ਸਿਹਤ ਵਿਭਾਗ ਨੇ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਫਾਸਟ ਫੂਡ ਦੇ ਸੈਂਪਲ ਭਰੇ
ਰੋਹਿਤ ਗੁਪਤਾ
ਗੁਰਦਾਸਪੁਰ 7 ਅਕਤੂਬਰ
ਮਾਨਯੋਗ ਕਮਿਸ਼ਨਰ ਫੂਡ , ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਗੁਰਦਾਸਪੁਰ ਦੀ ਫੂਡ ਸੇਫਟੀ ਟੀਮ ਵੱਲੋਂ ਇੱਕ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਦੀਨਾਨਗਰ ਦੀ ਇੱਕ ਫਾਸਟ ਫੂਡ ਦੁਕਾਨ ਤੋਂ 2 ਸੈਂਪਲ ਭਰੇ।
ਅਸਿਸਟੈਂਟ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਜੀ
ਦੀ ਅਗੁਵਾਈ ਹੇਠ ਫੂਡ ਸੇਫਟੀ ਅਫ਼ਸਰ ਰੇਖਾ ਸ਼ਰਮਾ ਵੱਲੋ ਦੁਕਾਨ ਦੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਅਸੀਸਟੈਂਟ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਨੇ ਦਸਿਆ ਕਿ ਇੱਕ ਸ਼ਿਕਾਇਤ ਮਿਲੀ ਸੀ ਕਿ ਫਾਸਟ ਫੂਡ ਵਿੱਚ ਸਿਰਿਜ ਦੀ ਸੂਈ ਦਾ ਢਕਣ ਪਰੋਸਿਆ ਗਿਆ ਹੈ। ਉਕਤ ਦੁਕਾਨ ਤੇ ਸਿਹਤ ਵਿਭਾਗ ਦੀ ਟੀਮ ਨੇ ਪਹੁੰਚ ਕੇ ਤਿਆਰ ਕੀਤੇ ਫਾਸਟ ਫੂਡ ਦੇ 2ਸੈਂਪਲ ਭਰੇ। ਮੌਕੇ ਤੇ ਸਮਾਨ ਤਿਆਰ ਕਰਨ , ਸਮਾਨ ਦੀ ਸਮੱਗਰੀ ਅਤੇ ਹੋਰ ਜਰੂਰੀ ਗੱਲਾਂ ਪੁੱਛਿਆਂ ਗਈਆਂ। ਮੌਕੇ ਤੇ ਜਗ੍ਹਾ ਦਾ ਅਨਹਾਈਜੈਨਿਕ ਚੱਲਣ ਵੀ ਕੀਤਾ ਗਾਇਆ ਹੈ ਜਿਸ ਦਾ ਕੇਸ ਮਾਨਯੋਗ ਅਦਾਲਤ ਵਿੱਚ ਲਗਾਇਆ ਜਾਵੇ ਗਾ।
ਫਿਲਹਾਲ ਸੈਂਪਲ ਚੈਕਿੰਗ ਲਈ ਭੇਜ ਦਿੱਤੇ ਗਏ ਹਨ ਅਤੇ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਸਮੂਹ ਦੁਕਾਨਦਾਰਾਂ ਅਤੇ ਫਾਸਟਫੂਡ ਵੇਚਣ ਵਾਲਿਆਂ ਨੂੰ ਸਾਫ ਸਫ਼ਾਈ ਰੱਖਣ ਸਬੰਧੀ, ਕਾਰੀਗਰਾਂ ਲਈ ਸਿਰ ਢੱਕ ਕੇ ਰੱਖਣ ਸਬੰਧੀ, ਚੰਗੀ ਗੁਣਵੰਤਾ ਦਾ ਮਟੀਰੀਅਲ ਵਰਤਣ ਲਈ ਕਿਹਾ। ਪਾਣੀ ਦਾ ਟੈਸਟ ਕਰਵਾਉਣ ਲਈ ਵੀ ਕਿਹਾ ਗਿਆ ਹੈ। ਸਮੂਹ ਖਾਣ ਪੀਣ ਦਾ ਸਾਮਾਨ ਵੇਚਣ ਵਾਲਿਆਂ ਨੂੰ fssai ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਪੂਰਨ ਸਫ਼ਾਈ ਵਿਵਸਥਾ ਰੱਖਣ ਲਈ ਕਿਹਾ ਗਿਆ। ਫੂਡ ਸੇਫਟੀ ਐਕਟ ਤਹਿਤ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਦੁਕਾਨ ਉਪਰ ਡਿਸਪਲੇ ਕਰਨ ਲਈ ਕਿਹਾ ਗਿਆ। ਇਹ ਚੈਕਿੰਗ ਆਗੇ ਵੀ ਜਾਰੀ ਰਹੇ ਗੀ। ਜੇਕਰ ਫੂਡ ਸੇਫਟੀ ਐਕਟ ਦੇ ਪਾਲਣਾ ਨਾ ਕੀਤੀ ਗਈ ਤਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-