ਯੁੱਧ ਨਸ਼ਿਆਂ ਵਿਰੁੱਧ: ਬਠਿੰਡਾ ਪੁਲਿਸ ਵੱਲੋਂ ਸਾਢੇ 4 ਕਿੱਲੋਂ ਅਫੀਮ ਸਮੇਤ ਦੋ ਤਸਕਰ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ , 27 ਅਕਤੂਬਰ 2026 : ਬਠਿੰਡਾ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 4 ਕਿੱਲੋਂ 504 ਗ੍ਰਾਮ ਅਫੀਮ (ਜਿਸ ਦਾ ਵਜ਼ਨ ਸਟੀਲ ਦੇ ਡੱਬੇ ਸਮੇਤ ਹੈ) ਬਰਾਮਦ ਕਰਨ ’ਚ ਸਫਲਤਾ ਹਾਸਡਲ ਕੀਤੀ ਹੈ। ਗ੍ਰਿਫਤਾਰ ਤਸਕਰਾਂ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਖੋਖਰ ਅਤੇ ਹਰਪਾਲ ਸਿੰਘ ਉਰਫ ਸੋਨੂੰ ਵਾਸੀ ਫਰੀਦ ਨਗਰ ਰਾਮਪੁਰਾ ਵਜੋਂ ਕੀਤੀ ਗਈ ਹੈ। ਪੁਲਿਸ ਨੇ ਇਸ ਕਾਰਵਾਈ ਦੌਰਾਨ ਇੱਕ ਪਿੱਕ ਅੱਪ ਡਾਲਾ ਗੱਡੀ ਵੀ ਕਬਜੇ ’ਚ ਲਈ ਹੈ ਜਿਸ ਨੂੰ ਨਸ਼ਾ ਤਸਕਰੀ ਲਈ ਵਰਤਿਆ ਗਿਆ ਸੀ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸਫਲਤਾ ਸੀਆਈਏ ਸਟਾਫ 1 ਪੁਲਿਸ ਨੂੰ ਮਿਲੀ ਹੈ।
ਪੁਲਿਸ ਪਾਰਟੀ ਵੱਲੋਂ ਬਠਿੰਡਾ ਬਰਨਾਲਾ ਸੜਕ ਤੇ ਪਿੰਡ ਜੇਠੂਕੇ ਦੀ ਹੱਦ ’ਤੇ ਸ਼ੱਕੀ ਗੱਡੀਆ ਅਤੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਮੌਕੇ ਪੁਲਿਸ ਨੇ ਪਿੱਕ ਅੱਪ ਗੱਡੀ ਨੂੰ ਰੋਕਿਆ ਤਾਂ ਦੋ ਜਣਿਆਂ ਦੀ ਤਲਾਸ਼ੀ ਲੈਣ ’ਤੇ ਸਟੀਲ ਦੇ ਡੱਬੇ ਚੋਂ ਅਫੀਮ ਬਰਾਮਦ ਹੋਈ ਹੈ। ਪੁਲਿਸ ਅਨੁਸਾਰ ਮੁਲਜਮ ਗੁਰਦੀਪ ਸਿੰਘ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੈ ਜਦੋਂਕਿ ਹਰਪਾਲ ਸਿੰਘ ਉਰਫ ਸੋਨੂੰ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਪੁਲਿਸ ਅਨੁਸਾਰ ਜਗਰੂਪ ਸਿੰਘ ਡਰਾਈਵਰ ਹੈ ਅਤੇ ਹਹਪਾਲ ਉਸ ਦਾ ਹੈਲਪਰ ਹੈ। ਪੁਲਿਸ ਵੱਲੋਂ ਹੁਣ ਮੁਲਜਮਾਂ ਤੋਂ ਅਫੀਮ ਲਿਆਉਣ ਦੇ ਸਰੋਤਾਂ ਅਤੇ ਅੱਗੇ ਵੇਚਣ ਸਬੰਧੀ Çਲੰਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
- Download Babushahi App
-
-