ਪੰਜਾਬ ਵਿੱਚ ਮੁੜ ਬਣੇਗੀ ਆਮ ਆਦਮੀ ਪਾਰਟੀ ਦੀ ਸਰਕਾਰਃ- ਦਲਜੀਤ ਗਰੇਵਾਲ
ਹਲਕੇ ਦੇ ਵਿਕਾਸ ਕੰਮ ਵਿੱਚ ਕੋਈ ਵੀ ਕਮੀ ਆਉਣ ਨਹੀਂ ਦਿੱਤੀ ਜਾਵੇਗੀ
ਲੁਧਿਆਣਾਃ- 15 ਨਵੰਬਰ 2026
ਰਵੀ ਜੱਖੂ
2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀਆਂ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਪਾਰਟੀ ਨੇ ਲੁਧਿਆਣਾ
ਪੂਰਬੀ ਤੋਂ ਦਲਜੀਤ ਸਿੰਘ ਗਰੇਵਾਲ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ। ਜਿਕਰਯੋਗ ਹੈ ਕੌਂਸਲਰ ਤੋ ਆਪਣਾ ਸਿਆਸੀ ਕੈਰੀਅਰ ਸ਼ੁਰੂ ਕਰਨ ਵਾਲੇ ਦਲਜੀਤ ਵਿਧਾਇਕ ਬਣੇ ਅਤੇ ਪਾਰਟੀ ਵੱਲੋਂ ਦੂਜੀ ਵਾਰ ਟਿਕਟ ਦਿੱਤੀ ਜਿੰਨਾਂ ਨੂੰ ਅੱਜ ਵੀ ਲੋਕਾਂ ਭੋਲਾ ਕਹਿ ਬੁਲਾਉਂਦੇ ਹਨ ਲੁਧਿਆਣਾ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਂ ਬਾਪ ਨੇ ਪਿਆਰ ਨਾਲ ਨਾਮ ਰੱਖਿਆ ਸੀ ਭੋਲਾ ਪਰ ਇਸ ਨਾਮ ਨੂੰ ਚਮਕਾਉਣ ਵਾਲੇ ਤਾਂ ਆਮ ਲੋਕ ਹਨ ਚਾਹੇ ਮੈਂ 2022 ਦੀਆਂ ਚੋਣ ਜਿੱਤ ਕਿ ਵਿਧਾਇਕ ਬਣ ਗਿਆ ਹਾਂ ਪਰ ਹਲਕਾ ਪੂਰਵੀ ਦੇ ਲੋਕ ਨਾ ਮੈਂਨੂੰ ਕੌਂਸਲਰ ਕਹਿੰਦੇ ਨਾ MLA ਕਹਿੰਦੇ ਉਹ ਅੱਜ ਵੀ ਮੈਂਨੂੰ ਭੋਲਾ ਹੀ ਕਹਿੰਦੇ ਹਨ
ਹੁਣ ਪਾਰਟੀ ਵੱਲੋਂ ਦੂਜੀ ਵਾਰ ਵਿਸ਼ਵਾਸ ਕਰਦਿਆਂ ਹਲਕਾ ਪੂਰਬੀ ਤੋਂ ਉਮੀਦਵਾਰ ਬਣਾਇਆ ਇਸ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ 2022 ਵਿੱਚ ਵੀ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਰਿਕਾਰਡ ਬਣਾਇਆ ਜੋ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਨਹੀਂ ਜਿੱਤਿਆ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸਭ ਗਰੰਟੀਆਂ ਪੂਰੀਆਂ ਕੀਤੀਆਂ
ਆਪਣੇ ਹਲਕੇ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਹੋਂ ਰੋਡ ਬਣਾਉਣ ਦਾ ਕੰਮ ਸ਼ੁਰੂ ਕੀਤਾ
ਬਾਰਿਸ਼ ਪਾਕਿਸਤਾਨ ਹੁੰਦੀ ਹੈ ਅਤੇ ਪਾਣੀ ਰਾਹੋਂ ਰੋਡ ਤੇ ਖੜਾ ਹੋ ਜਾਂਦਾ ਸੀ
ਬੀਤੀ ਸਰਕਾਰ ਨੇ ਕੋਈ ਵੀ ਕੰਮ ਸ਼ੁਰੁ ਨਹੀ ਕੀਤਾ
ਰਾਹੋਂ ਰੋਡ ਤੇ ਗਾਣੇ ਤੱਕ ਬਣ ਗਏ ਸੀ
ਪਰ ਅੱਜ ਉੱਥੇ ਕੰਮ ਚੱਲ ਰਿਹਾ ਹੈ ਜਿਸ ਤੇ ਬਰਸਾਤ ਸਮੇਂ ਪਾਣੀ ਖੜ੍ਹ ਜਾਂਦਾ ਸੀ ਪਰ ਹੁਣ ਇਹ ਸਾਰਾ ਪਾਣੀ ਦਰਿਆ ਵਿੱਚ ਆਵੇਗਾ
ਹਾਲਕੇ ਦੇ ਹਰ ਵਾਰਡ ਵਿੱਚ ਕੰਮ ਚੱਲ ਰਹੇ ਹਨ ਨੂਰਵਾਲਾ ਰੋਡ ਤੇ ਵੀ ਸੀਵਰੇਜ ਪਾ ਕਿ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਜੀ. ਟੀ ਰੋਡ ਤੇ ਵੱਡੀ ਸੀਵਰੇਜ ਲਾਈਨ ਪਾਈ ਜਾ ਰਹੀ ਹੈ
ਲੋਕਾਂ ਦੀ ਸਿਹਤ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਲਕੇ ਦੇ ਵਿੱਚ ਆਮ ਆਦਮੀ ਕਲੀਨਿਕ 14 ਬਣ ਚੁੱਕੇ ਹਨ 5 ਹੋਰ ਜਲਦ ਬਣਾਏ ਜਾਣਗੇ
ਸਿਖਿਆ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸਕੂਲ ਆਫ਼ ਐਮੀਨੈਂਸ' (School of Eminence) ਇੱਕ ਚੱਲ ਰਹਿ ਹੈ ਇੱਕ ਹੋਰ ਬਣ ਗਿਆ ਹੈ ਜਿਸ ਦਾ ਜਲਦ ਹੀ ਉਦਘਾਟਨ ਕੀਤਾ ਜਾਵੇਗਾ
26 ਕਰੋੜ ਦੀ ਲਾਗਤ ਨਾਲ ਬਹਾਦਰਕੇ ਰੋਡ ਤੇ ਸਬਜ਼ੀ-ਮੰਡੀ ਜੋ ਜਲਦ ਹੀ ਚਾਲੂ ਕਰ ਦਿੱਤੀ ਜਾਵੇਗੀ
ਕੁੜੇ ਦੇ ਡੰਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਤੇ ਵੀ ਕਰੀਬ 128 ਕਰੋੜ ਦਾ ਕੰਮ ਚੱਲ ਰਿਹਾ ਹੈ
ਬੁੱਢਾ ਨਾਲਾ ਜੋ ਕਦੇ ਬੁੱਢੇ ਦਰਿਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜਿਸਦਾ ਸਾਫ ਅਤੇ ਪਵਿੱਤਰ ਪਾਣੀ ਸੀ ਮੈਂ ਖੁਦ ਉਹ ਪਾਣੀ ਪੀਤਾ
ਬੀਤੀ ਸਰਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੰਨਾ ਬੁੱਢੇ ਦਰਿਆ ਨੂੰ ਗੰਦਾ ਨਾਲਾ ਬਣਾ ਦਿੱਤਾ
ਸੰਤ ਸੱਚੇਵਾਲ ਦਾ ਧੰਨਵਾਦ ਕਰਦਾ ਜਿੰਨਾ ਪਹਿਲਾ ਕਾਲੀ ਵੇਈਂ ਸਾਫ ਕੀਤੀ ਅੱਜ ਬੁੱਢਾ ਨਾਲੇ ਨੂੰ ਸਾਫ ਕਰਨ ਤੇ ਲੱਗੇ ਹੋਏ ਹਨ
ਡਾਇੰਗਾ ਦਾ ਪਾਣੀ ਹੁਣ ਸਾਫ ਹੋ ਕਿ ਆ ਰਿਹਾ ਹੈ
ਚਾਹੇ ਬੁੰਢੇ ਨਾਲੇ ਦੇ ਪਾਣੀ ਨੂੰ ਸਾਫ ਹੋਣ ਤੇ ਕੁਝ ਹੋਰ ਸਮਾਂ ਲੰਘ ਸਕਦਾ ਹੈ
ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਗਰੇਵਾਲ ਹਨ ਜਿੰਨੇ ਨੇ 19 ਸਾਲਾਂ ਦੀ ਉਮਰ ਵਿੱਚ ਆਪਣੀ ਜ਼ਿੰਦਗੀ ਦੇਸ਼ ਲਈ ਕੁਰਬਾਨ ਕਰ ਦਿੱਤੀ
ਸ਼ਹੀਦ ਭਗਤ ਸਿੰਘ ਜੀ ਨੇ 24 ਸਾਲਾਂ ਦੀ ਉਮਰ ਵਿੱਚ ਹੀ ਦੇਸ਼ ਲਈ ਕੁਰਬਾਨੀ ਦਿੱਤੀ
ਉਹਨਾਂ ਦੀ ਅਤੇ ਭਗਤ ਸਿੰਘ ਦੀ ਤਸਵੀਰ ਆਪਣੇ ਕੋਲ ਹਮੇਸ਼ਾਂ ਰੱਖਦਾ ਹਾਂ
ਜੋ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ
ਵਿਰੋਧੀ ਪਾਰਟੀਆਂ ਤੇ ਸਿਆਸੀ ਤੰਜ਼ ਕੱਸਦੇ ਕਿਹਾ ਕਿ
2007 ਤੋ 2017 ਤੱਕ ਅਕਾਲੀ ਭਾਜਪਾ ਦੀ ਸਰਕਾਰ ਰਹੀ ਉਸ ਸਮੇਂ ਹੀ ਨਸ਼ਾ ਪੰਜਾਬ ਵਿੱਚ ਆਇਆ ਜਿਸਨੇ ਨੌਜਵਾਨੀ ਦਾ ਅਜਿਹਾ ਘਾਣ ਕੀਤਾ ਕਿ ਉਡਦਾ ਪੰਜਾਬ ਦੀਆਂ ਫਿਲਮਾ ਬਣ ਗਈਆਂ
ਜਗਦੀਸ਼ ਭੋਲੇ ਜਦੋਂ ਨਸ਼ੇ ਦੇ ਕੇਸ ਵਿੱਚ ਫੜਿਆ ਗਿਆ ਤਾ ਉਸ ਨੇ ਨੇ ਬਿਕਰਮ ਮਜੀਠੀਆ ਦਾ ਨਾਮ ਲਿਆ ਸੀ ED ਦੇ ਸਾਬਕਾ Deputy Director , Niranjan Singh ਨੇ ਜਦੋਂ ਮਜੀਠੀਆ ਨੂੰ ਬੁਲਾਇਆ ਤਾਂ ਕੁਝ ਸਮੇਂ ਬਾਅਦ ਹੀ ਉਹਨਾ ਦੀ ਬਦਲੀ ਕਰ ਦਿੱਤੀ ਗਈ ਉਹਨਾਂ ਦੀ ਬਦਲੀ ਕੇਂਦਰੀ ਗ੍ਰਹਿ ਮੰਤਰੀ ਦੇ ਹੱਥ ਵਿੱਚ ਸੀ
ਕਾਂਗਰਸ ਨੇ ਵੀ ਗੈਂਗਸਟਰਵਾਦ ਨੂੰ ਜਨਮ ਦਿੱਤਾ
ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚ ਰੱਖਿਆ ਗਿਆ
ਅਕਾਲੀ ਭਾਜਪਾ ਤਾ ਗਠਜੋੜ ਕਦੇ ਟੁੱਟ ਹੀ ਨਹੀਂ ਇਹ ਤਾਂ ਪਹਿਲਾ ਵੀ ਇੱਕਠੇ ਸਨ ਅਤੇ ਅੱਜ ਵੀ ਇਕੱਠ ਹਨ
ਇਹ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ
ਕਾਂਗਰਸ, ਅਕਾਲੀ ਅਤੇ ਭਾਜਪਾ ਨੇ ਨਸ਼ਾ ਫੈਲਾਅ ਅਤੇ ਨਸ਼ਾ ਤਸਕਰਾਂ ਨੂੰ ਬਚਾਇਆ
ਪੰਜਾਬ ਸਰਕਾਰ ਨੇ ਨਸ਼ਾ ਖ਼ਤਮ ਕਰਨ ਲਈ ਯੁੱਧ ਨਸ਼ੇ ਵਿਰੋਧ ਮੁਹਿੰਮ ਚਲਾਈ ਨਸ਼ਾ ਤਸਕਰਾਂ ਦੇ ਪਰਚੇ ਦਿੱਤੇ
ਕਾਂਗਰਸ ਪਾਰਟੀ ਵਿੱਚ ਅੱਜ ਵੀ ਧੜੇਬੰਦੀ ਹੈ
ਜਿੱਥੇ ਯਾਤਰਾ ਨਿਕਲ ਰਹੀ ਹੈ ਉੱਥੇ ਦੇ ਲੀਡਰ ਵੀ ਨਾਲ ਨਹੀਂ ਹਨ
ਪੰਜਾਬ ਵਿੱਚ ਫਿਰ ਤੋਂ ਆਪ ਦੀ ਸਰਕਾਰ ਬਣੇਗੀ
- Download Babushahi App
-
-