ਗੁਰਦਾਸ ਮਾਨ ਨੇ ਕੀਤੀ ਨਿੰਦਰ ਘੁਗਿਆਣਵੀ ਦੀ ਕਿਤਾਬ ਰਿਲੀਜ
ਬਾਬੂਸ਼ਾਹੀ ਬਿਊਰੋ
ਸਾਦਿਕ 21 ਨਵੰਬਰ 2026- ਪੰਜਾਬੀ ਗਾਇਕੀ ਦੇ ਥੰਮ੍ਹ ਗੁਰਦਾਸ ਮਾਨ ਨੇ ਪ੍ਰਸਿੱਧ ਲੇਖਕ ਤੇ ਕਲਚਰਲ ਮਨਿਸਟਰੀ ਭਾਰਤ ਸਰਕਾਰ ਦੇ ਸੀਨੀਅਰ ਫੈਲੋ ਵਜੋਂ ਕਾਰਜਸ਼ੀਲ ਨਿੰਦਰ ਘੁਗਿਆਣਵੀ ਦੁਆਰਾ ਰਚਿਤ ਨਵੀਂ ਪੁਸਤਕ ' ਬਿਰਖ ਬਾਬਿਆਂ ਦੀ ਛਾਂ' ਨੂੰ ਇਕ ਗੈਰ ਰਸਮੀ ਸਮਾਗਮ ਵਿੱਚ ਰਿਲੀਜ ਕੀਤਾ। ਨਿੰਦਰ ਘੁਗਿਆਣਵੀ ਦੀ ਇਹ 71-ਵੀਂ ਕਿਤਾਬ ਹੈ ਜੋ ਸਿੰਘ ਬਰਦਰਜ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਗੁਰਦਾਸ ਮਾਨ ਨੇ ਲੇਖਕ ਘੁਗਿਆਣਵੀ ਦੀ ਪੁਸਤਕ ਰਿਲੀਜ ਕਰਦਿਆਂ ਆਖਿਆ ਕਿ ਨਿੰਦਰ ਨੇ ਜਿਸ ਸਿਰੜ ਤੇ ਲਗਨ ਨਾਲ ਆਪਣੀ ਕਲਮ ਸਾਹਿਤਕ ਕਿਰਤਾਂ ਰਚਣ ਲਈ ਚਲਾਈ ਹੈ ਅਜਿਹਾ ਰੱਬੀ ਦਾਤ ਹੁੰਦੀ ਹੈ। ਗੁਰਦਾਸ ਮਾਨ ਨੇ ਉਨਾਂ ਦੀ ਸਵੈ ਜੀਵਨੀ 'ਜੱਜ ਦਾ ਅਰਦਲੀ' ਨੂੰ ਵੀ ਯਾਦ ਕੀਤਾ। ਇਸ ਮੌਕੇ ਨਿੰਦਰ ਘੁਗਿਆਣਵੀ ਨਾਲ ਪਰਮ ਜੀ ਤੇ ਜੱਸੀ ਜਸਮੀਤ ਵੀ ਹਾਜ਼ਰ ਰਹੇ। ਵਰਨਣਯੋਗ ਹੈ ਕਿ 'ਬਾਬੇ ਬਿਰਖਾਂ ਦੀ ਛਾਂ' ਵਿੱਚ ਘੁਗਿਆਣਵੀ ਨੇ ਉਘੇ ਲੇਖਕਾਂ, ਗਾਇਕਾਂ ਤੇ ਵਿਦਵਾਨਾਂ ਦੇ ਸ਼ਬਦ ਚਿੱਤਰ ਉਲੀਕੇ ਹਨ ਜਿੰਨ੍ਹਾਂ ਵਿਚ ਕਹਾਣੀਕਾਰ ਗੁਰਦੇਵ ਰੁਪਾਣਾ, ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਨਾਵਲਕਾਰ ਹਰਨਾਮ ਦਾਸ ਸਹਿਰਾਈ, ਗੀਤਕਾਰ ਇੰਦਰਜੀਤ ਹਸਨਪੁਰੀ ਵਰਗੀਆਂ ਸ਼ਖਸ਼ੀਅਤਾਂ ਸ਼ਾਮਿਲ ਹਨ।
- Download Babushahi App
-
-