28 ਸਾਲਾਂ ਨੌਜਵਾਨ ਨੂੰ ਅਗਵਾ ਤੋਂ ਬਾਅਦ ਕਤਲ ਕਰਨ ਦੇ ਮਾਮਲੇ ਚ ਪਰਿਵਾਰ ਨੇ ਥਾਣੇ ਦਾ ਕੀਤਾ ਘਿਰਾਓ,ਕਿਲਾ ਲਾਲ ਸਿੰਘ ਪੁਲਿਸ ਵੱਲੋਂ 6 ਖਿਲਾਫ ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 13 ਅਗਸਤ, 2026
ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਬੋਹੜਾਂ ਵਾਲ ਮਿਰਜਾ ਜਾਨ ਦੇ ਇਕ ਪਰਿਵਾਰ ਨੇ ਆਪਣੇ 28 ਸਾਲਾਂ ਨੌਜਵਾਨ ਪੁੱਤ ਦੇ ਅਗਵਾ ਹੋਣ ਤੋਂ ਬਾਅਦ ਉਸਦਾ ਕਤਲ ਕਰਨ ਦੇ ਮਾਮਲੇ ਚ ਇਨਸਾਫ ਲੈਣ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਦਾ ਘਿਰਾਓ ਕੀਤਾ,ਇਸ ਮੌਕੇ ਜਾਣਕਾਰੀ ਮ੍ਰਿਤਕ ਦੀਪਕ ਉਰਫ ਦੀਪੂ ਦੀ ਭੈਣ ਰੀਪੀਕਾ ਅਤੇ ਭਤੀਜੇ ਸਾਜਨ ਨੇ ਦੱਸਿਆ ਕਿ ਦੀਪੂ ਨੂੰ ਉਨ੍ਹਾਂ ਦੇ ਹੀ ਪਿੰਡ ਦੇ ਕੁਝ ਲੋਕਾਂ ਨੇ ਕਰੀਬ ਇਕ ਹਫਤਾ ਪਹਿਲਾਂ ਅਗਵਾ ਕੀਤਾ ਸੀ ਜਦੋਂ ਕਿ ਹੁਣ ਉਸਦੀ ਲਾਸ਼ ਬਰਾਮਦ ਹੋਈ ਹੈ ਇਸ ਮੌਕੇ ਉਨ੍ਹਾਂ ਨੇ ਕਾਤਲਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ,ਉਧਰ ਥਾਣਾ ਕਿਲਾ ਲਾਲ ਸਿੰਘ ਦੇ ਐਸ ਐਚ ਉ ਸ੍ਰ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
- Download Babushahi App
-
-