ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ₹736.96 ਕਰੋੜ ਦੀ ਮਨੀ ਲਾਂਡਰਿੰਗ ਜਾਂਚ ਲਈ ਪੰਜਾਬ ਵਿਜੀਲੈਂਸ ਨੇ ED ਨੂੰ ਲਿਖੀ ਚਿੱਠੀ
Ravi Jakhu
ਚੰਡੀਗੜ੍ਹ, 5 ਨਵੰਬਰ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ 736.96 ਕਰੋੜ ਰੁਪਏ ਦੀ ਕਥਿਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੂੰ ਪੱਤਰ ਲਿਖ ਕੇ ਰਸਮੀ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਵਿਜੀਲੈਂਸ ਵੱਲੋਂ ਕੀਤੀ ਗਈ ਪੜਤਾਲ ਅਨੁਸਾਰ ਬਿਕਰਮ ਮਜੀਠੀਆ ਨੂੰ ਇਸ ਪੂਰੇ ਗੈਰ-ਕਾਨੂੰਨੀ ਵਿੱਤੀ ਨੈੱਟਵਰਕ ਦਾ ਮੁੱਖ ਸਾਜ਼ਿਸ਼ਕਰਤਾ ਅਤੇ ਮੁੱਖ ਲਾਭਪਾਤਰੀ ਦੱਸਿਆ ਗਿਆ ਹੈ। ਏਜੰਸੀ ਅਨੁਸਾਰ ਨਸ਼ੇ ਦੇ ਕਾਰੋਬਾਰ ਤੋਂ ਕਮਾਈ ਗਈ ਮੋਟੀ ਰਕਮ ਨੂੰ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ, ਵਪਾਰਕ ਭਾਈਵਾਲਾਂ ਅਤੇ ਸ਼ੈੱਲ ਕਾਰਪੋਰੇਟ ਕੰਪਨੀਆਂ ਦੇ ਨੈੱਟਵਰਕ ਰਾਹੀਂ ਠਿਕਾਣੇ ਲਗਾਇਆ ਗਿਆ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਸ਼ੇ ਦੇ ਪੈਸੇ ਨੂੰ ਲੁਕਾਉਣ ਅਤੇ ਇੱਧਰ-ਉੱਧਰ ਭੇਜਣ ਲਈ ਕਈ ਬੋਗਸ ਕੰਪਨੀਆਂ ਦਾ ਗਠਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਕਾਲੇ ਧਨ ਦਾ ਇੱਕ ਵੱਡਾ ਹਿੱਸਾ ਸਾਈਪ੍ਰਸ (Cyprus) ਅਤੇ ਸਿੰਗਾਪੁਰ (Singapore) ਸਥਿਤ ਵਿਦੇਸ਼ੀ ਕੰਪਨੀਆਂ ਦੇ ਜ਼ਰੀਏ ਟ੍ਰਾਂਸਫਰ ਕੀਤਾ ਗਿਆ।
ਵਿਜੀਲੈਂਸ ਦਾ ਦੋਸ਼ ਹੈ ਕਿ ਮਜੀਠੀਆ ਨੇ ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ ਦੇ ਨਾਮ 'ਤੇ ਨਸ਼ੇ ਦੀ ਕਮਾਈ ਨਾਲ ਅਥਾਹ ਗੈਰ-ਕਾਨੂੰਨੀ ਸੰਪਤੀਆਂ, ਹਵਾਈ ਜਹਾਜ਼ (Airplanes) ਅਤੇ ਹੋਰ ਕੀਮਤੀ ਚਲ-ਅਚਲ ਜਾਇਦਾਦਾਂ ਖ਼ਰੀਦੀਆਂ ਹਨ।
- Download Babushahi App
-
-