ਬਠਿੰਡਾ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਤੀਜੇ ਦਿਨ ਵੀ ਰੋਸ ਧਰਨਾ
ਅਸ਼ੋਕ ਵਰਮਾ
ਬਠਿੰਡਾ , 23 ਜੁਲਾਈ 2026 : ਅੱਜ ਡਵੀਜ਼ਨ ਦਫ਼ਤਰ ਥਰਮਲ ਕਾਲੋਨੀ ਬਠਿੰਡਾ ਅੱਗੇ ਪੀ ਐਸ ਈ ਬੀ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਮੁਲਾਜ਼ਮ ਯੂਨਾਈਟਿਡ ਆਰਗੋਨਾਈਜੇਸ਼ਨ ਅਤੇ ਭਰਾਤਰੀ ਜਥੇਬੰਦੀਆਂ ਦੇ ਸੱਦੇ ’ਤੇ ਤੀਸਰੇ ਦਿਨ ਵੀ ਵਿ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਵੱਖ-ਵੱਖ ਸਬ ਡਵੀਜ਼ਨਾਂ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਮਾਸ ਲੀਵ ’ਤੇ ਰਹਿੰਦੇ ਹੋਏ ਵੱਡੀ ਸ਼ਮੂਲੀਅਤ ਕੀਤੀ । ਬੁਲਾਰਿਆਂ ਨੇ ਦੱਸਿਆ ਕਿ ਮੁਲਾਜ਼ਮ ਆਪਣੀਆਂ ਮੁੱਖ ਮੰਗਾਂ,ਮਸਲਿਆਂ ਦੇ ਹੱਲ ਲਈ ਸ਼ਾਂਤਮਈ ਅਤੇ ਲੋਕਤਾਂਤਰਿਕ ਢੰਗ ਨਾਲ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ PSPCL ਮੈਨੇਜਮੈਂਟ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਮਾਸ ਲੀਵ ਨੂੰ 24 ਜੁਲਾਈ ਤੋਂ ਅੱਗੇ ਵਧਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਵਾਰ ਵਾਰ ਲੀਕ ਹੋ ਰਹੇ ਨੀਟ ਪੇਪਰ ਦੇ ਖਿਲਾਫ ਅਤੇ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਉਪਰ ਦਿੱਲੀ ਪੁਲਿਸ ਅਤੇ ਬਰਨਾਲਾ ਵਿੱਚ ਲੰਬੇ ਸਮੇਂ ਤੋਂ ਮੰਗਦੇ ਰਹੇ ਆਪਣੇ ਹੱਕਾਂ ਲਈ ਸਫ਼ਾਈ ਸੇਵਕਾਂ ਉਪਰ ਪੰਜਾਬ ਸਰਕਾਰ ਦੀ ਸ਼ਹਿ ਉੱਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਅੰਨੇਵਾਹ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਬੁਲਾਰਿਆਂ ਵਿੱਚ ਭੀਮ ਸੈਨ ਟੀ ਐਸ ਯੂ, ਹਰਵਿੰਦਰ ਸਿੰਘ ਸੇਖੋਂ ਐਮ ਐਸ ਯੂ,ਆਰੁਣ ਕੁਮਾਰ ਤਿਰਪਾਠੀ ਇੰਪਲਾਈਜ ਫੈਡਰੇਸ਼ਨ ਏਟਕ, ਦੁਰਗਾ ਦੱਤ, ਲਛਮਣ ਸਿੰਘ, ਬਲਜਿੰਦਰ ਸਿੰਘ, ਮਹਿੰਦਰ ਪਾਲ, ਸੀਤਾ ਰਾਮ,ਰਾਮ ਕੁਮਾਰ ,ਰਾਜਿੰਦਰ ਪਾਲ, ਹਰਵਿੰਦਰ ਸਿੰਘ ਵਿੱਕੀ, ਚੰਦਰ ਸ਼ਰਮਾ,ਅਰਜਨ ਸਿੰਘ ਲਹਿਰਾ ਮੁਹੱਬਤ, ਮਨਦੀਪ ਸਿੰਘ,ਸੁਧਾਰਤ, ਜੁਗਲ ਕਿਸ਼ੋਰ, ਜਸਪਾਲ ਸਿੰਘ, ਲਖਵੀਰ ਸਿੰਘ ਐਮ ਯੂ ਓ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸੰਘਰਸ਼ ਤੋਂ ਬਾਹਰ ਸਾਥੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।
- Download Babushahi App
-
-