ਸੁਤੰਤਰਤਾ ਸੰਗਰਾਮੀਆਂ ਅਤੇ ਉਹਨਾਂ ਦੇ ਵਾਰਸਾਂ ਦੀਆਂ ਮੰਗਾਂ ਵੱਲੋਂ ਧਿਆਨ ਦੇਵੇ ਸਰਕਾਰ - ਬਲਰਾਜ ਉਬਰਾਏ
Ravi Jakhu
ਚੰਡੀਗੜ੍ਹ 13 ਅਗਸਤ 2026
ਪੰਜਾਬ ਸਰਕਾਰ ਵਲੋਂ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਦੀ ਭਲਾਈ ਲਈ ਬਣੀਆਂ ਸੰਸਥਾਵਾਂ ਅਤੇ ਸੰਗਠਨਾਂ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਸਿਵਲ ਸਕੱਤਰੇਤ , ਸੈਕਟਰ 1, ਚੰਡੀਗੜ੍ਹ ਦੇ ' ਕਮੇਟੀ ਰੂਮ ' ਵਿੱਚ ਕੀਤੀ ਗਈ ਅਹਿਮ ਮੀਟਿੰਗ ਵਿੱਚ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾ ਅਤੇ ਅਹਿਮ ਮੰਗਾਂ ਸਬੰਧੀ ਜਾਣੂ ਕਰਵਾਉਂਦੇ ਹੋਏ ਸ਼੍ਰੀ ਬਲਰਾਜ ਉਬਰਾਏ ਬਾਜ਼ੀ ਪ੍ਰਧਾਨ : ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਯਾਦਗਾਰੀ ਟਰੱਸਟ ( ਰਜਿ.) ਸੰਗਰੂਰ , ਸੂਬਾ ਜਨਰਲ ਸਕੱਤਰ : ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਉਤਰਾਅਧਿਕਾਰੀ ਸੰਯੁਕਤ ਸੰਗਠਨ ( ਰਜਿ.) ਪੰਜਾਬ ਪ੍ਰਦੇਸ਼ ਇਕਾਈ । ਇਸ ਮੌਕੇ ਸਤਿਕਾਰਤ ਸ਼੍ਰੀਮਤੀ ਰਾਜੀ ਪ੍ਰਮੋਦ ਸ਼੍ਰੀਵਾਸਤਵਾ ਜੀ ਆਈ. ਏ. ਐਸ. ਵਿਸ਼ੇਸ਼ ਪ੍ਰਮੁੱਖ ਸਕੱਤਰ : ਸੁਤੰਤਰਤਾ ਸੰਗਰਾਮੀਏ ਵਿਭਾਗ ਪੰਜਾਬ , ਸਤਿਕਾਰਤ ਸ਼੍ਰੀ ਰਾਜ ਪਾਲ ਸਿੰਘ ਜੀ ਸੰਯੁਕਤ ਸਕੱਤਰ : ਸੁਤੰਤਰਤਾ ਸੰਗਰਾਮੀਏ ਵਿਭਾਗ ਪੰਜਾਬ ਅਤੇ ਸੁਤੰਤਰਤਾ ਸੈਨਾਨੀਆਂ ਦੀ ਭਲਾਈ ਲਈ ਬਣੀਆਂ ਵੱਖ ਵੱਖ ਸੰਸਥਾਵਾਂ ਅਤੇ ਸੰਗਠਨਾਂ ਦੇ ਅਹੁਦੇਦਾਰਾਂ ਵੀ ਮੌਜੂਦ ਸਨ । ਸਤਿਕਾਰਤ ਸ਼੍ਰੀ ਕੇ ਏ ਪੀ ਸਿਨਹਾ ਜੀ ਮੁੱਖ ਸਕੱਤਰ : ਪੰਜਾਬ ਸਰਕਾਰ ਨੇ ਭਰੋਸਾ ਦਿਵਾਇਆ ਕਿ ਉਹ ਸੁਤੰਤਰਤਾ ਸੈਨਾਨੀਆਂ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਦੀਆਂ ਅਹਿਮ ਮੰਗਾਂ ਨੂੰ ਜਲਦ ਪ੍ਰਵਾਨ ਕਰਵਾਉਣਗੇ ।
ਸੁਤੰਤਰਤਾ ਸੰਗਰਾਮੀਆਂ ਅਤੇ ਉਹਨਾਂ ਦੇ ਵਾਰਸਾਂ ਦੀਆਂ ਕੁਝ ਅਹਿਮ ਮੰਗਾਂ – 1. ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਆਪਣੀ ਅਲੱਗ ਪਹਿਚਾਨ ਹੈ। ਪਰ ਨੌਕਰੀਆਂ ਅਤੇ ਵਿਦਿਅਕ ਖੇਤਰਾਂ ਵਿੱਚ ਰਿਜ਼ਰਵੇਸ਼ਨ ਮੌਕੇ ਉਹਨਾਂ ਨੂੰ ਦੰਗਾਪੀੜਤਾਂ ਅਤੇ ਪਰਵਾਸੀਆਂ ਆਦਿ ਦੇ ਨਾਲ ਮਿਲਾ ਦਿੱਤਾ ਜਾਂਦਾ ਹੈ, ਅਜਿਹਾ ਨਹੀਂ ਹੋਣਾ ਚਾਹੀਦਾ। ਉਹਨਾਂ ਦਾ ਅਲੱਗ ਕੋਟਾ ਹੋਣਾ ਚਾਹੀਦਾ ਹੈ ਅਤੇ ਕੋਟਾ ਘੱਟੋ ਘੱਟ 5% ਹੋਣਾ ਚਾਹੀਦਾ ਹੈ। 