Amarjit Chawala ਵਿਰੁੱਧ SIT ਗਠਿਤ: ਫਰੀਦਕੋਟ ਦੇ SSP ਕਰਨਗੇ ਅਗਵਾਈ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 8 ਅਕਤੂਬਰ, 2026: SGPC ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਵਿਰੁੱਧ ਦਰਜ ਕਥਿਤ ਬਲਾਤਕਾਰ ਦੇ ਗੰਭੀਰ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਨੇ 3-ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਇਸ ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ. ਦੀ ਅਗਵਾਈ ਫਰੀਦਕੋਟ ਦੇ ਐੱਸ.ਐੱਸ.ਪੀ. ਗੁਰਬੰਸ ਬੈਂਸ ਕਰਨਗੇ, ਜਦਕਿ ਟੀਮ ਵਿੱਚ ਐੱਸ.ਐੱਸ.ਪੀ. ਵਿਜੀਲੈਂਸ ਸਿਮਰਨਜੀਤ ਲੰਗ ਅਤੇ ਡੀ.ਐੱਸ.ਪੀ. ਕਰਨ ਸੰਧੂ ਨੂੰ ਸ਼ਾਮਲ ਕੀਤਾ ਗਿਆ ਹੈ।
- Download Babushahi App
-
-