ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਗਨ ਪੁਆਇੰਟ 'ਤੇ ਲੁੱਟ
HDFC ਬੈਂਕ ਬਾਹਰੋਂ ਆੜ੍ਹਤੀਏ ਤੋਂ 15 ਲੱਖ ਨਕਦੀ ਅਤੇ ਗੱਡੀ ਖੋਹ ਕੇ ਲੁਟੇਰੇ ਫ਼ਰਾਰ
Ravinder Singh
ਖੰਨਾ, 8 ਅਕਤੂਬਰ, 2026:
ਖੰਨਾ ਦੇ ਨੈਸ਼ਨਲ ਹਾਈਵੇ ਤੇ ਦਿਨ-ਦਿਹਾੜੇ ਲੱਖਾਂ ਰੁਪਏ ਦੀ ਲੁੱਟ ਹੋ ਗਈ ਹੈ। ਇੱਥੇ ਬੈਂਕ ਬਾਹਰੋਂ ਇਕ ਆੜ੍ਹਤੀਏ ਤੋਂ ਗੰਨ ਪੁਆਇੰਟ 'ਤੇ 15 ਲੱਖ ਰੁਪਏ ਲੁੱਟੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਵਾਰਦਾਤ ਮਗਰੋਂ ਆੜ੍ਹਤੀਆ ਆਪਣੇ ਪਿਤਾ ਸਮੇਤ ਥਾਣੇ ਪਹੁੰਚ ਕੇ ਸ਼ਿਕਾਇਤ ਦੇਣ ਪਹੁੰਚਿਆ ਹੈ।
ਜਾਣਕਾਰੀ ਅਨੁਸਾਰ ਅਮਲੋਹ ਤੋਂ ਇਕ ਆੜ੍ਹਤੀਆ ਪੇਮੈਂਟ ਲੈਣ ਲਈ ਇੱਥੇ ਆਇਆ ਸੀ। ਆੜ੍ਹਤੀਏ ਦਾ ਕਹਿਣਾ ਹੈ ਕਿ ਜਦੋਂ ਉਹ HDFC ਬੈਂਕ ਤੋਂ ਪੈਸੇ ਲੈ ਕੇ ਗੱਡੀ ਵਿਚ ਬੈਠਿਆ ਤਾਂ ਦੋ ਲੁਟੇਰਿਆਂ ਨੇ ਉਸ 'ਤੇ ਪਿਸਤੌਲ ਤਾਣ ਦਿੱਤੀ ਤੇ 15 ਲੱਖ ਰੁਪਏ ਖੋਹ ਲਏ। ਹੋਰ ਤਾਂ ਹੋਰ ਉਹ ਆੜ੍ਹਤੀਏ ਤੋਂ ਗੱਡੀ ਵੀ ਖੋਹ ਕੇ ਲੈ ਗਏ।
ਇਸ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਖੰਨਾ ਪੁਲਿਸ ਹਰਕਤ ਵਿਚ ਆਈ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪੁਲਸ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। ਅਤੇ ਪੁਲਿਸ ਦੀਆ ਵੱਖ ਵੱਖ ਟੀਮਾ ਬਣਾ ਕੇ ਜਾਚ ਸੁਰੂ ਕਰ ਦਿੱਤੀ ਹੈ
ਪੁਲਿਸ ਨੇ ਕੈਮਰੇ ਅੱਗੇ ਜਾਣਕਾਰੀ ਦੇਣ ਤੋ ਇਨਕਾਰ ਕਰ ਦਿੱਤਾ ਹੈ
- Download Babushahi App
-
-