2. ਸੁਤੰਤਰਤਾ ਸੰਗਰਾਮੀਆਂ ਦੇ ਜਿਨ੍ਹਾਂ ਵਾਰਸਾਂ ਨੂੰ ਕੋਈ ਵੀ ਨੌਕਰੀ ਹਾਸਿਲ ਨਹੀਂ ਹੋਈ ਉਹਨਾਂ ਨੂੰ ਹਰੇਕ ਮਹੀਨੇ ਘੱਟੋ ਘੱਟ 20,000 ਰੁਪਏ ਭੱਤਾ ਦਿੱਤਾ ਜਾਵੇ ਜੀ। 3. ਪੰਜਾਬ ਸ਼ਹਿਰੀ ਵਿਕਾਸ ਅਥਾਰਟੀ, ਨਗਰ ਸੁਧਾਰ ਅਤੇ ਹੋਰ ਸਬੰਧਤ ਸਕੀਮਾਂ ਵਿੱਚ ਦੇਸ਼ ਭਗਤਾਂ ਦੇ ਨਾਲ ਨਾਲ ਉਨ੍ਹਾਂ ਦੇ ਵਾਰਸਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਜੀ। 4. ਪੁਡਾ, ਗਮਾਡਾ ਅਤੇ ਸਰਕਾਰੀ ਅਦਾਰਿਆਂ ਵੱਲੋਂ ਚੰਡੀਗੜ੍ਹ, ਮੋਹਾਲੀ ਜਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੱਢੇ ਜਾਂਦੇ ਪਲਾਟਾਂ ਵਿੱਚ ਸੁਤੰਤਰਤਾ ਸੰਗਰਾਮੀਆਂ ਦੇ ਨਾਲ ਨਾਲ ਉਹਨਾਂ ਦੇ ਵਾਰਿਸਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ ਜੀ। 5.ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਸਟੇਟ ਪੱਧਰ ਅਤੇ ਜ਼ਿਲ੍ਹਾ ਪੱਧਰ ਦੀਆਂ ਕਮੇਟੀਆਂ ਦੇ ਨਾਲ ਹੀ ਸ਼ਿਕਾਇਤ ਨਿਵਾਰਨ ਕਮੇਟੀਆਂ ਵਿੱਚ ਵੀ ਨੁਮਾਇੰਦਗੀ ਦਿੱਤੀ ਜਾਵੇ ਜੀ। 6. ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਸਰਕਾਰੀ ਅਦਾਰਿਆਂ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇ ਜੀ ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣ ਜੀ। 7. ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਵਾਰਸਾਂ ਦੇ ਸੀਵਰੇਜ਼ ਅਤੇ ਪਾਣੀ ਦੇ ਬਿਲ ਵੀ ਮਾਫ਼ ਕੀਤੇ ਜਾਣ ਅਤੇ ਪ੍ਰਾਪਰਟੀ ਟੈਕਸ/ਹਾਊਸ ਟੈਕਸ ਨਾ ਲਗਾਇਆ ਜਾਵੇ ਜੀ। 8. ਸੁਤੰਤਰਤਾ ਸੰਗਰਾਮੀਆਂ ਦੇ ਨਾਲ ਨਾਲ ਉਨ੍ਹਾਂ ਦੇ ਵਾਰਸਾਂ ਨੂੰ ਵੀ ਮੈਡੀਕਲ ਸਹੂਲਤਾਂ ਫਰੀ ਦਿੱਤੀਆਂ ਜਾਣ ਜੀ। 9.ਸੁਤੰਤਰਤਾ ਸੰਗਰਾਮੀਆਂ ਦੇ ਪੁੱਤਰ/ਪੁੱਤਰੀਆਂ, ਪੋਤੇ/ਪੋਤੀਆਂ ਆਦਿ ਤੋਂ ਇਲਾਵਾ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੁਤੰਤਰਤਾ ਸੰਗਰਾਮੀ ਪਰਿਵਾਰ ਦਾ ਵਾਰਿਸ ਹੋਣ ਦੀ ਮਾਨਤਾ ਦਿੱਤੀ ਜਾਵੇ ਜੀ। 10. ਜ਼ਿਲ੍ਹੇ ਦੇ ਉੱਚ ਅਧਿਕਾਰੀ ਸਮੇਂ ਸਮੇਂ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਵਾਰਸਾਂ ਨਾਲ ਵਿਸ਼ੇਸ਼ ਬੈਠਕਾਂ ਕਰਕੇ ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਨਿਪਟਾਰਾ ਜਲਦ ਕਰਨਾ ਯਕੀਨੀ ਬਣਾਉਣ ਜੀ।
- Download Babushahi App
-
-