ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਪੰਜਾਬ ਯੂਥ ਰਨ- 2026 ਦਾ ਆਯੋਜਨ
ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿਮ ਬਣ ਚੁੱਕੀ ਹੈ -ਲੋਕ ਮੁਹਿੰਮ- : ਕੁਲਵੰਤ ਸਿੰਘ
ਮਾਲਵਿੰਦਰ ਸਿੰਘ ਕੰਗ, ਪਰਮਿੰਦਰ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਬੈਂਸ, ਸਰਬਜੀਤ ਸਿੰਘ ਸਮਾਣਾ ਅਤੇ ਇੰਜੀਨੀਅਰ ਪ੍ਰਭਜੋਤ ਕੌਰ ਨੇ ਵੀ ਕੀਤੀ ਸ਼ਮੂਲੀਅਤ
ਮੋਹਾਲੀ 9 ਅਗਸਤ
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪੰਜਾਬ ਦੀ ਤਰਫੋਂ ਗੁਰਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਯੂਥ ਰਨ- 2026 ਦਾ ਆਯੋਜਨ ਗੁਰਦੁਆਰਾ ਅੰਬ ਸਾਹਿਬ ਫੇਸ-8 ਤੋਂ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੌਜੂਦ ਸਨ, ਇਸ ਵਿੱਚ ਮੁੱਖ ਤੌਰ ਤੇ ਲੋਕ ਸਭਾ ਮੈਂਬਰ ਸ੍ਰੀ ਅਨੰਦਪੁਰ ਸਾਹਿਬ- ਮਾਲਵਿੰਦਰ ਸਿੰਘ ਕੰਗ ,ਵਿਧਾਇਕ ਕੁਲਵੰਤ ਸਿੰਘ ਮੋਹਾਲੀ, ਪਰਮਿੰਦਰ ਸਿੰਘ -ਗੋਲਡੀ ਚੇਅਰਮੈਨ ਯੂਥ ਡਿਵੈਲਪਮੈਂਟ ਬੋਰਡ ਪੰਜਾਬ , ਮੇਅਰ ਮੋਹਾਲੀ ਕਾਰਪੋਰੇਸ਼ਨ ਸਰਬਜੀਤ ਸਿੰਘ ਸਮਾਣਾ,ਇੰਜੀਨੀਅਰ ਪ੍ਰਭਜੋਤ ਕੌਰ ਚੇਅਰਪਰਸਨ ਜਿਲਾ ਯੋਜਨਾ ਬੋਰਡ ਮੋਹਾਲੀ ਵੀ ਹਾਜ਼ਰ ਸਨ,
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੋਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪੰਜਾਬ ਦੇ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੇ ਵਿੱਚ ਜਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ, ਇਸ ਤੋਂ ਇਹ ਸਾਫ ਝਲਕਦਾ ਹੈ ਕਿ ਮੋਹਾਲੀ ਦੇ ਨੌਜਵਾਨ ਵਰਗ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣ ਦਾ ਉਪਰਾਲਾ ਕੀਤਾ ਗਿਆ ਹੈ ਕਿ ਨਸ਼ਿਆਂ ਵਿਰੁੱਧ ਸਭ ਨੂੰ ਮਿਲ ਕੇ ਜੰਗ ਲੜਨੀ ਹੋਵੇਗੀ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰਾਂ ਬੇਸ਼ੱਕ ਇਸ ਤਰਹਾਂ ਦੀਆਂ ਮੁਹਿੰਮਾਂ ਦੀ ਸ਼ੁਰੂਆਤ ਕਰਦੀਆਂ ਹਨ, ਪਰੰਤੂ ਜਦੋਂ ਤੱਕ ਆਮ ਲੋਕਾਂ ਦੀ ਸ਼ਮੂਲੀਅਤ ਇਸ ਵਿੱਚ ਨਹੀਂ ਹੁੰਦੀ , ਉਦੋਂ ਤੱਕ ਕੋਈ ਵੀ ਮੁਹਿੰਮ ਸਫਲ ਨਹੀਂ ਹੋ ਸਕਦੀ ਅਤੇ ਅੱਜ ਜਿਸ ਤਰ੍ਹਾਂ ਨੌਜਵਾਨਾਂ ਨੇ ਆਪ ਮੁਹਾਰੇ ਇਸ ਰੇਸ ਦੇ ਵਿੱਚ ਹਿੱਸਾ ਲਿਆ ਹੈ, ਉਸ ਤੋਂ ਇਹ ਸਾਫ ਹੈ ਕਿ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤੀ ਗਈ ਇਹ ਮੁਹਿੰਮ ਹੁਣ -ਲੋਕ ਮੁਹਿੰਮ -ਬਣ ਚੁੱਕੀ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਸਾਢੇ 5 ਕਿਲੋਮੀਟਰ ਦੀ ਇਸ ਪੰਜਾਬ ਯੂਥ ਰਨ - 2006 ਦੇ ਵਾਂਗ ਅਗਾਂਹ ਵੀ ਇਸ ਮੁਹਿੰਮ ਨੂੰ ਚੱਲਦਾ ਰੱਖਿਆ ਜਾਵੇਗਾ , ਤਾਂ ਕਿ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਸਮੇਂ- ਸਮੇਂ ਤੇ ਜਾਗਰੂਕ ਕੀਤਾ ਜਾਂਦਾ ਰਹੇ, ਉਹਨਾਂ ਕਿਹਾ ਕਿ ਪੰਜਾਬ ਯੂਥ ਰਨ- 2026 ਦੇ ਤਹਿਤ ਇਸ ਮੁਹਿੰਮ ਦਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਆਯੋਜਨ ਕੀਤਾ ਗਿਆ, ਇਹ ਇੱਕ ਪਾਇਦਾਰ ਉਪਰਾਲਾ ਹੈ, ਪੰਜਾਬ ਯੂਥ ਰਨ -2026 ਦੇ ਵਿੱਚ ਸ਼ਾਮਿਲ ਹੋਣ ਵਾਲੇ ਵਲੰਟੀਅਰ ਦੇ ਵੱਲੋਂ ਇਸ ਮੁਹਿੰਮ ਨਾਲ ਜੁੜੀਆਂ ਟੀ- ਸ਼ਰਟਾਂ ਪੂਰੇ ਉਤਸਾਹ ਦੇ ਨਾਲ ਪਹਿਨ ਕੇ ਹਿੱਸਾ ਲਿਆ ਗਿਆ, ਇਸ ਨਾਲ ਆਪਸੀ ਭਾਈਚਾਰਕ -ਸਾਂਝ ਦੇ ਨਾਲ- ਨਾਲ ਅਨੁਸ਼ਾਸਨ ਦਾ ਵੀ ਸਾਫ ਪ੍ਰਗਟਾਵਾ ਹੁੰਦਾ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਜੰਗ ਨੂੰ ਸ਼ੁਰੂ ਕਰਕੇ ਅੰਜਾਮ ਤੱਕ ਪਹੁੰਚਾਇਆ ਜਾ ਰਿਹਾ ਹੈ, ਅਤੇ ਜੋ -ਜੋ ਵੀ ਗਰੰਟੀਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ- ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਨ, ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਉਸ ਤੋਂ ਵੀ ਅਗਾਂਹ ਜਾਂਦੇ ਹੋਏ ਪੰਜਾਬ ਦੇ ਸਰਬਪੱਖੀ ਵਿਕਾਸ ਦੇ ਲਈ ਕੰਮ ਕੀਤਾ ਜਾ ਰਿਹਾ ਹੈ।, ਇਸ ਦੇ ਨਾਲ ਹੀ ਸੂਬੇ ਦੇ ਵਿੱਚ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਨੌਜਵਾਨਾਂ ਨੂੰ 70 ਹਜ ਤੋਂ ਵੀ ਵੱਧ ਸਰਕਾਰੀ ਨੌਕਰੀਆਂ ਮੁਹਈਆ ਕਰਵਾਈਆਂ ਜਾ ਚੁੱਕੀਆਂ ਹਨ,
ਇਸ ਮੌਕੇ ਤੇ ਗੁਰਪ੍ਰੀਤ ਸਿੰਘ ਬੈਂਸ -ਜੋਇੰਟ ਸਕੱਤਰ ਪੰਜਾਬ ਯੂਥ ਵਿੰਗ ਆਮ ਆਦਮੀ ਪਾਰਟੀ, ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਸਰਬਜੀਤ ਸਿੰਘ ਸਮਾਣਾ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ- ਕੁਲਦੀਪ ਸਿੰਘ ਸਮਾਣਾ,ਮੋਹਾਲੀ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਅਰ- ਰਾਜਿੰਦਰ ਪ੍ਰਸਾਦ ਸ਼ਰਮਾ, ਡਿਪਟੀ ਮੇਅਰ -ਹਰਪਾਲ ਸਿੰਘ ਚੰਨਾ, ਕੌਂਸਲਰ- ਅਮਰਜੀਤ ਸਿੰਘ ਫੇਜ਼- 11,ਤਰਲੋਚਨ ਸਿੰਘ ਮਟੌਰ , ਜਸਪਾਲ ਸਿੰਘ ਮਟੌਰ ,ਅਕਵਿੰਦਰ ਸਿੰਘ ਗੋਸਲ, ਅਨੂ ਬੱਬਰ, ਬਲਜੀਤ ਸਿੰਘ ਹੈਪੀ ਪ੍ਰਗਟ ਸਿੰਘ ਵੀ ਹਾਜ਼ਰ ਸਨ,
- Download Babushahi App
-
-