ਹੋਪ ਫਾਊਂਡੇਸ਼ਨ ਵੱਲੋਂ ਪਿਛਲੇ 12 ਸਾਲਾਂ ਤੋਂ PGI ਚੰਡੀਗੜ੍ਹ ਵਿੱਖੇ ਲੰਗਰ ਦੀ ਨਿਭਾਈ ਜਾ ਰਹੀ ਸੇਵਾ
ਮਨਪ੍ਰੀਤ ਸਿੰਘ
ਰੂਪਨਗਰ 5 ਜੁਲਾਈ
ਨੌਜਵਾਨਾਂ ਵੱਲੋਂ ਬਣਾਈ ਗਈ ਹੋਪ ਫਾਊਂਡੇਸ਼ਨ ਰੋਪੜ ਜੋ ਕਿ ਪਿਛਲੇ 12 ਸਾਲਾਂ ਤੋਂ ਹਰ ਐਤਵਾਰ ਨੂੰ ਸਵੇਰ ਵੇਲੇ ਪੀ ਜੀ ਆਈ ਚੰਡੀਗੜ੍ਹ ਵਿੱਖੇ ਲੰਗਰ ਦੀ ਸੇਵਾ ਨਿਭਾਅ ਰਹੀ ਹੈ ਜੋ ਕਿ ਨਿਰੰਤਰ ਜਾਰੀ ਹੈ। ਇਸ ਮੌਕੇ ਹੋਪ ਫਾਊਂਡੇਸ਼ਨ ਦੇ ਸੇਵਾਦਾਰਾਂ ਵੱਲੋਂ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਹੋਪ ਫਾਊਂਡੇਸ਼ਨ ਪਿਛਲੇ 12 ਸਾਲਾਂ ਤੋਂ ਹਰ ਐਤਵਾਰ ਨੂੰ ਪੀ ਜੀ ਆਈ ਚੰਡੀਗੜ੍ਹ ਵਿੱਖੇ ਲੰਗਰ ਲਗਾ ਕੇ ਸੇਵਾ ਕਾਰਜ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਹ ਸੇਵਾ ਨੌਜਵਾਨਾਂ ਵੱਲੋਂ ਆਪਣੇ ਪੱਧਰ ਤੇ ਹੀ ਨਿਭਾਈ ਜਾ ਰਹੀ ਹੈ ਨੌਜਵਾਨ ਇਕੱਤਰ ਹੋ ਕੇ ਲੰਗਰ ਤਿਆਰ ਕਰ ਪੀ ਜੀ ਆਈ ਵਿਖੇ ਵਰਤਾ ਕੇ ਆਉਂਦੇ ਹਨ। ਇਸ ਮੌਕੇ ਉਹਨਾਂ ਦੱਸਿਆ ਕਿ ਜਦੋਂ ਤੱਕ ਪ੍ਰਮਾਤਮਾ ਸਾਥ ਦੇਵੇਗਾ ਇਹ ਲੰਗਰ ਸੇਵਾ ਨਿਰੰਤਰ ਜਾਰੀ ਰਹੇਗੀ।
ਇਸ ਮੌਕੇ ਮਨੌਜ ਕੌਸ਼ਲ ਪ੍ਰਧਾਨ ਹੋਪ ਫਾਊਂਡੇਸ਼ਨ, ਜਸਕਰਨ ਸਿੰਘ ਜੱਸੜ ਮੀਤ ਪ੍ਰਧਾਨ, ਜਸਪ੍ਰੀਤ ਸਿੰਘ ਗਰੇਵਾਲ ਸਕੱਤਰ, ਅਜਮੇਰ ਸਿੰਘ ਲੋਦੀ ਮਾਜਰਾ ਸਾਬਕਾ ਪ੍ਰਧਾਨ ਰੋਟਰੀ ਕਲੱਬ ਰੋਪੜ ਸੈਂਟਰਲ,ਰਮਨਦੀਪ ਸਿੰਘ ਸੰਧੂ, ਪੱਤਰਕਾਰ ਮਨਪ੍ਰੀਤ ਸਿੰਘ ਘਨੌਲੀ,ਸਮਰਪ੍ਰੀਤ ਸਿੰਘ , ਅਰਸ਼ਦੀਪ ਸਿੰਘ ਬਾਲਾ,ਸੁਨੀਲ ਕੁਮਾਰ, ਅਰਸ਼ਦੀਪ ਸਿੰਘ ਕੋਟਲਾ, ਹਰਤਿੰਦਰ ਸਿੰਘ ਆਦਿ ਨੌਜਵਾਨ ਹਾਜਰ ਸਨ।
- Download Babushahi App
-
-