BREAKING: ਅੰਮ੍ਰਿਤਸਰ ਏਅਰਪੋਰਟ ਨੇੜੇ ਸ਼ੱਕੀ ਡਰੋਨ ਕਾਰਨ 3 ਉਡਾਣਾਂ ਕੀਤੀਆਂ ਗਈਆਂ ਡਾਇਵਰਟ
BABUSHAHI NETWORK
ਅੰਮ੍ਰਿਤਸਰ, 12 ਅਕਤੂਬਰ 2026- ਅੰਮ੍ਰਿਤਸਰ ਏਅਰਪੋਰਟ ਦੇ ਨੇੜਲੇ ਇਲਾਕੇ ਵਿੱਚ ਸ਼ੱਕੀ ਡਰੋਨ ਗਤੀਵਿਧੀ (Drone Activity) ਦੇਖੇ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਹਵਾਈ ਅੱਡਾ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਸੁਰੱਖਿਆ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ ਆ ਰਹੀਆਂ ਤਿੰਨ ਪ੍ਰਮੁੱਖ ਉਡਾਣਾਂ ਦਾ ਰੂਟ ਬਦਲ ਕੇ ਉਨ੍ਹਾਂ ਨੂੰ ਹੋਰਨਾਂ ਹਵਾਈ ਅੱਡਿਆਂ ਵੱਲ ਡਾਇਵਰਟ ਕਰਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਐਤਵਾਰ ਰਾਤ ਕਰੀਬ 9 ਵਜੇ ਰਾਜਾਸਾਂਸੀ ਦੇ ਨੇੜਲੇ ਇੱਕ ਪਿੰਡ ਵਿੱਚ ਸ਼ੱਕੀ ਡਰੋਨ ਦੀ ਗਤੀਵਿਧੀ ਦੇਖੇ ਜਾਣ ਦੀ ਸੂਚਨਾ ਮਿਲੀ ਸੀ। ਕਿਉਂਕਿ ਇਹ ਇਲਾਕਾ ਹਵਾਈ ਅੱਡੇ ਦੇ ਬਹੁਤ ਨੇੜੇ ਹੈ, ਇਸ ਲਈ ਏਅਰ ਟ੍ਰੈਫਿਕ ਕੰਟਰੋਲ (ATC) ਅਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਬਿਨਾਂ ਕੋਈ ਖ਼ਤਰਾ ਮੁਲਤਵੀ ਕੀਤੇ ਤੁਰੰਤ ਇਮਰਜੈਂਸੀ ਕਦਮ ਚੁੱਕੇ ਗਏ। ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ ਲੈਂਡ ਕਰਨ ਵਾਲੀਆਂ ਫਲਾਈਟਾਂ ਨੂੰ ਰੋਕ ਦਿੱਤਾ ਗਿਆ।
ਇਸ ਘਟਨਾ ਕਾਰਨ ਹਵਾਈ ਯਾਤਰੀਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਹੜੀਆਂ ਤਿੰਨ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਰਾਜਧਾਨੀ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਏਅਰ ਇੰਡੀਆ (ਏਅਰ ਇੰਡੀਆ (AI-855) ਦੀ ਉਡਾਣ ਨੂੰ ਲੈਂਡਿੰਗ ਦੀ ਇਜਾਜ਼ਤ ਨਾ ਮਿਲਣ ਕਰਕੇ ਵਾਪਸ ਦਿੱਲੀ ਭੇਜ ਦਿੱਤਾ ਗਿਆ। ਮੁੰਬਈ ਤੋਂ ਅੰਮ੍ਰਿਤਸਰ ਪਹੁੰਚ ਰਹੀ ਇੰਡੀਗੋ (ਇੰਡੀਗੋ (6E-5028) ਦੀ ਫਲਾਈਟ ਨੂੰ ਚੰਡੀਗੜ੍ਹ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ।ਕੁਆਲਾਲੰਪੁਰ ਤੋਂ ਆ ਰਹੀ ਅੰਤਰਰਾਸ਼ਟਰੀ ਉਡਾਣ (ਮਲੇਸ਼ੀਆ ਏਅਰਲਾਈਨਜ਼ (MH-118) ਨੂੰ ਦਿੱਲੀ ਏਅਰਪੋਰਟ 'ਤੇ ਲੈਂਡ ਕਰਵਾਇਆ ਗਿਆ।
ਘਟਨਾ ਤੋਂ ਤੁਰੰਤ ਬਾਅਦ ਹਵਾਈ ਅੱਡੇ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਗਸ਼ਤ ਵਧਾ ਦਿੱਤੀ ਗਈ ਹੈ। ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਤਲਾਸ਼ੀ ਅਭਿਆਨ ਚਲਾਇਆ ਜਾ ਰਹਾ ਹੈ। ਹਾਲਾਂਕਿ, ਡਰੋਨ ਐਕਟੀਵਿਟੀ ਦੇ ਅਸਲ ਕਾਰਨਾਂ ਅਤੇ ਇਹ ਡਰੋਨ ਕਿਸ ਮਕਸਦ ਲਈ ਉਡਾਇਆ ਗਿਆ ਸੀ, ਇਸ ਬਾਰੇ ਅਜੇ ਤੱਕ ਸੁਰੱਖਿਆ ਏਜੰਸੀਆਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-