BIG BREAKING- ਕੀ ਪੰਜਾਬ ਸਰਕਾਰ ਦੇ ਖ਼ਾਤੇ ਕੀਤੇ ਸੀਜ਼? ਵਿੱਤ ਮੰਤਰੀ ਚੀਮਾ ਨੇ ਜਾਰੀ ਕੀਤਾ ਸਪੱਸ਼ਟੀਕਰਨ, ਕੇਂਦਰ ਨੂੰ ਘੇਰਿਆ
ਕੇਂਦਰ ਨੇ ਪੰਜਾਬ ਦੇ ਫੰਡ ਰੋਕ ਕੇ ਕੀਤਾ ਵਿੱਤੀ ਵਿਤਕਰਾ, ਫਿਰ ਸੂਬੇ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ: ਹਰਪਾਲ ਚੀਮਾ
ਅਦਾਲਤ ਵੱਲੋਂ ਪੰਜਾਬ ਸਰਕਾਰ ਦਾ ਖ਼ਾਤਾ ਸੀਜ਼ ਕਰਨ ਦੇ ਹੁਕਮ 'ਆਪ' ਸਰਕਾਰ ਦਾ ਪ੍ਰਸ਼ਾਸਕੀ ਤੇ ਵਿੱਤੀ ਦੀਵਾਲੀਏਪਣ: ਢਿੱਲੋਂ
Babushahi Network
ਚੰਡੀਗੜ੍ਹ, 20 ਨਵੰਬਰ 2026: ਭਾਜਪਾ ਪ੍ਰਧਾਨ ਕੇਵਲ ਢਿੱਲੋਂ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਦੋਸ਼ ਲਗਾਏ ਸਨ ਕਿ ਮੁਹਾਲੀ ਅਦਾਲਤ ਵੱਲੋਂ ਐਕੁਆਇਰ ਜ਼ਮੀਨ ਦਾ ਮੁਆਵਜ਼ਾ ਨਾ ਦੇਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦਾ ਖਾਤਾ ਸੀਜ਼ ਕਰਨ ਦੇ ਦਿੱਤੇ ਹੁਕਮ ਹਨ। ਢਿੱਲੋਂ ਨੇ ਇਹ ਵੀ ਦੋਸ਼ ਲਾਇਆ ਸੀ ਕਿ ਅਦਾਲਤ ਵੱਲੋਂ ਸਰਕਾਰੀ ਖ਼ਜ਼ਾਨੇ ਦਾ ਖ਼ਾਤਾ ਨੰਬਰ 2052 ਜ਼ਬਤ ਕਰਨ ਦੇ ਹੁਕਮ ਜਾਰੀ ਹੋਣਾ 'ਆਪ' ਸਰਕਾਰ ਦੇ ਮੁਕੰਮਲ ਵਿੱਤੀ ਦੀਵਾਲੀਆਪਨ ਅਤੇ ਪ੍ਰਸ਼ਾਸਕੀ ਨਾਕਾਮੀ ਦਾ ਪ੍ਰਤੱਖ ਸਬੂਤ ਹੈ। ਦੂਜੇ ਪਾਸੇ ਇਨ੍ਹਾਂ ਦੋਸ਼ਾਂ ਦਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਵਾਬ ਦਿੰਦਿਆਂ ਕਿਹਾ ਕਿ, ਆਪ ਸਰਕਾਰ ਨੇ ਆਪਣੇ ਯਤਨਾਂ ਅਤੇ ਸੁਚੱਜੇ ਵਿੱਤੀ ਪ੍ਰਬੰਧਨ ਰਾਹੀਂ ਪੰਜਾਬ ਦੇ ਮਾਲੀਏ ਨੂੰ ਦੁੱਗਣਾ ਕਰ ਦਿੱਤਾ ਹੈ, ਭਾਵੇਂ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 3 ਕਰੋੜ ਪੰਜਾਬੀਆਂ ਦੇ ਹੱਕ ਦੇ ਫੰਡ ਰੋਕੇ ਹੋਏ ਹਨ, ਜਿਨ੍ਹਾਂ ਵਿੱਚ ਪੇਂਡੂ ਵਿਕਾਸ ਫੰਡ (ਆਰਡੀਐਫ) ਦੇ ਬਕਾਏ ਅਤੇ ਵੱਖ-ਵੱਖ ਸਕੀਮਾਂ ਤਹਿਤ ਮਿਲਣ ਵਾਲੀਆਂ ਗ੍ਰਾਂਟਾਂ ਸ਼ਾਮਲ ਹਨ। ਭਾਜਪਾ ਪਹਿਲਾਂ ਜਾਣਬੁੱਝ ਕੇ ਪੰਜਾਬ ਦੇ ਬਣਦੇ ਵਿੱਤੀ ਸਰੋਤਾਂ ਨੂੰ ਰੋਕ ਕੇ ਪੰਜਾਬ ਨਾਲ 'ਧੱਕਾ' ਕਰਦੀ ਹੈ ਅਤੇ ਫਿਰ ਪੰਜਾਬ ਦੀ ਵਿੱਤੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦੀ ਹੈ।
ਇਨ੍ਹਾਂ ਵਿੱਤੀ ਪਾਬੰਦੀਆਂ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਲਗਾਤਾਰ ਵਿਤਕਰੇ ਦੇ ਬਾਵਜੂਦ, ਪੰਜਾਬ ਨੇ ਆਪਣੇ ਮਾਲੀਏ ਦੇ ਆਧਾਰ ਨੂੰ ਮਜ਼ਬੂਤ ਕੀਤਾ ਹੈ। ਇਹ ਸਰਕਾਰ ਦੀ ਵਿੱਤੀ ਅਨੁਸ਼ਾਸਨ, ਕੁਸ਼ਲ ਪ੍ਰਸ਼ਾਸਨ ਅਤੇ ਸੂਬੇ ਦੇ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭਾਜਪਾ ਪੰਜਾਬ ਦਾ ਜਿੰਨਾ ਜ਼ਿਆਦਾ ਵਿੱਤੀ ਗਲਾ ਘੁੱਟਣ ਦੀ ਕੋਸ਼ਿਸ਼ ਕਰੇਗੀ, ਸਾਡੀ ਸਰਕਾਰ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਇੱਥੋਂ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਓਨੀ ਹੀ ਜ਼ਿਆਦਾ ਦ੍ਰਿੜ੍ਹ ਹੋਵੇਗੀ।
- Download Babushahi App
-
-