FIR ਲੀਕ ਮਾਮਲਾ: CBI ਕੋਰਟ ਨੇ ਰਾਜਬੀਰ ਘੁੰਮਣ ਦੀ ਅਰਜ਼ੀ 'ਤੇ CBI ਨੂੰ ਜਾਰੀ ਕੀਤਾ ਨੋਟਿਸ
Ravi Jakhu/Babushahi Network
ਚੰਡੀਗੜ੍ਹ, 7 ਅਕਤੂਬਰ 2026- CBI ਦੀ ਸਪੈਸ਼ਲ ਕੋਰਟ ਵਿੱਚ ਸੀਐੱਮ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਵੱਲੋਂ ਦਾਇਰ ਕੀਤੀ ਗਈ ਇੱਕ ਨਵੀਂ ਅਰਜ਼ੀ ਤੋਂ ਬਾਅਦ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਰਾਜਬੀਰ ਸਿੰਘ ਘੁੰਮਣ ਨੇ ਮੀਡੀਆ ਵਿੱਚ ਐਫ.ਆਈ.ਆਰ. (FIR) ਲੀਕ ਅਤੇ ਵਾਇਰਲ ਹੋਣ ਦੇ ਸਬੰਧ ਵਿੱਚ ਅਦਾਲਤ ਦਾ ਰੁੱਖ ਕੀਤਾ ਹੈ। ਚੰਡੀਗੜ੍ਹ ਸਥਿਤ CBI ਦੀ ਵਿਸ਼ੇਸ਼ ਅਦਾਲਤ (ਸਪੈਸ਼ਲ ਜੱਜ ਭਾਵਨਾ ਜੈਨ) ਦੇ ਹੁਕਮਾਂ ਅਨੁਸਾਰ, ਦੋਸ਼ੀ-ਬਿਨੈਕਾਰ ਰਾਜਬੀਰ ਸਿੰਘ ਘੁੰਮਣ ਵੱਲੋਂ ਸ਼ਾਮ ਲਗਭਗ 04:00 ਵਜੇ ਅਦਾਲਤ ਵਿੱਚ ਇੱਕ ਅਰਜ਼ੀ (Criminal Miscellaneous) ਦਾਇਰ ਕੀਤੀ ਗਈ।
ਇਸ ਅਰਜ਼ੀ ਵਿੱਚ ਮੀਡੀਆ ਵਿੱਚ ਐਫ.ਆਈ.ਆਰ. ਲੀਕ ਹੋਣ ਅਤੇ ਸਰਕੂਲੇਟ ਹੋਣ ਦੇ ਤੱਥਾਂ ਨੂੰ ਰਿਕਾਰਡ 'ਤੇ ਲਿਆਉਣ ਦੀ ਮੰਗ ਕੀਤੀ ਗਈ ਹੈ। ਅਦਾਲਤ ਵਿੱਚ ਰਾਜਬੀਰ ਸਿੰਘ ਘੁੰਮਣ ਵੱਲੋਂ ਐਡਵੋਕੇਟ ਫੈਰੀ ਸੋਫਤ ਅਤੇ ਐਡਵੋਕੇਟ ਮਿਸ ਅਨੀਸ਼ਾ ਪੇਸ਼ ਹੋਏ, ਜਦੋਂ ਕਿ CBI ਵੱਲੋਂ ਪਬਲਿਕ ਪ੍ਰੋਸੀਕਿਊਟਰ (PP) ਨਰੇਂਦਰ ਸਿੰਘ ਹਾਜ਼ਰ ਸਨ। ਅਦਾਲਤ ਨੇ CBI ਦੇ ਸਰਕਾਰੀ ਵਕੀਲ ਨੂੰ ਨੋਟਿਸ ਜਾਰੀ ਕਰਦਿਆਂ ਇਸ ਅਰਜ਼ੀ 'ਤੇ 12 ਅਕਤੂਬਰ 2026 ਤੱਕ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ।
- Download Babushahi App
-
-