ਮਹਾਂ ਕਵੀ ਬਾਬੂ ਰਜਬ ਅਲੀ ਖਾਨ ਯਾਦਗਾਰੀ ਮੇਲਾ 12 ਅਗਸਤ ਨੂੰ ਸਾਹੋਕੇ ਵਿੱਚ
ਸਾਹੋਕੇ (ਬਿਊਰੋ ਰਿਪੋਰਟ) ਮੋਗਾ ਜਿਲ੍ਹੇ ਦੇ ਮਸ਼ਹੂਰ ਪਿੰਡ ਸਾਹੋਕੇ ਵਿਖੇ ਇਸ ਪਿੰਡ ਦੇ ਜੰਮਪਲ ਮਹਾਂ ਕਵੀ ਰਜਬ ਅਲੀ ਖਾਨ ਦੀ ਯਾਦ ਵਿੱਚ ਗ੍ਰਾਮ ਪੰਚਾਇਤ ਵੱਲੋਂ ਉਹਨਾਂ ਦੀ ਯਾਦਗਾਰ ਵਿਖੇ ਮੇਲਾ ਕਰਵਾਇਆ ਜਾ ਰਿਹਾ ਹੈ । ਜੋ ਸਵੇਰ 11ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ । ਇਸ ਮੌਕੇ ਇਲਾਕੇ ਦੇ ਨਾਮਵਰ ਕਵੀਸ਼ਰੀ ਜੱਥੇ ਵੱਡੀ ਗਿਣਤੀ ਵਿੱਚ ਭਾਗ ਲੈਣਗੇ । ਜਨਮ ਦਿਨ ਦੇ ਸਬੰਧ ਪ੍ਰੋਗਰਾਮ ਵਿੱਚ ਕਵੀਸ਼ਰਾਂ ਕਲਾਕਾਰਾਂ ਤੋ ਇਲਾਵਾ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤ ਪਾਲ ਸਿੰਘ ਸੁਖਾਨੰਦ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ ।ਹੋਰ ਜਾਣਕਾਰੀ ਲਈ ਭੋਲਾ ਸਿੰਘ ਠੇਕੇਦਾਰ ਨਾਲ +91 98764 09461ਸੰਪਰਕ ਕਰ ਸਕਦੇ ਹੋ ।
- Download Babushahi App
-
-