ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ’ਤੇ -ਜਨਸੇਵਾ ਦਿਵਸ ਮੌਕੇ 180 ਯੂਨਿਟ ਖੂਨਦਾਨ, 5800 ਬੂਟਿਆਂ ਦੀ ਵੰਡ-ਤੇਜਿੰਦਰ ਮਹਿਤਾ
-ਨੇਤਰਦਾਨ ਅਤੇ ਅੰਗਦਾਨ ਮੁਹਿੰਮ ਦਾ ਆਗਾਜ਼
-15 ਸਤੰਬਰ ਤੱਕ ਜਾਰੀ ਰਹਿਣਗੇ ਜਨਸੇਵਾ ਦੇ ਕਾਰਜ
-ਅਰਵਿੰਦ ਕੇਜਰੀਵਾਲ ਨੇ ਲਾਈਵ ਹੋ ਕੇ ਕਬੂਲ ਕੀਤੀਆਂ ਵਧਾਈਆਂ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 16 ਅਗਸਤ, 2026: ਜ਼ਿਲ੍ਹਾ ਯੋਜਨਾ ਕਮੇਟੀ, ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਜਨਸੇਵਕ ਅਰਵਿੰਦ ਕੇਜਰੀਵਾਲ ਦਾ 58ਵਾਂ ਜਨਮਦਿਨ 15 ਸਤੰਬਰ ਤੱਕ ਜਨਸੇਵਾ ਦੇ ਵੱਖ-ਵੱਖ ਕਾਰਜ ਕਰਕੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਖੂਨਦਾਨ, ਨੇਤਰਦਾਨ ਤੇ ਅੰਗਦਾਨ ਰਜਿਸਟ੍ਰੇਸ਼ਨ, ਪੌਦਾਰੋਪਣ, ਬੂਟਿਆਂ ਦੀ ਵੰਡ ਅਤੇ ਹੋਰ ਜਨਸੇਵੀ ਕਾਰਜ ਪੂਰੇ ਮਹੀਨੇ ਕੇਜਰੀਵਾਲ ਦੀ ਸੋਚ ਨੂੰ ਸਮਰਪਿਤ ਕਰਕੇ ਕੀਤੇ ਜਾਣਗੇ। ਇਹ ਘੋਸ਼ਣਾ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਜਨਮਦਿਨ ਨੂੰ ਸਮਰਪਿਤ ਜਨਸੇਵਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤੀ। ਐਸਡੀਕੇਐਸ ਭਵਨ ਵਿਖੇ ਟੀਮ ਤੇਜਿੰਦਰ ਮਹਿਤਾ ਅਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦੌਰਾਨ 180 ਯੂਨਿਟ ਖੂਨਦਾਨ ਕੀਤਾ ਗਿਆ ਅਤੇ 5800 ਫਲਦਾਰ ਤੇ ਛਾਂਦਾਰ ਬੂਟਿਆਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ 58 ਨੇਤਰਦਾਨ ਅਤੇ 58 ਅੰਗਦਾਨ ਲਈ ਰਜਿਸਟ੍ਰੇਸ਼ਨ ਵੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਸਟੇਟ ਜਨਰਲ ਸਕੱਤਰ ਬਲਤੇਜ ਪੰਨੂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਮਹਿਤਾ ਨੇ ਕਿਹਾ ਕਿ ਜਨਸੇਵਾ ਦਿਵਸ ਦਾ ਉਦੇਸ਼ ਸਿਰਫ਼ ਇੱਕ ਦਿਨ ਸਮਾਗਮ ਕਰਨਾ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਭਾਵਨਾ ਨੂੰ ਲਗਾਤਾਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਆਮ ਲੋਕਾਂ ਦੀ ਭਲਾਈ ਅਤੇ ਜਨਸੇਵਾ ਨੂੰ ਆਪਣੀ ਸੋਚ ਦੇ ਕੇਂਦਰ ਵਿੱਚ ਰੱਖਿਆ ਹੈ। ਉਨ੍ਹਾਂ ਦੇ ਜਨਮਦਿਨ ਨੂੰ ਜਨਸੇਵਾ ਦਿਵਸ ਵਜੋਂ ਮਨਾਉਣਾ ਉਨ੍ਹਾਂ ਦੀ ਇਸ ਸੋਚ ਨੂੰ ਅੱਗੇ ਵਧਾਉਣ ਦਾ ਇੱਕ ਨਿਮਾਣਾ ਉਪਰਾਲਾ ਹੈ।
ਆਮ ਆਦਮੀ ਪਾਰਟੀ ਦੇ ਸਟੇਟ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਜਨਸੇਵਾ ਅਤੇ ਲੋਕ ਭਲਾਈ ਨੂੰ ਆਪਣੀ ਸੋਚ ਦੇ ਕੇਂਦਰ ਵਿੱਚ ਰੱਖਿਆ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨ ਮਹਿਤਾ ਵੱਲੋਂ ਕੇਜਰੀਵਾਲ ਦੇ ਜਨਮਦਿਨ ਨੂੰ ਇਸੇ ਸੋਚ ਨਾਲ ਜੋੜਦਿਆਂ ਜਨਸੇਵਾ ਦੇ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਉਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨ ਮਹਿਤਾ ਵੱਲੋਂ ਕੇਜਰੀਵਾਲ ਦੀ ਸੋਚ ਨੂੰ ਜ਼ਮੀਨੀ ਪੱਧਰ ’ਤੇ ਅਮਲ ਵਿੱਚ ਲਿਆਉਣ ਲਈ ਕੀਤੇ ਜਾ ਰਹੇ ਯਤਨ ਲੋਕਾਂ ਨੂੰ ਜਨਸੇਵਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਚੇਅਰਮੈਨ ਮਹਿਤਾ ਨੇ ਇਹ ਕਾਰਜ ਰਚ ਕੇ ਇੱਕ ਇਤਿਹਾਸਿਕ ਮਿਸਾਲ ਸਿਰਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਆਗੂ ਦੇ ਜਨਮਦਿਨ ਨੂੰ ਨਿੱਜੀ ਸਮਾਗਮ ਤੱਕ ਸੀਮਤ ਰੱਖਣ ਦੀ ਬਜਾਏ ਉਸ ਨੂੰ ਲੋਕਾਂ ਅਤੇ ਸਮਾਜ ਦੀ ਭਲਾਈ ਨਾਲ ਜੋੜਨਾ ਇੱਕ ਵਿਲੱਖਣ ਸੋਚ ਹੈ। ਉਨ੍ਹਾਂ ਕਿਹਾ ਕਿ ਮਹਿਤਾ ਵੱਲੋਂ ਸ਼ੁਰੂ ਕੀਤੀ ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਦੀ ਰਹੇਗੀ।
