ਮਾਨਸਾ ਇਨਸਾਫ਼ ਮੋਰਚੇ ਤੋਂ ਲੱਖਾ ਸਿਧਾਣਾ ਅਤੇ ਮੋਹਣਜੀਤ ਸੇਰੋ ਦੀ ਰਿਹਾਈ ਬਾਰੇ ਵੱਡੀ ਖ਼ਬਰ
Ravi Jakhu
ਮਾਨਸਾ, 5 ਨਵੰਬਰ, 2026: ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਮੋਰਚੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਚਰਚਿਤ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਅਤੇ ਮੋਹਣਜੀਤ ਸੇਰੋ ਅੱਜ ਜੇਲ੍ਹ ਵਿੱਚੋਂ ਰਿਹਾਅ ਹੋਣਗੇ। ਮਾਨਸਾ ਧਰਨੇ ਦੀ ਸਟੇਜ ਤੋਂ ਮੋਹਣਜੀਤ ਸੇਰੋ ਦੇ ਵਕੀਲ ਮਨਪ੍ਰੀਤ ਸਿੰਘ ਨਮੋਲ ਨੇ ਅਦਾਲਤ ਵੱਲੋਂ ਜਾਰੀ ਰਿਹਾਈ ਦੇ ਹੁਕਮ ਦਿਖਾਉਂਦਿਆਂ ਇਹ ਵੱਡਾ ਐਲਾਨ ਕੀਤਾ। ਪਰਵਿੰਦਰ ਝੋਟਾ ਮਾਮਲੇ ਵਿੱਚ ਸਰਕਾਰ ਨਾਲ ਹੋਏ ਸਮਝੌਤੇ ਅਤੇ 6 ਨਵੰਬਰ ਨੂੰ ਸਸਕਾਰ ਦੀ ਸਹਿਮਤੀ ਤੋਂ ਬਾਅਦ ਅਦਾਲਤੀ ਕਾਰਵਾਈ ਰਾਹੀਂ ਦੋਵਾਂ ਆਗੂਆਂ ਦੀ ਰਿਹਾਈ ਦਾ ਰਸਤਾ ਸਾਫ਼ ਹੋ ਗਿਆ ਹੈ, ਜਿਸ ਨਾਲ ਧਰਨਾਕਾਰੀਆਂ ਅਤੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।

- Download Babushahi App
-
-