ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਉਲੀਕੇ ਗਏ 15 ਅਗਸਤ ਵਾਲੇ ਪ੍ਰੋਗਰਾਮ ਵਿੱਚ ਹੋਵਾਂਗੇ ਸ਼ਾਮਲ- ਗਿਆਨੀ ਹਰਪ੍ਰੀਤ ਸਿੰਘ
*ਪੰਥ, ਪੰਜਾਬ, ਪਾਰਟੀ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਲੋਂ ਕੀਤੀ ਗਈ ਅਰਦਾਸ।*
20 ਅਗਸਤ ਨੂੰ ਸੰਤ ਲੌਂਗੋਵਾਲ ਜੀ ਦੀ ਬਰਸੀ ਤੇ ਹੋਵੇਗਾ ਲੌਂਗੋਵਾਲ ਵਿਖੇ ਸਮਾਗਮ
ਅੰਮ੍ਰਿਤਸਰ-: 11 ਅਗਸਤ - ਅੱਜ ਸ਼ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਆਪਣੀ ਪਹਿਲੀ ਵਰ੍ਹੇਗੰਢ ਨੂੰ ਅਰਦਾਸ ਦਿਵਸ ਵਜੋਂ ਮਨਾਇਆ ਗਿਆ। ਸਮੁਚੀ ਲੀਡਰਸ਼ਿਪ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੰਥ, ਪੰਜਾਬ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਮੀਰੀ ਪੀਰੀ ਦੇ ਮਾਲਕ ਬੰਦੀਛੋੜ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਕੀਤੀ ਗਈ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥ ਦੀ ਖੇਤਰੀ ਪਾਰਟੀ ਵਜੋਂ 1920 ਨੂੰ ਹੋਂਦ ਵਿੱਚ ਆਇਆ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਪਿਛਲੇ ਸਾਲ 11 ਅਗਸਤ ਨੂੰ ਪੁਨਰ ਸੁਰਜੀਤ ਕੀਤਾ ਗਿਆ ਸੀ, ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਪੰਥਕ ਭਾਵਨਾ ਮੁਤਾਬਕ ਕੰਮ ਕਰ ਰਿਹਾ ਹੈ। ਇਸਦੀ ਪਹਿਲੀ ਵਰ੍ਹੇਗੰਢ ਮੌਕੇ ਕੀਤੀ ਗਈ ਅਰਦਾਸ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਕੀਤੀ ਗਈ ਹੈ। ਕਿਉਂ ਕਿ ਬੰਦੀ ਸਿੰਘ ਆਪਣੀ ਕੈਦ ਨਾਲੋਂ ਦੁਗਣੀ ਸਜਾ ਭੁਗਤ ਕੇ ਵੀ ਜੇਲਾਂ ਵਿੱਚ ਬੈਠੇ ਹਨ। ਭਾਈ ਬਲਵੰਤ ਸਿੰਘ ਰਾਜੋਆਣਾ ਪਿਛਲੇ 31 ਸਾਲ ਤੋਂ ਜੇਲ੍ਹ ਵਿੱਚ ਹਨ ਅਤੇ 2007 ਵਿੱਚ ਉਹਨਾਂ ਨੂੰ ਸੁਣਾਈ ਗਈ ਫਾਂਸੀ ਦੀ ਸਜਾ ਤੋਂ ਲੈਕੇ ਹੁਣ ਤੱਕ ਫਾਂਸੀ ਚੱਕੀ ਵਿੱਚ ਬੰਦ ਹਨ। ਇਸਤੋਂ ਇਲਾਵਾ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਆਪਣੀ ਉਮਰ ਦੇ ਆਖਰੀ ਪੜਾਅ ਵਿਚ ਹਨ ਪਰ ਉਹਨਾਂ ਨੂੰ ਮਿਲਣ ਵਾਸਤੇ ਭਾਈ ਹਵਾਰਾ ਨੂੰ ਪੈਰੋਲ ਤੱਕ ਨਹੀ ਦਿੱਤੀ ਜਾ ਰਹੀ। ਇਸ ਲਈ ਜਦੋਂ ਸਰਕਾਰਾਂ ਨੇ ਸਾਡੀ ਗੱਲ ਸੁਣਨੀ ਬੰਦ ਕਰ ਦਿੱਤੀ ਹੈ ਤਾਂ ਅਸੀਂ ਬੰਦੀਛੋੜ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਗੇ ਅਰਦਾਸ ਕੀਤੀ ਹੈ ਕਿ ਸਾਡੇ ਸਿੰਘਾਂ ਦੀ ਬੰਦ ਖਲਾਸੀ ਕਰੋ ਕਿ ਉਹ ਪੰਥ ਵਿੱਚ ਖੁਲ੍ਹੇਆਮ ਵਿਚਰ ਸਕਣ। ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਕੌਮੀ ਇਨਸਾਫ ਮੋਰਚੇ ਵੱਲੋਂ 15 ਅਗਸਤ ਨੂੰ ਉਲੀਕੇ ਗਏ ਰਾਜਪਾਲ ਦੇ ਘਿਰਾਓ ਵਾਲੇ ਪ੍ਰੋਗਰਾਮ ਵਿੱਚ ਸਾਡੀ ਜਥੇਬੰਦੀ ਵੱਧ ਚੜ੍ਹ ਕੇ ਭਾਗ ਲਵੇਗੀ। ਇਸਤੋਂ ਬਾਦ ਪਾਰਟੀ ਦਫਤਰ ਵਿੱਚ ਸਾਰੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਸਾਲ ਤੋਂ ਪਾਰਟੀ ਸੰਗਠਨ ਦੀ ਮਜਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੰਥ ਦੀ ਇਸ ਖੇਤਰੀ ਪਾਰਟੀ ਲਈ ਹੋਰ ਵੀ ਚੰਗੀ ਤਰਾਂ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨਾਲ ਪੁਨਰ ਸੁਰਜੀਤ ਹੋਇਆ ਅਕਾਲੀ ਦਲ ਪਹਿਲਾਂ ਵਾਂਗ ਲੋਕਾਂ ਦੀ ਹਰਮਨ ਪਿਆਰੀ ਜਥੇਬੰਦੀ ਬਣਿਆ ਰਹੇ। ਮੀਟਿੰਗ ਵਿੱਚ 20 ਅਗਸਤ ਨੂੰ ਆ ਰਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਨੂੰ ਵਿਸ਼ਾਲ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਗਿਆ। ਜਿਸ ਲਈ ਪਰਮਿੰਦਰ ਸਿੰਘ ਢੀਂਡਸਾ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਰੇ ਜਿਲਾ ਸੰਗਰੂਰ ਦੇ ਆਗੂ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਵਰਕਰਾਂ ਨੂੰ ਦਿਨ ਰਾਤ ਮਿਹਨਤ ਕਰਨ ਲਈ ਕਿਹਾ ਗਿਆ।
ਅੱਜ ਦੀ ਇਸ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਬੀਬੀ ਜਗੀਰ ਕੌਰ, ਸ ਗੁਰਪ੍ਰਤਾਪ ਸਿੰਘ ਵਡਾਲਾ, ਸ ਸੁੱਚਾ ਸਿੰਘ ਛੋਟੇਪੁਰ, ਸ ਪਰਮਿੰਦਰ ਸਿੰਘ ਢੀਂਡਸਾ, ਭਾਈ ਮਨਜੀਤ ਸਿੰਘ, ਸ ਗੋਬਿੰਦ ਸਿੰਘ ਲੌਂਗੋਵਾਲ, ਸ ਗੁਰਜੀਤ ਸਿੰਘ ਤਲਵੰਡੀ, ਸ ਅਜੈਪਾਲ ਸਿੰਘ ਮੀਰਾਂਕੋਟ, ਸ ਕਰਨੈਲ ਸਿੰਘ ਪੀਰਮੁਹੰਮਦ, ਸ ਭੁਪਿੰਦਰ ਸਿੰਘ ਸ਼ੇਖੂਪੁਰ, ਸ ਜਸਵੰਤ ਸਿੰਘ ਪੁੜੈਣ, ਸ ਰਾਮਪਾਲ ਸਿੰਘ ਬਹਿਣੀਵਾਲ, ਸ ਭਜਨ ਸਿੰਘ ਸ਼ੇਰਗਿੱਲ, ਸ ਦਵਿੰਦਰ ਸਿੰਘ ਸੋਢੀ, ਸ ਚਰਨਜੀਤ ਸਿੰਘ ਮਾਵੀ, ਸ ਤਾਰਾ ਸਿੰਘ ਘੁੜਿਆਣੀ, ਸ ਅਰਵਿੰਦਰ ਸਿੰਘ ਪੈਂਟਾ, ਸ ਦਰਸ਼ਨ ਸਿੰਘ ਕੰਸਾਲਾ, ਸ ਹਰਜਿੰਦਰ ਸਿੰਘ ਰਾਮਗੜ੍ਹ ਸੰਧਵਾਂ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸਿਮਰਜੀਤ ਕੌਰ ਸਿੱਧੂ, ਬੀਬੀ ਮਨਿੰਦਰ ਕੌਰ ਮੋਨਾ ਮੋਹਾਲੀ, ਸ ਸਰਬਜੀਤ ਸਿੰਘ ਕਾਦੀਮਾਜਰਾ, ਸ ਗੁਰਲਾਲ ਸਿੰਘ ਫਾਜ਼ਿਲਕਾ, ਐਡਵੋਕੇਟ ਰਾਵਿੰਦਰ ਸਿੰਘ ਸ਼ਾਹਪੁਰ, ਸ ਜਸਪਾਲ ਸਿੰਘ ਫ਼ਿਰੋਜ਼ਪੁਰ, ਸ ਮਧੁਪਾਲ ਸਿੰਘ ਗੋਗਾ, ਸ ਜਗਤਾਰ ਸਿੰਘ, ਸ ਸਵਿੰਦਰ ਸਿੰਘ ਦੋਬਲੀਆਂ, ਸ ਜਗਜੀਤ ਸਿੰਘ ਮੋਹਾਲੀ, ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ, ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ, ਸ ਦਲਜਿੰਦਰਬੀਰ ਸਿੰਘ ਵਿਰਕ, ਸ ਮਨਿੰਦਰ ਸਿੰਘ ਧੁੰਨਾ, ਸ ਹਰਜਿੰਦਰ ਸਿੰਘ ਵਿਰਕ, ਸ ਗੁਰਜਿੰਦਰ ਸਿੰਘ ਭੂੱਲਰ, ਸ ਅਮਨਦੀਪ ਸਿੰਘ, ਸ ਬਲਦੇਵ ਸਿੰਘ ਬਟਾਲਾ, ਸ ਮਨਜੀਤ ਸਿੰਘ ਦਸੂਹਾ, ਸ ਸੁਖਵੰਤ ਸਿੰਘ ਰੌਲੀ, ਸ ਅਮਰਜੀਤ ਸਿੰਘ ਕਿਸ਼ਨਪੁਰਾ, ਸ ਗੁਰਮੀਤ ਸਿੰਘ ਮਕੜੌਨਾ, ਸ ਮਨਦੀਪ ਸਿੰਘ ਤਰਖਾਣਮਾਜਰਾ, ਸ ਰਣਧੀਰ ਸਿੰਘ ਰੱਖੜਾ, ਸ ਰਵਿੰਦਰ ਸਿੰਘ ਬਿੰਦਾ, ਸ ਰਾਮਪਾਲ ਸਿੰਘ ਬਹਿਣੀਵਾਲ, ਸ ਰਿਪੁਦਮਨ ਸਿੰਘ ਢਿੱਲੋਂ, ਸ ਤਰਨਜੀਤ ਸਿੰਘ ਦੁੱਗਲ, ਸ ਰਵਿੰਦਰ ਸਿੰਘ ਰੰਮੀ ਢਿੱਲੋਂ, ਸ ਮਨਜੀਤ ਸਿੰਘ ਬੱਪੀਆਣਾ, ਸ ਸੁਖਮਨਦੀਪ ਸਿੰਘ ਢਿੱਲੋਂ, ਸ ਭੋਲਾ ਸਿੰਘ ਗਿੱਲਪੱਤੀ, ਸ ਰਾਜਿੰਦਰ ਸਿੰਘ ਰਾਜਾ, ਸ ਗੁਰਜਿੰਦਰ ਸਿੰਘ ਟਾਹਲੀਵਾਲਾ, ਸ ਰਣਜੀਤ ਸਿੰਘ ਔਲਖ, ਡਾ.ਮੁਖਤਿਆਰ ਸਿੰਘ, ਸ ਅਮਰਿੰਦਰ ਸਿੰਘ ਮੰਡੀਆਂ, ਸ ਪ੍ਰੀਤਮ ਸਿੰਘ ਕੁੱਸਾ, ਸ ਸੁਰਿੰਦਰ ਸਿੰਘ ਬੱਸੀ, ਸ ਜੋਰਾ ਸਿੰਘ ਭੁੱਲਰ (ਚੱਪੜਚਿੜੀ) ਆਦਿ ਆਗੂ ਹਾਜਿਰ ਸਨ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।ਜਸਪ੍ਰੀਤ ਸਿੰਘ (ਹਰਮੀਤਪਾਲ ਸਿੰਘ ਘੁੰਮਣ ਅੰਮ੍ਰਿਤਪਾਲ ਸਿੰਘ (ਭੁਪਿੰਦਰ ਸਿੰਘ ਘੁੰਮਣ (ਚਰਨਜੀਤ ਸਿੰਘ ਮਾਵੀ ਗੁਰਸੇਵਕ ਸਿੰਘ ਮਨਿਆਣਾ ਐਡ. ਰਵਿੰਦਰ ਸਿੰਘ ਸ਼ਾਹਪੁਰ ਮਲਕੀਤ ਸਿੰਘ ਹੁੰਦਲ ਦਵਿੰਦਰ ਸਿੰਘ ਸੰਤ ਸਿਪਾਹੀ ਆਦਿ ਹਜਾਰ ਸਨ
- Download Babushahi App
-
-