਨੰਦਗੜ ਵਿੱਚ ਖੜੇ ਕੁੱਲ 100 ਫੈਸਲਾਸ਼ੁਦਾ ਮੁੱਕਦਮੇ ਐੱਨ.ਡੀ.ਪੀ.ਐੱਸ ਐਕਟ,ਆਈ.ਪੀ.ਸੀ ਅਤੇ ਹੋਰ ਮੁਕੱਦਮਿਆਂ ਵਿੱਚ ਬਰਾਮਦਸ਼ੁਦਾ 110 ਵਹੀਕਲ (ਬਿਨਾਂ ਕਾਗਜਾਤ ਅਤੇ ਦੁਬਾਰਾ ਨਾ ਵਰਤੋਂਯੋਗ/ਸਕਰੈਪ ਦੀ ਨਿਲਾਮੀ (ਖੁੱਲੀ ਬੋਲੀ) ਕਰਵਾਈ ਗਈ।ਇਹਨਾਂ ਵਿੱਚ 71 ਦੋ-ਪਹੀਆ ਵਾਹਨ, 35 ਚਾਰ-ਪਹੀਆ ਵਾਹਨ, 03 ਟਰੱਕ ਅਤੇ 01 ਕੈਂਟਰ ਜਿਹਨਾਂ ਦੀ ਕਮੇਟੀ ਵੱਲੋਂ ਰਿਜਰਵ ਕੀਮਤ ₹14,97,700/- ਰੁਪਏ ਨਿਰਧਾਰਿਤ ਰੱਖੀ ਗਈ ਸੀ। ਇਹਨਾਂ ਵਹੀਕਲਾਂ ਦੀ ਬੋਲੀ 23,06,900/- ਰੁਪਏ ਸਮੇਤ (ਘਸ਼ਠ) ਵਿੱਚ ਨਿਲਾਮ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਇਸ ਬੋਲੀ ਵਿੱਚ 110 ਵਾਹਨਾਂ ਦੀ ਨਿਲਾਮੀ ਕੀਤੀ ਗਈ। ਨਿਲਾਮੀ ਦੀ ਕੁੱਲ ਰਕਮ 19,55,000/- ਰੁਪਏ ਸਰਕਾਰੀ ਖਜਾਨੇ ਵਿੱਚ ਜਮਾਂ ਕਰਵਾਈ ਗਈ ਹੈ।ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬਾਕੀ ਰਹਿੰਦੇ ਵਹੀਕਲਾਂ ਸੰਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਵਹੀਕਲ ਵੀ ਜਲਦੀ ਨਿਲਾਮ ਕੀਤੇ ਜਾਣਗੇ।ਇਸ ਮੌਕੇ ਡਾ. ਜਯੋਤੀ ਯਾਦਵ ਬੈਂਸ ਐੱਸ.ਐੱਸ.ਪੀ, ਬਠਿੰਡਾ,ਸ਼੍ਰੀ ਜਗਦੀਸ਼ ਕੁਮਾਰ ਬਿਸ਼ਨੋਈ ਪੀ.ਪੀ.ਐੱਸ, ਐੱਸ.ਪੀ ਹੈੱਡਕੁਆਰਟਰ ਬਠਿੰਡਾ, ਸ਼੍ਰੀ ਕਰਮਜੀਤ ਸਿੰਘ ਪੀ.ਪੀ.ਐੱਸ, ਡੀ.ਐੱਸ.ਪੀ ਸਪੈਸ਼ਲ ਕਰਾਈਮ, ਸ਼੍ਰੀ ਗੁਰਪ੍ਰੀਤ ਪੀ.ਪੀ.ਐੱਸ, ਡੀ.ਐੱਸ.ਪੀ ਸੀ.ਏ.ਡਬਲਿਓ ਬਠਿੰਡਾ, ਇੰਸਪੈਕਟਰ ਗੁਰਵਿੰਦਰ ਸਿੰਘ ਮੋਟਰ ਵਹੀਕਲ ਇੰਸਪੈਕਟਰ, ਸ਼੍ਰੀ ਸੁਖਨੈਬ ਸਿੰਘ ਸਰਵਿਸ ਇੰਜਨੀਅਰ ਪੀ.ਆਰ.ਟੀ.ਸੀ ਬਠਿੰਡਾ ਅਤੇ ਵਹੀਕਲ ਕਮੇਟੀ ਮੈਂਬਰ ਹਾਜਰ ਸਨ।
- Download Babushahi App
-
-