ਆਰ.ਕੇ. ਸਕੂਲ ਵਿੱਚ ਚਾਰ ਰੰਗਾਂ ਵਾਲੇ ਡਸਟਬੀਨ ਮੁਹਿੰਮ ਬਾਰੇ ਕੀਤਾ ਜਾਗਰੂਕ
ਜਗਰਾਉਂ, 10 ਜੁਲਾਈ (ਦੀਪਕ ਜੈਨ):
ਪੰਜਾਬ ਸਰਕਾਰ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਰੂਲਜ਼ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਜਾਰੀ ਹਦਾਇਤਾਂ ਅਨੁਸਾਰ ਨਗਰ ਕੌਂਸਲ ਜਗਰਾਉਂ ਵੱਲੋਂ "ਸਵੱਛਤਾ ਬਾਰੇ ਸਭ ਨੂੰ ਦੱਸਣਾ, ਚਾਰ ਰੰਗ ਚੇਤੇ ਰੱਖਣਾ" ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਆਰ.ਕੇ. ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਇਹ ਪ੍ਰੋਗਰਾਮ ਨਗਰ ਕੌਂਸਲ ਦੇ ਪ੍ਰਧਾਨ ਕਵਰਪਾਲ ਸਿੰਘ, ਕਾਰਜਕਾਰੀ ਸੀਨੀਅਰ ਮੀਤ ਪ੍ਰਧਾਨ ਸ਼ਤੀਸ਼ ਕੁਮਾਰ ਪੱਪੂ ਅਤੇ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ ਅਤੇ (ਸੀ.ਐੱਫ.) ਰਮਿੰਦਰ ਕੌਰ ਦੀ ਦੇਖ-ਰੇਖ ਵਿੱਚ ਆਯੋਜਿਤ ਕੀਤਾ ਗਿਆ।
ਸੈਨਟਰੀ ਇੰਸਪੈਕਟਰ ਅਨਿਲ ਕੁਮਾਰ ਅਤੇ ਰਮਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਘਰਾਂ ਵਿੱਚ ਚਾਰ ਵੱਖ-ਵੱਖ ਡਸਟਬੀਨ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਗਿੱਲਾ ਕੂੜਾ, ਸੁੱਕਾ ਕੂੜਾ, ਸੈਨਟਰੀ/ਡਾਇਪਰ ਵੇਸਟ ਅਤੇ ਖਤਰਨਾਕ ਕੂੜਾ ਵੱਖ-ਵੱਖ ਇਕੱਠਾ ਕਰਕੇ ਸਫ਼ਾਈ ਕਰਮਚਾਰੀਆਂ ਨੂੰ ਦਿੱਤਾ ਜਾਵੇ, ਤਾਂ ਜੋ ਇਸ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ।
ਵਿਦਿਆਰਥੀਆਂ ਨੂੰ ਘਰ ਵਿੱਚ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕਰਨ ਦੇ ਤਰੀਕੇ ਵੀ ਸਮਝਾਏ ਗਏ। ਇਸ ਦੇ ਨਾਲ ਹੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘਟਾ ਕੇ ਸਟੀਲ ਦੇ ਬਰਤਨ, ਪੱਤਿਆਂ ਤੋਂ ਬਣੀਆਂ ਪੱਤਲਾਂ ਅਤੇ ਹੋਰ ਵਾਤਾਵਰਣ ਅਨੁਕੂਲ ਸਮੱਗਰੀ ਵਰਤਣ ਲਈ ਵੀ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਕੈਪਟਨ ਨਰੇਸ਼ ਵਰਮਾ (ਬ੍ਰਾਂਡ ਅੰਬੈਸਡਰ, ਸਵੱਛ ਭਾਰਤ ਮਿਸ਼ਨ), ਸ਼੍ਰੀਮਤੀ ਸੀਮਾ ਸ਼ਰਮਾ, ਆਰ.ਕੇ. ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ, ਕਰ ਭਲਾ ਹੋ ਭਲਾ ਐਨ.ਜੀ.ਓ. ਦੇ ਪ੍ਰਧਾਨ ਵਿਸ਼ਾਲ ਸ਼ਰਮਾ, ਸੁਨੀਲ ਬਜਾਜ, ਨੀਰਜ ਕਟਾਰੀਆ, ਰੋਹਿਤ ਅਰੌੜਾ, ਹਰਪਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।
- Download Babushahi App
-
-