ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਬੁਲਾਰੇ ਅਤੇ ਵਰਕਿੰਗ ਕਮੇਟੀ ਮੈਂਬਰ ਚੰਨੀ ਦੀ ਅਗਵਾਈ ਹੇਠ ਪਿੰਡ ਰਹੋਣ ਵਿਖੇ ਇਕ ਭਰਵੀਂ ਮੀਟਿੰਗ ਹੋਈ।
ਦਰਜਨਾਂ ਪ੍ਰੀਵਾਰਾਂ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ
ਖੰਨਾ ( ਰਵਿੰਦਰ ਢਿੱਲੋ)
ਪਿੰਡ ਰਹੋਣ ਵਿਖੇ ਇਕ ਭਰਵੀਂ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿਚ ਬੀਬੀਆਂ ਭੈਣਾਂ ਅਤੇ ਨੋਜਵਾਨਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ ਇਕਬਾਲ ਸਿੰਘ ਚੰਨੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਵਿਚੋਂ ਨਸ਼ਾ, ਗੈਂਗ ਵਾਦ ਅਤੇ ਅਤੇ ਰਿਸ਼ਵਤਖੋਰੀ ਨੂੰ ਖਤਮ ਕਰ ਸਕਦੀ ਹੈ। ਉਹਨਾਂ ਕਿਹਾ ਕਿ ਕਦੀ ਪਹਿਲੇ ਸਮੇਂ ਦੌਰਾਨ ਕਿਸੇ ਨੂੰ ਇਹ ਸੋਚਣ ਦੀ ਲੋੜ ਹੁੰਦੀ ਸੀ ਕਿ ਉਹਨਾਂ ਦੇ ਬੱਚੇ ਕਿਤੇ ਨਸ਼ਾ ਤਾਂ ਨਹੀਂ ਕਰਨ ਲੱਗ ਜਾਣਗੇ ਜਾ ਰਾਸਤੇ ਵਿਚ ਉਹਨਾ ਨੂੰ ਕੋਈ ਗੋਲੀ ਤਾਂ ਨਹੀਂ ਮਾਰ ਦੇਵੇਗਾ। ਸ੍ਰੀ ਚੰਨੀ ਨੇ ਕਿਹਾ ਕਿ ਜੇ ਅਜਿਹੀਆਂ ਸੋਚਾਂ ਤੋਂ ਬਚ ਕੇ ਸੁਖ ਦਾ ਜੀਵਨ ਜਿਊਣਾ ਚਾਹੁੰਦੇ ਹੋ ਤਾਂ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣਾਓ। ਚੰਨੀ ਨੇ ਮੀਟਿੰਗ ਵਿਚ ਸ਼ਾਮਲ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਅਤੇ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਲੀਡਰ ਉਹਨਾਂ ਦੇ ਦੁੱਖ ਸੁੱਖ ਵਿੱਚ ਉਹਨਾਂ ਦਾ ਸਾਥ ਦੇਣਗੇ। ਇਸ ਮੌਕੇ ' ਤੇ ਅਜੀਤਪਾਲ ਸਿੰਘ ਖਾਲਸਾ, ਹਰਸਿਮਰਨ ਜੀਤ ਸਿੰਘ ਰਿਚੀ ਅਤੇ ਗੋਲਡੀ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਦਰਜਨਾਂ ਪ੍ਰੀਵਾਰਾਂ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ੍ਰੀ ਇਕਬਾਲ ਸਿੰਘ ਚੰਨੀ ਨੇ ਸਭ ਨੂੰ ਭਾਜਪਾ ਦਾ ਪਟਕਾ ਪਾ ਕੇ ਪਾਰਟੀ ਵਿਚ ਸ਼ਾਮਲ ਕੀਤਾ।
ਦਲਵੀਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਸ਼੍ਰੀ ਇਕਬਾਲ ਸਿੰਘ ਚੰਨੀ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਚੰਨੀ ਦਾ ਉਹਨਾਂ ਵੱਲੋ ਦਿੱਤੇ ਸੱਦੇ ਨੂੰ ਪ੍ਰਵਾਨ ਕਰਕੇ ਪਹੁੰਚਣ ਲਈ ਧੰਨਵਾਦ ਕੀਤਾ । ਮੁਲਖ ਰਾਜ ਮਸ਼ਾਲ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਧੰਨਵਾਦ ਕੀਤਾ
- Download Babushahi App
-
-