ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ 'ਵਿਸ਼ਵ ਭੋਜਨ ਦਿਵਸ' ਦੀ ਦਿੱਤੀ ਵਧਾਈ; ਅੰਨ ਦੀ ਬਰਬਾਦੀ ਰੋਕਣ ਅਤੇ ਕਿਸਾਨਾਂ ਦੇ ਸਤਿਕਾਰ ਦਾ ਲਿਆ ਸੰਕਲਪ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 17 ਅਕਤੂਬਰ, 2026: ਰਾਜ ਸਭਾ ਮੈਂਬਰ (MP) ਰਾਜਿੰਦਰ ਗੁਪਤਾ ਨੇ 'ਵਿਸ਼ਵ ਭੋਜਨ ਦਿਵਸ' (World Food Day) ਦੇ ਮੌਕੇ 'ਤੇ ਸਮੂਹ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਖ਼ਾਸ ਮੌਕੇ 'ਤੇ ਉਨ੍ਹਾਂ ਦੇਸ਼ ਦੀ ਖੁਰਾਕ ਸੁਰੱਖਿਆ (Food Security) ਅਤੇ ਸਮ੍ਰਿਧੀ ਵਿੱਚ ਦਿਨ-ਰਾਤ ਖੇਤਾਂ ਵਿੱਚ ਪਸੀਨਾ ਵਹਾ ਕੇ ਕਰੋੜਾਂ ਦੇਸ਼ ਵਾਸੀਆਂ ਦਾ ਪੇਟ ਭਰਨ ਵਾਲੇ ਪੰਜਾਬ ਅਤੇ ਦੇਸ਼ ਭਰ ਦੇ ਮਿਹਨਤੀ ਕਿਸਾਨ ਭੈਣ-ਭਰਾਵਾਂ ਦੇ ਅਥੱਕ ਯਤਨਾਂ, ਤਿਆਗ ਅਤੇ ਸਮਰਪਣ ਨੂੰ ਕੋਟੀ-ਕੋਟੀ ਪ੍ਰਣਾਮ ਕੀਤਾ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ, ਉਨ੍ਹਾਂ ਦੇ ਸ਼ਕਤੀਕਰਨ ਅਤੇ ਖੇਤੀਬਾੜੀ ਖੇਤਰ ਨੂੰ ਆਧੁਨਿਕ ਤੇ ਖੁਸ਼ਹਾਲ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ।
ਐੱਮ.ਪੀ. ਰਾਜਿੰਦਰ ਗੁਪਤਾ ਨੇ 'ਵਿਸ਼ਵ ਭੋਜਨ ਦਿਵਸ' 'ਤੇ ਸੰਕਲਪ ਲੈਂਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਅੰਨ ਦੀ ਬਰਬਾਦੀ ਰੋਕਣੀ ਚਾਹੀਦੀ ਹੈ ਅਤੇ ਭੋਜਨ ਦਾ ਇੱਕ ਵੀ ਦਾਣਾ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਨੂੰ ਕਿਸਾਨਾਂ ਦੇ ਹਿੱਤਾਂ ਅਤੇ ਉਨ੍ਹਾਂ ਦੇ ਸਤਿਕਾਰ ਲਈ ਹਮੇਸ਼ਾ ਨਾਲ ਖੜ੍ਹੇ ਰਹਿਣਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਅਖੀਰਲੇ ਵਿਅਕਤੀ ਤੱਕ ਪੌਸ਼ਟਿਕ ਭੋਜਨ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕੇ।
- Download Babushahi App
-
-