Breaking: Baltej ਪੰਨੂ ਦੇ ਅਸਤੀਫੇ ਦੀ ਚਰਚਾ ਦਾ ਅਸਲ ਸੱਚ?
"ਅਸੀਂ ਮਿਸ਼ਨ ਤੇ ਹਾਂ ਕਮਿਸ਼ਨ ਤੇ ਨਹੀਂ"
ਬਾਾਬੂਸ਼ਾਹੀ ਬਿਊਰੋ
ਚੰਡੀਗੜ੍ਹ , 7 ਅਕਤੂਬਰ 2026
ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਬਲਤੇਜ ਸਿੰਘ ਪੰਨੂ ਦੇ ਅਸਤੀਫੇ ਦੀ ਅਫਵਾਹ ਬੀਤੀ ਰਾਤ ਤੋਂ ਜੋਰਾਂ ਤੇ ਚੱਲ ਰਹੀ ਹੈ
ਇੱਥੇ ਤੱਕ ਕੇ ਕੈਨੇਡਾ ਅਮਰੀਕਾ ਤੋਂ ਵੀ ਕੁਝ ਪੱਤਰਕਾਰ ਸਾਥੀਆਂ ਦੇ ਫੋਨ ਆ ਰਹੇ ਨੇ ਅਤੇ ਉਹ ਪੁੱਛ ਰਹੇ ਨੇ ਕਿ ਕੀ ਬਲਤੇਜ ਪੰਨੂ ਨੇ ਅਸਤੀਫਾ ਦੇ ਦਿੱਤਾ
ਪਰ ਬਾਬੂਸ਼ਾਹੀ ਵੱਲੋਂ ਇਸ ਚਰਚਾ ਦੀ ਅਸਲੀਅਤ ਫਰੋਲੀ ਗਈ ਤਾਂ ਪਤਾ ਲੱਗਾ ਕਿ ਪੰਨੂ ਨੇ ਕੋਈ ਅਸਤੀਫਾ ਨਹੀਂ ਦਿੱਤਾ
ਜਦੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਇਹਨਾਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ " ਅਸੀਂ ਮਿਸ਼ਨ ਤੇ ਹਾਂ ਕਮਿਸ਼ਨ ਤੇ ਨਹੀਂ"
ਉਹਨਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਸਿਪਾਹੀ ਦੇ ਤੌਰ ਤੇ ਡਟੇ ਹੋਏ ਹਨ ਅਤੇ ਕਿਸੇ ਤਰ੍ਹਾਂ ਦੀ ਵੀ ਕਮਜ਼ੋਰੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।
- Download Babushahi App
-
-