ਚਮਕੌਰ ਸਾਹਿਬ ਤੋਂ ਜਸਵੀਰ ਸਿੰਘ ਗੜ੍ਹੀ ਦੀ ‘ਆਸ਼ੀਰਵਾਦ ਯਾਤਰਾ’ ਕੱਲ੍ਹ
ਪ੍ਰਮੋਦ ਭਾਰਤੀ
ਚਮਕੌਰ ਸਾਹਿਬ 29 ਅਗਸਤ, 2026
ਚਮਕੌਰ ਸਾਹਿਬ: ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਧਰਤੀ ਚਮਕੌਰ ਸਾਹਿਬ ਵਿਖੇ ਬਤੌਰ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਵੱਲੋਂ ਆਪਣੀ ਸ਼ੁਰੂਆਤ ‘ਆਸ਼ੀਰਵਾਦ ਯਾਤਰਾ’ ਨਾਲ ਕੀਤੀ ਜਾਵੇਗੀ। ਇਹ ਯਾਤਰਾ 30 ਅਗਸਤ ਨੂੰ ਗੱਡੀਆਂ ਅਤੇ ਮੋਟਰਸਾਈਕਲਾਂ ਦੇ ਕਾਫ਼ਲੇ ਦੇ ਰੂਪ ਵਿੱਚ ਕੱਢੀ ਜਾਵੇਗੀ।
ਇਸ ਯਾਤਰਾ ਦੀ ਸ਼ੁਰੂਆਤ ਸਵੇਰੇ 10:30 ਵਜੇ ਭੋਜੇਮਾਜਰਾ ਪੁਲ ਤੋਂ ਕਾਫ਼ਲਾ ਰੂਪ ਵਿੱਚ ਸ਼ੁਰੂ ਹੋਵੇਗੀ ਜੋਕਿ ਸਵੇਰੇ 11 ਵਜੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁਰਦੁਆਰਾ ਭਾਈ ਸੰਗਤ ਸਿੰਘ ਜੀ ਅਤੇ ਸ਼ਿਵ ਮੰਦਰ, ਚਮਕੌਰ ਸਾਹਿਬ ਵਿਖੇ ਧਰਮ ਅਸਥਾਨਾਂ ਤੇ ਨਤਮਸਤਕ ਹੋਕੇ ਸੰਗਤ ਦਰਸ਼ਨ ਕਰਦਿਆਂ ਅਸ਼ੀਰਵਾਦ ਲਏ ਜਾਣਗੇ। ਇਸ ਤੋਂ ਬਾਅਦ ਦੁਪਹਿਰ 1 ਵਜੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਅਤੇ ਕ੍ਰਿਸ਼ਨਾ ਮੰਦਰ, ਮੋਰਿੰਡਾ ਵਿਖੇ ਯਾਤਰਾ ਅੰਤਿਮ ਪੜਾਅ ਤੇ ਪਹੁੰਚੇਗੀ।
ਸਾਬਕਾ ਐੱਸਸੀ ਕਮਿਸ਼ਨ ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਸ ਜਸਵੀਰ ਸਿੰਘ ਗੜ੍ਹੀ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਤੇ ਅਹੁਦੇਦਾਰਾਂ ਨੂੰ ਸਾਥੀਆਂ ਸਮੇਤ ਅਪੀਲ ਕੀਤੀ ਹੈ ਕਿ ਉਹ ਪਰਿਵਾਰਾਂ ਅਤੇ ਸਾਥੀਆਂ ਸਮੇਤ ਆਸ਼ੀਰਵਾਦ ਯਾਤਰਾ ਦੇ ਕਾਫ਼ਲੇ ਵਿੱਚ ਸ਼ਾਮਲ ਹੋ ਕੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ-ਦੀਦਾਰ ਕਰਨ। ਯਾਤਰਾ ਭੋਜੇਮਾਜਰਾ ਪੁਲ ਤੋਂ ਸ਼ੁਰੂ ਹੋ ਕੇ ਮੋਰਿੰਡਾ ਸ਼ਹਿਰ ਵਿੱਚ ਸਮਾਪਤ ਹੋਵੇਗੀ।
- Download Babushahi App
-
-