CGC ਲਾਂਡਰਾਂ ਵੱਲੋਂ ਪੰਜਾਬ ਵਿੱਚ ਪਿੰਡ ਪੱਧਰੀ ਨਵੀਨਤਾ ਨੂੰ ਬੜਾਵਾ ਦੇਣ ਲਈ ਏਆਈ ਆਧਾਰਿਤ ਐਗਰੀਪ੍ਰਿਨਿਊਰਸ਼ਿਪ ਪਹਿਲ ਦੀ ਅਗਵਾਈ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 14 ਮਈ 2026: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਆਪਣੇ ਡਿਪਾਰਟਮੈਂਟ ਆਫ ਰਾਈਸ ਅਤੇ ਏਸੀਆਈਸੀ ਰਾਈਸ ਰਾਹੀਂ ਇੱਕ ਸੁਚਾਰੂ ਐਗਰੀਪ੍ਰਿਨਿਊਰਸ਼ਿਪ ਨੂੰ ਅੱਗੇ ਵਧਾ ਰਿਹਾ ਹੈ ਜਿਸ ਦਾ ਉਦੇਸ਼ ਪੰਜਾਬ ਦੀ ਖੇਤੀਬਾੜੀ ਨਾਲ ਜੁੜੀਆਂ ਮਹੱਤਵਪੂਰਨ ਚੁਣੌਤੀਆਂ ਨੂੰ ਹੱਲ ਕਰਨਾ ਅਤੇ ਰਾਜ ਦੇ ਉੱਭਰ ਰਹੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਭੂਮੀਗਤ ਪਾਣੀ ਦੀ ਕਮੀ, ਮਿੱਟੀ ਦੀ ਗੁਣਵੱਤਾ ਵਿੱਚ ਗਿਰਾਵਟ, ਖੇਤੀਬਾੜੀ ਦੀਆਂ ਵਧਦੀਆਂ ਇਨਪੁਟ ਲਾਗਤਾਂ ਅਤੇ ਕਿਸਾਨਾਂ ਦੀ ਘਟਦੀ ਆਮਦਨ ਵਰਗੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਸੰਸਥਾ ਨੇ ਇੱਕ ਬਹੁ ਪੜਾਅ ਪ੍ਰੋਗਰਾਮ ਤਿਆਰ ਕੀਤਾ ਹੈ। ਇਹ ਪਹਿਲ ਟਿਕਾਊ ਅਤੇ ਤਕਨਾਲੋਜੀ ਆਧਾਰਿਤ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ’ਤੇ ਕੇਂਦ੍ਰਿਤ ਹੈ, ਜੋ ਕਿ ਪੰਜਾਬ ਦੀਆਂ ਖੇਤਰੀ ਅਤੇ ਮੌਸਮੀ ਖੇਤੀਬਾੜੀ ਹਾਲਤਾਂ ਦੇ ਅਨੁਕੂਲ ਹਨ।
ਇਸ ਪਹਿਲਕਦਮੀ ਦੀ ਸ਼ੁਰੂਆਤ ‘ਕਨਵਰਜੈਂਸ ਆਫ ਏਆਈ ਇਨ ਐਗਰੀਪ੍ਰਿਨਿਊਰਸ਼ਿਪ: ਅ ਕਪੈਸਟੀ ਬਿਲਡਿੰਗ ਸੈਸ਼ਨ ਫਾਰ ਨੈਸ਼ਨਲ ਡਿਵਲਪਮੈਂਟ’ ਨਾਮਕ ਇੱਕ ਸੈਮੀਨਾਰ ਨਾਲ ਹੋਈ, ਜਿਸ ਵਿੱਚ ਪੰਜਾਬ ਭਰ ਦੇ ਕਈ ਪਿੰਡਾਂ ਦੇ 25 ਕਿਸਾਨਾਂ ਨੇ ਹਿੱਸਾ ਲਿਆ। ਇਸ ਸੈਸ਼ਨ ਨੇ ਭਾਗੀਦਾਰਾਂ ਨੂੰ ਵਿਕਲਪਿਕ ਕਾਸ਼ਤ ਮਾਡਲਾਂ ਨਾਲ ਜਾਣੂ ਕਰਵਾਇਆ, ਜਿਸ ਵਿੱਚ ਖਾਸ ਤੌਰ ’ਤੇ ਡ੍ਰੈਗਨ ਫਰੂਟ ਦੀ ਖੇਤੀ ਨੂੰ ਇੱਕ ਘੱਟ ਪਾਣੀ ਵਰਤਨ ਵਾਲੀ, ਉੱਚ ਮੁੱਲ ਵਾਲੀ ਫਸਲ ਵਜੋਂ ਉਭਾਰਿਆ ਗਿਆ। ਮਾਹਿਰਾਂ ਨੇ ਕਾਸ਼ਤ ਤਕਨੀਕਾਂ, ਨਿਵੇਸ਼ ਜ਼ਰੂਰਤਾਂ, ਉਤਪਾਦਨ ਚੱਕਰਾਂ ਅਤੇ ਮਾਰਕੀਟ ਸੰਭਾਵਨਾ ਬਾਰੇ ਵਿਹਾਰਕ ਜਾਣਕਾਰੀ ਸਾਂਝੀ ਕੀਤੀ। ਨਾਲ ਹੀ ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ, ਕਿ ਕਿਸ ਤਰ੍ਹਾਂ ਏਆਈ ਕਿਸਾਨਾਂ ਨੂੰ ਫਸਲਾਂ ਦੀ ਗੁਣਵੱਤਾ ਦਾ ਮੁਲਾਂਕਣ ਕਰਨ, ਮੰਗ ਦੇ ਰੁਝਾਨਾਂ ਨੂੰ ਟਰੈਕ ਕਰਨ ਅਤੇ ਬਿਹਤਰ ਕੀਮਤ ਪ੍ਰਾਪਤੀ ਲਈ ਵਿਸ਼ਾਲ ਡਿਜੀਟਲ ਬਾਜ਼ਾਰਾਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਣ ਵਿੱਚ ਮਦਦ ਕਰ ਸਕਦੀ ਹੈ, ਜਿਸ ਨਾਲ ਉਨ੍ਹਾਂ ਨੂੰ ਵਧੀਆ ਕੀਮਤ ਪ੍ਰਾਪਤ ਹੋ ਸਕੇ।
ਇਸ ਮਜ਼ਬੂਤ ਪਹਿਲ ਨੂੰ ਅੱਗੇ ਵਧਾਉਂਦਿਆਂ ਅਗਲਾ ਪੜਾਅ ਪਿੰਡ ਹੰਸਾਲੀ ਸਾਹਿਬ, ਫਤਿਹਗੜ੍ਹ ਸਾਹਿਬ ਵਿੱਚ, ਡਰੋਨਟੈਕ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਕੀਤਾ ਗਿਆ। ‘ਡਰੋਨ ਇਨੇਬਲਡ (ਏਆਈ) ਪ੍ਰੀਸੀਜ਼ਨ ਫਾਰਮਿੰਗ ਫਾਰ ਡਰੈਗਨ ਫਰੂਟ ਕਲਟੀਵੇਸ਼ਨ’ ਵਿਸ਼ੇ ’ਤੇ ਅਧਾਰਿਤ ਇਸ ਫੀਲਡ ਪ੍ਰੋਗਰਾਮ ਵਿੱਚ ਪਲਾਂਟੇਸ਼ਨ ਡਿਜ਼ਾਈਨ, ਡ੍ਰਿੱਪ ਸਿੰਚਾਈ ਪ੍ਰਣਾਲੀਆਂ, ਮਿੱਟੀ ਸਿਹਤ ਪ੍ਰਬੰਧਨ ਅਤੇ ਅਨੁਕੂਲ ਬਿਜਾਈ ਅਭਿਆਸਾਂ ਵਿੱਚ ਹੱਥੀਂ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਡਰੋਨ ਅਧਾਰਤ ਫਸਲ ਸਰਵੇਖਣ ਅਤੇ ਸ਼ੁੱਧਤਾ ਸਪਰੇਅ ਦੇ ਲਾਈਵ ਪ੍ਰਦਰਸ਼ਨਾਂ ਨੇ ਦਰਸਾਇਆ ਕਿ ਕਿਵੇਂ ਉੱਨਤ ਤਕਨਾਲੋਜੀਆਂ ਉਤਪਾਦਕਤਾ ਨੂੰ ਵਧਾ ਸਕਦੀਆਂ ਹਨ, ਸਰੋਤਾਂ ਦੀ ਵਰਤੋਂ ਨੂੰ ਅਨੁਕੂਲ ਬਣਾ ਸਕਦੀਆਂ ਹਨ ਅਤੇ ਇਨਪੁਟ ਲਾਗਤਾਂ ਨੂੰ ਘਟਾ ਸਕਦੀਆਂ ਹਨ ਜਿਸ ਨਾਲ ਖੇਤੀ ਹੋਰ ਵੀ ਪ੍ਰਭਾਵਸ਼ਾਲੀ ਅਤੇ ਟਿਕਾਊ ਬਣ ਸਕਦੀ ਹੈ।
