ਸਕੂਲ ਵਿੱਚ ਮਿਲੇਗੀ ਪੇਟ ਦੇ ਕੀੜੇਆਂ ਦੀ ਦਵਾਈ, ਇਸ ਲਈ ਬੱਚਿਆਂ ਦੀ ਛੁੱਟੀ ਨਾ ਕਰਵਾਉਣਾ
ਡੀ ਵਰਮਿੰਗ ਡੇ ਸਬੰਧੀ ਪੋਸਟਰ ਜਾਰੀ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 7 ਅਗਸਤ
ਬੱਚਿਆਂ ਦੀ ਚੰਗੀ ਸਿਹਤ ਲਈ
ਸਿਹਤ ਵਿਭਾਗ ਵੱਲੋਂ ਸੂਬੇ ਭਰ ਵਿੱਚ 10,0ਅਗਸਤ ਨੂੰ ਨੈਸ਼ਨਲ ਡੀ-ਵਾਰਮਿੰਗ ਡੇ ਮਨਾਇਆ ਜਾਵੇਗਾ। ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਵਜੋਂ ਮਨਾਏ ਜਾਂਦੇ ਇਸ ਦਿਵਸ ਦੌਰਾਨ ਸਕੂਲਾਂ ਵਿੱਚ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਖੁਆਈ ਜਾਵੇਗੀ। ਇਸ ਸਬੰਧੀ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਡੀ ਵਰਮਿੰਗ ਡੇ ਸਬੰਧੀ ਪੋਸਟਰ ਜਾਰੀ ਕੀਤਾ ਗਿਆ।
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਨੇ ਦੱਸਿਆ ਕਿ ਬੱਚਿਆਂ ਵਿੱਚ ਖੂਨ ਦੀ ਕਮੀ ਦਾ ਮੁੱਖ ਕਾਰਨ ਪੇਟ ਦੇ ਕੀੜੇ ਹਨ। ਪੇਟ ਦੇ ਕੀੜੀਆਂ ਤੋਂ ਮੁਕਤੀ ਦਿਵਸ ਮੌਕੇ ਐਲਬੈਂਡਾਜ਼ੋਲ ਦੀ ਦਵਾਈ 10 ਅਗਸਤ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਖੁਆਈ ਜਾਵੇਗੀ। ਇਹ ਦਵਾਈ ਦੁਪਹਿਰ ਦੇ ਖਾਣੇ ਤੋਂ ਬਾਅਦ ਬੱਚਿਆਂ ਨੂੰ ਦਿੱਤੀ ਜਾਵੇ। ਦਵਾਈ ਬਿਲਕੁਲ ਵੀ ਖਾਲੀ ਪੇਟ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਬੱਚੇ ਖਾਣਾ ਖਾਣ ਅਤੇ ਹੋਰ ਚੀਜ਼ਾਂ ਖਾਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਨਹੀਂ ਧੋਂਦੇ, ਜਿਸ ਕਾਰਨ ਉਨ੍ਹਾਂ ਨੂੰ ਪੇਟ ਦੀਆਂ ਬਿਮਾਰੀਆਂ ਆਸਾਨੀ ਨਾਲ ਲੱਗ ਜਾਂਦੀਆਂ ਹਨ। ਇਸ ਕਾਰਨ ਕਰਕੇ, ਸਿਹਤ ਵਿਭਾਗ 1 ਤੋਂ 19 ਸਾਲ ਦੀ ਉਮਰ ਦੇ ਸਾਰੇ ਸਕੂਲੀ ਬੱਚਿਆਂ ਨੂੰ ਸਾਲ ਵਿੱਚ ਦੋ ਵਾਰ ਕੀੜੇ ਮਾਰਨ ਦੀਆਂ ਗੋਲੀਆਂ ਦਿੰਦਾ ਹੈ। ਜਿਨ੍ਹਾਂ ਬੱਚਿਆਂ ਦੇ ਪੇਟ ਵਿੱਚ ਕੀੜੇ ਨਹੀਂ ਹੁੰਦੇ, ਉਨ੍ਹਾਂ ਨੂੰ ਖੂਨ ਦੀ ਵੀ ਕਮੀ ਨਹੀਂ ਹੋਵੇਗੀ ਅਤੇ ਜੇਕਰ ਬੱਚਾ ਚੰਗਾ ਖਾਵੇ ਤਾਂ ਉਹ ਚੰਗੀ ਸਿਹਤ ਦੇ ਨਾਲ-ਨਾਲ ਚੰਗੀ ਪੜ੍ਹਾਈ ਵੀ ਕਰੇਗਾ।
ਜਿਲਾ ਟੀਕਾਕਰਨ ਅਫਸਰ ਡਾਕਟਰ ਭਾਵਨਾ ਸ਼ਰਮਾ ਅਤੇ ਸਕੂਲ ਹੈਲਥ ਕਲੀਨਿਕ ਮੁਖੀ ਡਾਕਟਰ ਮਮਤਾ
ਨੇ ਦੱਸਿਆ ਕਿ ਵਿਭਾਗ ਵਲੋ 10 ਅਗਸਤ ਨੂੰ ਜ਼ਿਲੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ 1 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਐਲਬੇੰਡਾਜੋਲ ਸਿਰਪ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਕੀੜੇ ਮਾਰਨ ਦੀਆਂ ਗੋਲੀਆਂ ਖੁਆਈਆਂ ਜਾਣਗੀਆਂ। ਜਿਹੜੇ ਬੱਚੇ ਦਵਾਈ ਲੈਣ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ ਇਹ ਦਵਾਈ 170 ਅਗਸਤ ਨੂੰ ਮੋਪ-ਅੱਪ ਵਾਲੇ ਦਿਨ ਦਿੱਤੀ ਜਾਵੇਗੀ।
ਇਸ ਮੌਕੇ ਜਿਲਾ ਸਿਹਤ ਅਫ਼ਸਰ ਡਾਕਟਰ ਰਮੇਸ਼ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾਕਟਰ ਨਵਦੀਪ ਕੌਰ, ਜਿਲਾ ਐਪਿਡਮੋਲੋਜਿਸਟ ਡਾਕਟਰ ਵੰਦਨਾ ਆਦਿ ਹਾਜ਼ਰ ਸਨ
- Download Babushahi App
-
-