ਵਿਸ਼ਵ ਹੈਪੇਟਾਈਟਸ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਗੁਰਪ੍ਰੀਤ ਸਿੰਘ ਜਖਵਾਲੀ
ਫਤਿਹਗੜ੍ਹ ਸਾਹਿਬ 09 ਅਗਸਤ
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਹਸਪਤਾਲ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਅਮਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਵਿਸ਼ਵ ਹੈਪੇਟਾਈਟਸ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪਥੋਲੋਜਿਸਤ ਡਾ ਪੁਨੀਤ ਗਰਗ ਨੇ ਦੱਸਿਆ ਕਿ ਹੈਪੇਟਾਈਟਸ ਇੱਕ ਜਿਗਰ ਦਾ ਰੋਗ ਹੈ ਤੇ ਇਹ ਜਿਗਰ ਦੇ ਕੈਂਸਰ ਦਾ ਇੱਕ ਮੁੱਖ ਕਾਰਨ ਹੈ। ਇਸ ਰੋਗ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 28 ਜੁਲਾਈ ਤੋਂ 11 ਅਗਸਤ ਤੱਕ ਜਾਗਰੂਕਤਾ ਪੰਦਰਵਾੜਾ ਮਨਾਇਆ ਜਾਂਦਾ ਹੈ । ਓਹਨਾ ਇਸ ਸਾਲ ਦੀ ਥੀਮ " ਹੈਪੇਟਾਈਟਸ!ਆਓ ਇਸਨੂੰ ਤੋੜੀਏ " ਬਾਰੇ ਵੀ ਜਾਣਕਾਰੀ ਦਿੱਤੀ । ਉਨਾਂ ਦੱਸਿਆ ਕਿ ਹੈਪੇਟਾਈਟਸ ਇੱਕ ਵਾਇਰਲ ਰੋਗ ਹੈ ਜੋ ਏ,ਬੀ,ਸੀ,ਡੀ ਅਤੇ ਈ ਪੰਜ ਪ੍ਰਕਾਰ ਦਾ ਹੁੰਦਾ ਹੈ। ਸਾਈਕੀਆਟ੍ਰਿਸਤ ਡਾ ਸਨਪ੍ਰੀਤ ਕੌਰ ਨੇ ਦੱਸਿਆ ਕਿ ਹੈਪੇਟਾਈਟਸ ਬੀ ਅਤੇ ਸੀ ਵਧੇਰੇ ਖਤਰਨਾਕ ਹੁੰਦੇ ਹਨ ਜੋ ਸੰਕਰਮਿਤ ਸੂਈਆਂ ਦੀ ਵਰਤੋਂ ਕਰਨ ,ਸਰੀਰ ਤੇ ਟੈਟੂ ਬਣਵਾਉਣ, ਬਿਨਾਂ ਟੈਸਟ ਕਰਵਾਏ ਖੂਨ ਚੜਵਾਉਣ , ਅਣਸੁਰੱਖਿਆਤ ਸੰਭੋਗ ਕਰਨ ਅਤੇ ਸੂਈਆਂ ਸਰਿੰਜਾਂ ਦੀ ਸਾਂਝੀ ਵਰਤੋਂ ਕਰਨ ਆਦਿ ਨਾਲ ਹੋ ਸਕਦਾ ਹੈ ਜਦਕਿ ਹੈਪੇਟਾਈਟਸ ਏ ਅਤੇ ਈ ਦੂਸ਼ਿਤ ਭੋਜਨ ਜਾਂ ਦੂਸ਼ਿਤ ਪਾਣੀ ਤੋਂ ਹੁੰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਇਹ ਰੋਗ ਹੋ ਜਾਵੇ ਤਾਂ ਸੂਬੇ ਦੇ ਸਾਰੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲਾਂ ਵਿੱਚ ਇਸ ਦਾ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਡਾ ਕਿੰਮੀ ਛਾਬੜਾ ਨੇ ਇਸ ਬਿਮਾਰੀ ਦੇ ਚਿੰਨ,ਲੱਛਣ ਅਤੇ ਉਸਦੇ ਇਲਾਜ ਸਬੰਧੀ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਬਿਮਾਰੀ ਦੇ ਮੁੱਖ ਲੱਛਣਾਂ ਵਿੱਚ ਹਲਕਾ ਬੁਖਾਰ, ਮਾਸ਼ ਪੇਸੀਆਂ ਵਿੱਚ ਦਰਦ, ਭੁੱਖ ਨਾ ਲੱਗਣਾ, ਪੀਲੇ ਰੰਗ ਦਾ ਪਿਸ਼ਾਬ ਆਉਣਾ, ਵਾਰ-ਵਾਰ ਉਲਟੀਆਂ ਆਉਣਾ ,ਕਮਜ਼ੋਰੀ ਮਹਿਸੂਸ ਹੋਣਾ ਅਤੇ ਜਿਗਰ ਦਾ ਖਰਾਬ ਹੋਣਾ ਆਦਿ ਹੁੰਦੇ ਹਨ। ਉਹਨਾਂ ਕਿਹਾ ਕਿ ਅਜਿਹੇ ਲੱਛਣ ਹੋਣ ਤੇ ਸਾਨੂੰ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸੈਮੀਨਾਰ ਦੌਰਾਨ ਸਾਈਕੋਲੋਜਿਸਟ ਡਾ ਜਪਨੀਤ ਟਿਵਾਣਾ ਨੇ ਬੱਚਿਆਂ ਦੇ ਜਨਮ ਲੈਣ ਦੇ 24 ਘੰਟੇ ਦੌਰਾਨ ਹੈਪੇਟਾਈਟਸ ਬੀ ਦਾ ਟੀਕਾਕਰਨ ਕਰਾਉਣ ਸਬੰਧੀ ਵੀ ਜਾਣਕਾਰੀ ਦਿੱਤੀ । ਇਸ ਮੌਕੇ ਤੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ ,ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਅਮਨਪ੍ਰੀਤ ਸਿੰਘ, ਰਮਨਪ੍ਰੀਤ ਸਿੰਘ,ਕੌਂਸਲਰ ਗੁਰਦੀਪ ਸਿੰਘ ਕੁਲਦੀਪ ਸਿੰਘ, ਕੁਲਵੰਤ ਸਿੰਘ,ਹਰਵਿੰਦਰ ਸਿੰਘ ਤੋਂ ਇਲਾਵਾ ਆਮ ਲੋਕ ਹਾਜ਼ਰ ਸਨ ।
- Download Babushahi App
-
-