ਇਸ ਪਹਿਲ ਦਾ ਤੀਜਾ ਪੜਾਅ ਉਨ੍ਹਾਂ ਕਿਸਾਨਾਂ ਅਤੇ ਚਾਹਵਾਨ ਖੇਤੀਬਾੜੀ ਉਦਯੋਗਪਤੀਆਂ ਨੂੰ ਇਨਕਿਊਬੇਟ ਕਰਨ ’ਤੇ ਕੇਂਦ੍ਰਿਤ ਰਿਹਾ ਜਿਨ੍ਹਾਂ ਨੇ ਪਹਿਲਾਂ ਦੇ ਸੈਸ਼ਨਾਂ ਵਿੱਚ ਹਿੱਸਾ ਲਿਆ ਸੀ। ਸਲਾਹ, ਤਕਨੀਕੀ ਮਾਰਗਦਰਸ਼ਨ ਅਤੇ ਨਵੀਨਤਾ ਬੁਨਿਆਦੀ ਢਾਂਚੇ ਤੱਕ ਪਹੁੰਚ ਰਾਹੀਂ ਸੀਜੀਸੀ ਲਾਂਡਰਾਂ ਦਾ ਉਦੇਸ਼ ਰਵਾਇਤੀ ਖੇਤੀ ਤੋਂ ਸਕੇਲੇਬਲ ਖੇਤੀਬਾੜੀ ਮਾਡਲਾਂ ਵਿੱਚ ਤਬਦੀਲ ਕਰ ਕੇ ਪੰਜਾਬ ਵਿੱਚ ਇੱਕ ਲਚਕੀਲਾ ਅਤੇ ਤਕਨਾਲੋਜੀ ਅਧਾਰਤ ਸਟਾਰਟਅੱਪ ਈਕੋਸਿਸਟਮ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ।
ਇਸ ਮੌਕੇ ਸੀਜੀਸੀ ਲਾਂਡਰਾਂ ਦੀ ਡੀਨ ਰਿਸਰਚ ਡਾ.ਨੇਹਾ ਸ਼ਰਮਾ ਨੇ ਕਿਹਾ ਕਿ ਸਾਡਾ ਉਦੇਸ਼ ਐਗਰੀਪ੍ਰਿਨਿਊਰਸ਼ਿਪ ਦਾ ਇੱਕ ਵਿਹਾਰਕ ਅਤੇ ਸਕੇਲੇਬਲ ਮਾਡਲ ਤਿਆਰ ਕਰਨਾ ਹੈ ਜੋ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਸਥਿਰਤਾ ਨੂੰ ਜੋੜਦਾ ਹੈ। ਕਿਸਾਨਾਂ ਨੂੰ ਸਹੀ ਜਾਣਕਾਰੀ, ਸੰਦਾਂ ਅਤੇ ਇਨਕਿਊਬੇਸ਼ਨ ਸਹਾਇਤਾ ਨਾਲ ਲੈਸ ਕਰਕੇ ਅਸੀਂ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਖੇਤੀਬਾੜੀ ਉੱਦਮੀ ਅਤੇ ਪੰਜਾਬ ਦੇ ਸਟਾਰਟਅੱਪ ਈਕੋਸਿਸਟਮ ਵਿੱਚ ਸਰਗਰਮ ਯੋਗਦਾਨ ਪਾਉਣ ਲਈ ਸਮਰੱਥ ਕਰ ਰਹੇ ਹਾਂ।
ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਅੱਗੇ ਕਿਹਾ ਕਿ ਇਹ ਪਹਿਲਕਦਮੀ ਅਕਾਦਮਿਕ, ਨਵੀਨਤਾ ਅਤੇ ਜ਼ਮੀਨੀ ਪੱਧਰ ਦੇ ਭਾਈਚਾਰਿਆਂ ਨੂੰ ਜੋੜਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਤਕਨਾਲੋਜੀ ਅਗਵਾਈ ਵਾਲੇ ਐਗਰੀਪ੍ਰਿਨਿਊਰਸ਼ਿਪ ਨੂੰ ਉਤਸ਼ਾਹਿਤ ਕਰਕੇ ਅਸੀਂ ਇੱਕ ਅਜਿਹਾ ਮਾਡਲ ਬਣਾ ਰਹੇ ਹਾਂ ਜੋ ਪਿੰਡਾਂ ਦੀ ਰੋਜ਼ੀ ਰੋਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰਾਜ ਦੇ ਵੱਡੇ ਸਟਾਰਟਅੱਪ ਇਕੋਸਿਸਟਮ ਨੂੰ ਵੀ ਮਜ਼ਬੂਤੀ ਪ੍ਰਦਾਨ ਕਰੇਗਾ।
- Download Babushahi App
-
-