ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਨੇ ਕਾਮਰਸ ਅਤੇ ਨਾਨ ਮੈਡੀਕਲ ਵਿੱਚ ਝੰਡੇ ਗੱਡੇ
ਅਸ਼ੋਕ ਵਰਮਾ
ਭਗਤਾ ਭਾਈ, 14 ਮਈ 2026 : ਦਾਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਕਾਮਰਸ ਵਿੱਚ 95.4% , ਮੈਡੀਕਲ ਵਿੱਚ 95.2% ਅਤੇ ਨਾਨ-ਮੈਡੀਕਲ ਵਿੱਚ 92.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕਰਕੇ ਸੰਸਥਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਆਕਸਫੋਰਡ ਸਕੂਲ ਇੱਕ ਅਜਿਹੀ ਸੰਸਥਾ ਹੈ, ਜਿਸ ਦੇ ਵਿਦਿਆਰਥੀ ਸੀ. ਬੀ. ਐਸ. ਈ ਦੇ ਨਤੀਜਿਆਂ ਵਿੱਚ ਹਮੇਸ਼ਾ ਧਰੂਤਾਰੇ ਦੀ ਤਰਾਂ ਚਮਕਦੇ ਹਨ। ਆਪਣੀ ਇਸੇ ਚਮਕ ਨੂੰ ਬਰਕਰਾਰ ਰੱਖਦੇ ਹੋਏ ਇਸ ਵਾਰ ਵੀ ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਨੇ ਬੋਰਡ ਦੇ ਨਤੀਜੇ ਵਿੱਚ ਬਾਜ਼ੀ ਮਾਰੀ ਹੈ। ਸਕੂਲ ਦੇ ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਨੇ ਮੈਡੀਕਲ,ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਦੇ ਨਤੀਜਿਆਂ ਵਿੱਚ ਵਿਸ਼ੇਸ਼ ਪੁਜੀਸ਼ਨਾਂ ਲੈ ਕੇ ਸ਼ਾਨਦਾਰ ਨਤੀਜਾ ਦਿੱਤਾ ਹੈ।
ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਇਸ ਸਾਲ 12ਵੀਂ ਕਲਾਸ ਦੀ ਸੀ.ਬੀ.ਐਸ.ਈ. ਦੀ ਪ੍ਰੀਖਿਆ ਵਿੱਚ ਸਕੂਲ ਦੇ ਕਾਮਰਸ ਗੁਰੱਪ ਵਿੱਚੋਂ ਜੈਸਮੀਨ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਲੰਬਵਾਲੀ ਨੇ 95.4% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।ਮੈਡੀਕਲ ਗਰੁੱਪ ਵਿੱਚੋਂ ਐਸ਼ਵੀਨ ਕੌਰ ਪੁੱਤਰੀ ਵਰਿੰਦਰ ਸਿੰਘ ਵਾਸੀ ਸਿਰੀਏਵਾਲਾ ਨੇ 95.2% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।
ਨਾਨ-ਮੈਡੀਕਲ ਗਰੁੱਪ ਵਿੱਚੋਂ ਗੁਰਲੀਨ ਕੌਰ ਸਿੱਧੂ ਪੁੱਤਰੀ ਹਰਮੰਦਰ ਸਿੰਘ ਵਾਸੀ ਕਲਿਆਣ ਮੱਲਕਾ ਨੇ 92.2% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।
ਆਰਟਸ ਗਰੁੱਪ ਦੇ ਵਿਦਿਆਰਥੀਆਂ ਵਿੱਚੋਂ ਜਸਪ੍ਰਿਆ ਕੌਰ ਪੁੱਤਰੀ ਗੁਰਦਰਸ਼ਨ ਸਿੰਘ ਵਾਸੀ ਗੋਨਿਆਣਾ ਨੇ 89.2% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ।
ਜੇਕਰ ਵਿਸ਼ੇ ਅਨੁਸਾਰ ਗੱਲ ਕੀਤੀ ਜਾਵੇ ਤਾਂ ਅੰਗਰੇਜ਼ੀ ਵਿਸ਼ੇ ਵਿੱਚੋਂ ਖੁਸਪ੍ਰੀਤ ਕੌਰ ਸਿੱਧੂ, ਉਨੀਸ਼ਾ ਵਰਮਾ, ਖੁਸ਼ਨੂਰ ਕੌਰ, ਗੁਰਲੀਨ ਕੌਰ ਸਿੱਧੂ ਨੇ 100/100 ਅੰਕ ਪ੍ਰਾਪਤ ਕੀਤੇ ਹਨ। ਐਸ਼ਵੀਨ ਕੌਰ ਨੇ ਵੀ ਫਿਜ਼ੀਕਲ ਐਜ਼ੂਕੇਸ਼ਨ ਵਿੱਚੋਂ 100/100 ਅੰਕ ਪ੍ਰਾਪਤ ਕੀਤੇ। ਐਸ਼ਵੀਨ ਕੌਰ ਨੇ ਬਾਇਓਲੌਜੀ ਵਿਸ਼ੇ ਵਿੱਚ 97/100 ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ ਗੁਰਲੀਨ ਕੌਰ ਸਿੱਧੂ ਨੇ ਮੈਥ ਵਿਸ਼ੇ ਵਿੱਚੋਂ 95/100, ਅਨਮੋਲ ਸਿੰਘ ਨੇ ਪੰਜਾਬੀ ਵਿਸ਼ੇ ਵਿੱਚੋਂ 95/100 ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਅਸਲ ਵਿੱਚ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਮਿਹਨਤ, ਸਹਿਯੋਗ ਅਤੇ ਸਾਂਝੇ ਉੱਦਮ ਦਾ ਹੀ ਨਤੀਜਾ ਹੈ। ਸ੍ਰੀ ਬਾਂਸਲ ਨੇ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਇਸੇ ਤਰਾਂ ਸਖਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਚ’ ਚਣੌਤੀਆਂ ਨੂੰ ਮਾਤ ਦੇਣੀ ਹੀ ਤੁਹਾਡਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ ਕਿਉਂਕਿ ਇਸ ਨੂੰ ਮੁੱਖ ਰੱਖ ਕੇ ਹੀ ਵਿਦਿਆਰਥੀ ਔਕੜਾਂ ਦਾ ਸਾਹਮਣਾ ਕਰਦਾ ਹੋਇਆ ਮੰਜ਼ਲ ਦੀ ਪ੍ਰਾਪਤੀ ਵੱਲ ਵੱਧ ਸਕਦਾ ਹੈ।
ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) , ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦੀ ਸਖ਼ਤ ਘਾਲਣਾ ਦੀ ਵਡਿਆਈ ਕੀਤੀ। ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਦੇ ਸਨਮੁੱਖ ਹੁੰਦੇ ਹੋਏ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਤੋਂ ਪ੍ਰੇਰਿਤ ਹੋਣ ਅਤੇ ਸਿੱਖਿਆ ਗ੍ਰਹਿਣ ਕਰਨ ਲਈ ਤੁਹਾਨੂੰ ਵੀ ਤੱਤਪਰ ਹੋਣਾ ਚਾਹੀਦਾ ਹੈ ਤਾਂ ਜੋ ਆਪਣੇ ਮਾਪਿਆਂ ਦੀ ਕਮਾਈ ਅਤੇ ਮਿਹਨਤ ਦਾ ਪੂਰਾ ਮੁੱਲ ਮੋੜਿਆ ਜਾ ਸਕੇ।
- Download Babushahi App
-
-