ਅਦਾਰਾ ਪਰਵਾਜ਼ ਵਲੋਂ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੂੰ ਖਤਮ ਕਰਨ ਦੇ ਮਨਸੂਬਿਆਂ ਦੀ ਸਖਤ ਨਿੰਦਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 05 ਜੁਲਾਈ, 2026
ਅੱਜ ਇੱਥੇ ਅਦਾਰਾ ਪਰਵਾਜ਼ ਦੀ ਸੁਬਾਈ ਮੀਟਿੰਗ ਤੋ ਬਾਅਦ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਸੁਬਾਈ ਕਨਵੀਨਰ ਸੁਖਵਿੰਦਰ ਪੱਪੀ, ਉਘੇ ਕਹਾਣੀਕਾਰ ਅਜਮੇਰ ਸਿੱਧੂ , ਅਤੇ ਡਾ: ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਡਾਇਰੈਕਟਰ ਭਾਸ਼ਾ ਵਿਭਾਗ ਦੇ ਹਵਾਲਿਆਂ ਨਾਲ ਛਪੀਆਂ ਖਬਰਾਂ ਅਨੁਸਾਰ ਸਰਕਾਰ ਦੀ ਇੱਕ ਖਾਸ ਲੌਬੀ ਵੱਲੋਂ ਪੰਜਾਬੀ ਭਾਸ਼ਾ 'ਤੇ ਸਾਹਿਤ ਲਈ ਬਹੁਤ ਵੱਡਾ ਕੰਮ ਕਰਨ ਵਾਲੇ ਅਦਾਰੇ ਭਾਸ਼ਾ ਭਿਵਾਗ ਨੂੰ ਖਤਮ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ ਜੋ ਬਹੁਤ ਨਿੰਦਣਯੋਗ ਹੈ । ਸੁਬਾਈ ਆਗੂਆ ਨੇ ਕਿਹਾ ਕੇ ਭਾਸ਼ਾ ਵਿਭਾਗ ਕਈ ਦਹਾਕਿਆਂ ਤੋਂ ਪੰਜਾਬੀ ਭਾਸ਼ਾ ਦੀ ਬਿਹਤਰੀ ਤੇ ਸਾਹਿਤ ਦੇ ਪ੍ਰਚਾਰ ਪਸਾਰ ਲਈ ਬਹੁਤ ਵੱਡਾ ਕੰਮ ਕਰਦਾ ਆ ਰਿਹਾ ਹੈ । ਪਰ ਸਰਕਾਰ ਚਾਹੇ ਜੋ ਵੀ ਹੋਵੇ ਉਹ ਲਗਾਤਾਰ ਇਸ ਮਹਿਕਮੇ ਨੂੰ ਆਪਣੇ ਰਾਜਨੀਤਿਕ ਕਾਰਨਾਂ ਕਰਕੇ ਅੱਖੋ ਪਰੋਖੇ ਕਰਦੀ ਰਹੀ ਹੈ । ਭਗਵੰਤ ਮਾਨ ਤੇ ਉਸ ਦੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਇਸ ਮਹਿਕਮੇ ਨੂੰ ਹੋਰ ਮਜ਼ਬੂਤ ਕਰਨ ਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਪ੍ਰਫੁੱਲਿਤ ਕਰਨ ਦੇ ਵਾਅਦੇ ਕੀਤੇ ਸਨ ਪਰ ਅਫਸਰਸ਼ਾਹੀ ਦਾ ਇੱਕ ਹਿੱਸਾ ਅੱਜ ਇਸ ਮਹਿਕਮੇ ਨੂੰ ਖਤਮ ਕਰਨ, ਇਸ ਦੀਆਂ ਗਰਾਂਟਾਂ ਚ
ਕਟੌਤੀ ਕਰਨ , ਨਵੀਆਂ ਕਿਤਾਬਾਂ ਛਾਪਣ ਤੋਂ ਅਸਮਰਥ ਕਰਨ ਤੇ ਇਸ ਮਹਿਕਮੇ ਦੀਆਂ ਖਾਲੀ ਪੋਸਟਾਂ ਨਾ ਭਰਨ ਤੇ ਹੋਰ ਵਸੀਲਿਆਂ ਨੂੰ ਲਗਾਤਾਰ ਅਪਾਹਜ ਕਰਨ ਦੀ ਪਾਲਿਸੀ ਤੇ ਚੱਲ ਰਹੀ ਹੈ । ਉਹਨਾਂ ਕਿਹਾ ਕਿ ਅਫਸਰਸ਼ਾਹੀ ਦਾ ਇੱਕ ਵੱਡਾ ਹਿੱਸਾ ਭਿਵਾਗ ਵਲੋਂ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦਾ ਲਗਾਤਾਰ ਵਿਰੋਧ ਹੀ ਨਹੀਂ ਕਰ ਰਿਹਾ ਸਗੋ ਵੱਡੀਆਂ ਅੜਚਣਾ ਖੜੀਆ ਕਰ ਰਿਹਾ ਹੈ | ਅਦਾਰਾ ਪਰਵਾਜ਼ ਸਮਝਦਾ ਹੈ ਕੇ ਫਾਸ਼ੀਵਾਦੀ ਹੱਲੇ ਦੇ ਇਹਨਾ ਸਮਿਆਂ ਚ ਵੱਖ ਵੱਖ ਖੇਤਰੀ ਪਹਿਚਾਣਾ ਤੇ ਵੱਖ ਵੱਖ ਖੇਤਰੀ ਭਾਸ਼ਾਵਾਂ ਦਾ ਇਕ ਵੱਡਾ ਤੇ ਅਹਿਮ ਰੋਲ ਹੈ । ਇਹ ਰੋਲ ਤੇ ਖੇਤਰੀ ਭਾਸ਼ਾਵਾਂ ਦੀ ਪਹਿਚਾਣ ਲਈ ਭਾਸ਼ਾ ਵਿਭਾਗ ਵਰਗੇ ਅਦਾਰਿਆਂ ਦਾ ਅਹਿਮ ਰੋਲ ਹੈ । ਭਾਸ਼ਾ ਭਿਵਾਗ ਨਿਰੋਲ ਇਕ ਮਹਿਕਮਾ ਨਹੀਂ ਇਹ ਬਹੁਕੌਮੀ ਬਹੁਭਾਸ਼ਾਈ ਦੇਸ਼ ਅੰਦਰ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਸਥਾਰ ਦਾ ਇਕ ਅਹਿਮ ਕੇਂਦਰ ਹੈ । ਇਸ ਕਰਕੇ ਅਦਾਰਾ ਪਰਵਾਜ਼ ਭਗਵੰਤ ਮਾਨ ਦੀ ਇਸ ਪਹੁੰਚ ਨੂੰ ਪੰਜਾਬੀ ਭਾਸ਼ਾ ਤੇ ਸਾਹਿਤ ਉੱਪਰ ਇਕ ਹੱਲਾ ਸਮਝਦੀ ਹੈ । ਅਦਾਰਾ ਪਰਵਾਜ਼ ਮੰਗ ਕਰਦਾ ਹੈ ਕਿ ਸਰਕਾਰ ਵਲੋਂ ਇਸ ਮਹਿਕਮੇ ਨੂੰ ਖਤਮ ਕਰਨ, ਇਸ ਦੀਆਂ ਸ਼ਕਤੀਆਂ ਨੂੰ ਸੀਮਤ ਕਰਨਾ ਫੌਰੀ ਬੰਦ ਕੀਤਾ ਜਾਵੇ।
- Download Babushahi App
-
-