ਬੰਗਾ ਅਤੇ ਕਾਂਗਰਸ ਨਾਲ ਮੇਰਾ 37 ਸਾਲ ਦਾ ਨਾਤਾ- ਡਾ. ਬਖਸ਼ੀਸ਼ ਸਿੰਘ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਨਵੰਬਰ ,2026
ਵਿਧਾਨ ਸਭਾ ਹਲਕਾ ਬੰਗਾ ਅਤੇ ਕਾਂਗਰਸ ਪਾਰਟੀ ਨਾਲ ਮੇਰਾ 37 ਸਾਲ ਦਾ ਨਾਤਾ ਹੈ। ਇਹ ਨਾਤਾ ਮੈਂ ਸਦਾ ਦਿਲੋਂ ਨਿਭਾਇਆ ਹੈ ਅਤੇ ਕਿਸੇ ਕਿਸਮ ਦਾ ਨਿੱਜਵਾਦ ਨਹੀਂ ਪੁਗਾਇਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੋਂ ਦੇ ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਾਂਗਰਸ ਐਸ ਸੀ ਵਿਭਾਗ ਦੇ ਸੂਬਾਈ ਨੁਮਾਇੰਦੇ ਡਾ. ਬਖਸ਼ੀਸ਼ ਸਿੰਘ ਨੇ ਕੀਤਾ।
ਉਹਨਾਂ ਕਿਹਾ ਕਿ ਉਹਨਾਂ ਨੇ ਇਹ ਨਾਤਾ ਨਿਭਾਉਂਦਿਆਂ ਬੰਗਾ ਹਲਕੇ ਤੋਂ ਕਾਂਗਰਸ ਦੀ ਜਿੱਤ ਨੂੰ ਹੀ ਸਨਮੁੱਖ ਰੱਖ ਕੇ ਸਦਾ ਜਮੀਨੀ ਪੱਧਰ ’ਤੇ ਮਿਹਨਤ ਕੀਤੀ ਹੈ ਅਤੇ ਉਹ ਚਾਹੁੰਦੇ ਹਨ ਇੱਥੋਂ ਕਾਂਗਰਸੀ ਵਿਧਾਇਕ ਦੇ ਰੂਪ ਵਿੱਚ ਬੰਗਾ ਹਲਕੇ ਨੂੰ ਨਮੂਨੇ ਦਾ ਸ਼ਹਿਰ ਸਥਾਪਿਤ ਕੀਤਾ ਜਾਵੇ। ਉਹਨਾਂ ਹਲਕਾ ਵਾਸੀਆਂ ਨੂੰ ਇਸ ਸੱਚਾਈ ਦੇ ਆਧਾਰ ’ਤੇ ਸਾਥ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਡਾ. ਬਖਸ਼ੀਸ਼ ਸਿੰਘ ਨੂੰ ਬੰਗਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੀ ਦਾਅਵੇਦਾਰੀ ਸਬੰਧ ਪੁੱਛੇ ਸਵਾਲ ’ਚ ਉਹਨਾਂ ਜਵਾਬ ’ਚ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਨਾਲ ਨਿਰੰਤਰ ਸੰਪਰਕ ’ਚ ਹਨ ਅਤੇ ਉਹਨਾਂ ਨੇੇ ਆਪਣੀ ਹੁਣ ਤੱਕ ਦੀ ਕਾਰਗੁਜ਼ਾਰੀ ਸਬੰਧੀ ਸਮੂਹ ਦਸਤਾਵੇਜ ਪਾਰਟੀ ਹਾਈਕਮਾਂਡ ਕੋਲ ਦਰਜ ਕਰਵਾਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਮੈਰਿਟ ਦੇ ਆਧਾਰ ’ਤੇ ਫੈਸਲਾ ਆਉਣੀ ਪੂਰਨ ਉਮੀਦ ਹੈ।
- Download Babushahi App
-
-