ਤਹਿਸੀਲ ਚੌਕ ਤੋਂ ਅਖਾੜੇ ਵਾਲੀ ਨਹਿਰ ਤੱਕ ਬਣ ਰਹੀ ਸੜਕ ਦੀ ਸ਼ਿਕਾਇਤ ਪਹੁੰਚੀ ਵਿਜੀਲੈਂਸ ਦੇ ਕੋਲ
ਆਪ ਆਗੂ ਗੋਪੀ ਸ਼ਰਮਾ ਨੇ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ
ਜਗਰਾਉਂ (ਦੀਪਕ ਜੈਨ) ਬੀਤੇ ਦਿਨੀ ਪੀ ਡਬਲਯੂ ਡੀ ਵੱਲੋਂ ਸਥਾਨਕ ਤਹਿਸੀਲ ਚੌਂਕ ਤੋਂ ਲੈ ਕੇ ਰੇਲਵੇ ਓਵਰ ਬ੍ਰਿਜ ਤੱਕ ਬਣ ਰਹੀ ਸੜਕ, ਜੋ ਕਿ ਅਖਾੜੇ ਵਾਲੀ ਨਹਿਰ ਦੇ ਪੁੱਲ ਤੱਕ ਬਣਾਈ ਜਾ ਰਹੀ ਹੈ। ਇਸ ਦੀ ਘਟੀਆ ਕੁਆਲਿਟੀ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਗੋਪੀ ਸ਼ਰਮਾ ਵੱਲੋਂ ਸੋਸ਼ਲ ਮੀਡੀਆ ਉੱਪਰ ਵੀ ਲਾਈਵ ਹੋ ਕੇ ਦਿਖਾਇਆ ਸੀ ਅਤੇ ਸੜਕ ਨੂੰ ਬਣਨ ਤੋਂ ਤਿੰਨ ਦਿਨ ਬਾਅਦ ਹੀ ਹੱਥ ਨਾਲ ਤੋੜ ਕੇ ਦਿਖਾ ਦਿੱਤਾ ਗਿਆ ਸੀ। ਜਿਸ ਦੀ ਠੇਕੇਦਾਰ ਵੱਲੋਂ ਦੋ ਦਿਨ ਬਾਅਦ ਹੀ ਮੁਰੰਮਤ ਕਰ ਦਿੱਤੀ ਗਈ ਸੀ। ਪਰ ਗੋਪੀ ਸ਼ਰਮਾ ਨੇ ਉਸ ਸਮੇਂ ਹੀ ਸੜਕ ਨਿਰਮਾਣ ਕਰ ਰਹੀ ਕੰਪਨੀ ਦੇ ਠੇਕੇਦਾਰ ਨੂੰ ਇਹ ਚੇਤਾਵਨੀ ਦਿੱਤੀ ਸੀ ਕਿ ਜੇਕਰ ਸੜਕ ਦੇ ਨਿਰਮਾਣ ਵਿੱਚ ਕੋਈ ਵੀ ਕੁਤਾਹੀ ਹੋਈ ਤਾਂ ਉਹ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਜੀਲੈਂਸ ਬਿਊਰੋ ਨੂੰ ਵੀ ਕਰਨਗੇ। ਅੱਜ ਗੋਪੀ ਸ਼ਰਮਾ ਵੱਲੋਂ ਇੱਕ ਸ਼ਿਕਾਇਤ ਪੱਤਰ ਐਸਐਸਪੀ ਵਿਜੀਲੈਂਸ ਲੁਧਿਆਣਾ ਨੂੰ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਸੜਕ ਦੇ ਨਿਰਮਾਣ ਵਿੱਚ ਹੋ ਰਹੀਆਂ ਕੋਤਾਹੀਆਂ ਜਿਸ ਵਿੱਚ ਲੁਕ ਦੀ ਕੁਆਲਿਟੀ, ਵਿਛਾਈ ਜਾ ਰਹੀ ਪਰਤ ਦੀ ਮੋਟਾਈ ਅਤੇ ਪਾਣੀ ਨਾ ਖੜਨ ਲਈ ਬਾਹਰੀ ਕਿਨਾਰਿਆਂ ਵੱਲ ਸੜਕ ਦੀ ਢਲਾਨ ਅਤੇ ਹੋਰ ਵੀ ਕਈ ਕੁਤਾਹੀਆਂ ਵੱਲ ਧਿਆਨ ਦਵਾਇਆ ਗਿਆ ਹੈ। ਇਸ ਮੌਕੇ ਗੋਪੀ ਸ਼ਰਮਾ ਨੇ ਦੱਸਿਆ ਕਿ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਸੜਕ ਬਣਾਉਣ ਲੱਗਿਆਂ ਠੇਕੇਦਾਰ ਵੱਲੋਂ ਪੂਰੀ ਤਰਹਾਂ ਲਾਪਰਵਾਹੀ ਵਰਤੀ ਗਈ ਹੈ। ਪਰ ਉਹ ਜਨਤਾ ਦੇ ਟੈਕਸ ਦੁਆਰਾ ਦਿੱਤੇ ਗਏ ਪੈਸਿਆਂ ਦੀ ਕਿਸੇ ਵੀ ਅਧਿਕਾਰੀ ਜਾਂ ਠੇਕੇਦਾਰ ਨੂੰ ਦੁਰਵਰਤੋਂ ਨਹੀਂ ਕਰਨ ਦੇਣਗੇ।
- Download Babushahi App
-
-