'ਆਪ' ਵਿਧਾਇਕ ਦਿਨੇਸ਼ ਚੱਢਾ ਦਾ ਬਿਕਰਮ ਮਜੀਠੀਆ ਨੂੰ ਖੁੱਲ੍ਹਾ ਚੈਲੰਜ: "ਜੇ ਮੇਰੇ ਕੋਲ 100 ਕਰੋੜ ਦੀ ਵੀ ਜਾਇਦਾਦ ਹੋਈ ਤਾਂ ਮਜੀਠੀਆ ਨੂੰ ਕਰ ਦਿਆਂਗਾ ਦਾਨ"
Ravi Jakhu
ਚੰਡੀਗੜ੍ਹ, 27 ਅਕਤੂਬਰ, 2026: ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਗਏ ਦੋਸ਼ਾਂ ਦਾ ਕਰਾਰਾ ਜਵਾਬ ਦਿੰਦਿਆਂ ਉਨ੍ਹਾਂ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ। ਵਿਧਾਇਕ ਚੱਢਾ ਨੇ ਕਿਹਾ ਕਿ ਮਜੀਠੀਆ ਵੱਲੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਕੋਲ 2000 ਕਰੋੜ ਦੀ ਸੰਪਤੀ ਹੋਣ ਦੀ ਜੋ ਪੋਸਟ ਪਾਈ ਗਈ ਹੈ, ਉਹ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੀ ਹੈ।
ਉਨ੍ਹਾਂ ਚੈਲੰਜ ਕਰਦਿਆਂ ਆਖਿਆ ਕਿ ਜੇਕਰ ਉਨ੍ਹਾਂ ਕੋਲ 2000 ਕਰੋੜ, 1000 ਕਰੋੜ ਜਾਂ ਇੱਥੋਂ ਤੱਕ ਕਿ 100 ਕਰੋੜ ਰੁਪਏ ਦੀ ਵੀ ਜਾਇਦਾਦ ਨਿਕਲ ਆਉਂਦੀ ਹੈ, ਤਾਂ ਉਹ ਉਹ ਸਾਰੀ ਸੰਪਤੀ ਬਿਕਰਮ ਮਜੀਠੀਆ ਨੂੰ ਦਾਨ ਕਰ ਦੇਣਗੇ। ਉਨ੍ਹਾਂ ਤੰਜ ਕੱਸਦਿਆਂ ਇਹ ਵੀ ਕਿਹਾ ਕਿ ਮਜੀਠੀਆ ਆਪਣੀ ਭਾਈਵਾਲ ਪਾਰਟੀ ਭਾਜਪਾ ਦੀਆਂ ਕੇਂਦਰੀ ਏਜੰਸੀਆਂ ਦੀ ਮਦਦ ਲੈ ਕੇ ਇਹ ਜਾਇਦਾਦ ਲੱਭ ਕੇ ਹਾਸਿਲ ਕਰ ਸਕਦੇ ਹਨ।

.jpg)
- Download Babushahi App
-
-