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਲਾਈਵ ਹੋ ਕੇ ਜਨਮਦਿਨ ਦੀਆਂ ਵਧਾਈਆਂ ਕਬੂਲ ਕੀਤੀਆਂ ਅਤੇ ਜਨਸੇਵਾ ਦਿਵਸ ਮੌਕੇ ਕੀਤੇ ਗਏ ਉਪਰਾਲਿਆਂ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਵੱਲੋਂ ਜਨਸੇਵਾ ਦੇ ਇਨ੍ਹਾਂ ਕਾਰਜਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ, ਜਿਸ ਨਾਲ ਸਮਾਗਮ ਨਾਲ ਜੁੜੇ ਸਾਰੇ ਸਾਥੀਆਂ ਦਾ ਉਤਸ਼ਾਹ ਹੋਰ ਵਧਿਆ।
ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਜੁਆਇੰਟ ਐਸੋਸੀਏਸ਼ਨ ਆਫ਼ ਇੰਡੀਪੈਂਡੈਂਟ ਮੈਡੀਕਲ ਲੈਬ ਐਂਡ ਅਲਾਇਡ ਪ੍ਰੋਫੈਸ਼ਨਲਜ਼ (ਜੈਮਿਲਾਪ) ਦੇ ਮੋਹਿਤ ਗੁਪਤਾ, ਅਮਿਤ ਨਰੂਲਾ ਅਤੇ ਅੰਕੁਰ ਗੁਪਤਾ, ਪੰਜਾਬ ਈਕੋ ਫ੍ਰੈਂਡਲੀ ਐਸੋਸੀਏਸ਼ਨ (ਪੇਫ਼ਾ) ਦੇ ਵਰਿੰਦਰ ਜੱਗਾ ਅਤੇ ਅਸ਼ਵਨੀ ਰੌਬਿਨ ਗਰਗ, ਫੁਟਬਾਲ ਕੋਚ ਇੰਦਰਜੀਤ ਸਿੰਘ, ਮਿਸ਼ਨ ਲਾਲੀ ਅਤੇ ਹਰਿਆਲੀ ਦੇ ਹਰਦੀਪ ਸਨੌਰ, ਵੱਖ-ਵੱਖ ਵੈਲਫੇਅਰ ਬੋਰਡਾਂ ਦੇ ਚੇਅਰਮੈਨ ਤ੍ਰਿਲੋਕ ਜੈਨ, ਵਿਨੋਦ ਸਿੰਗਲਾ, ਅਮਰਜੀਤ ਸਿੰਘ ਰਾਮਗੜੀਆ, ਜਗਦੀਸ਼ ਸਿੰਘ ਬਾਵਾ, ਦਵਿੰਦਰ ਮੱਟੂ, ਜੀਐਸ ਓਬਰਾਏ, ਜਨਾਬ ਚਮਨ ਕੁਰੈਸ਼ੀ, ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ ਨੇਤਾ ਡਾ. ਭੂਪਿੰਦਰ ਵਿਰਕ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਮਨਵੀਰ ਸਿੰਘ ਟਿਵਾਣਾ, ਸੀਨੀਅਰ ਐਡਵੋਕੇਟ ਚਰਨਜੀਤ ਸਿੰਘ ਭੁੱਲਰ, ਪ੍ਰੋ. ਜਗਮੋਹਨ, ਸਮਾਜ ਸੇਵੀ ਭਗਵਾਨ ਦਾਸ ਗੁਪਤਾ, ਐਸ.ਕੇ. ਤਨੇਜਾ, ਰਾਜੀਵ ਰਾਓ, ਗਗਨ ਪਾਂਧੀ, ਅਸ਼ੋਕ ਮਿੱਤਲ, ਐਡਵੋਕੇਟ ਮਹਾਰਾਜਾ ਸਿੰਘ ਵਾਲੀਆ, ਗੱਜਣ ਸਿੰਘ, ਯਾਦਵਿੰਦਰ ਸਿੰਘ ਸੰਧੂ, ਰਾਜ ਕੁਮਾਰ, ਵਿੱਕੀ ਆਹੂਜਾ, ਜਿਮੀ ਆਹੂਜਾ, ਨਰਿੰਦਰ ਚਾਬੜਾ, ਰੋਹਿਤ ਮਿੱਤਲ, ਰਵਿੰਦਰ ਸਿੰਘ, ਸੋਨਮ ਬਾਂਸਲ, ਧੀਰਜ ਗੋਇਲ, ਸੰਜੀਵ ਗੁਪਤਾ, ਭੂਸ਼ਣ ਅਰੋੜਾ, ਨਰੇਸ਼ ਕਾਕਾ ਅਤੇ ਆਸ਼ੂ ਸੁਖੀਜਾ ਸਮੇਤ ਹੋਰ ਸਹਿਯੋਗੀਆਂ ਨੇ ਯੋਗਦਾਨ ਪਾਇਆ। ਮੰਚ ਸੰਚਾਲਨ ਪਰਮਜੀਤ ਸਿੰਘ ਪਰਵਾਨਾ ਨੇ ਕੀਤਾ, ਜਦਕਿ ਪੇਫ਼ਾ ਵੱਲੋਂ ਬੂਟਿਆਂ ਦੀ ਵੰਡ ਦੀ ਜ਼ਿੰਮੇਵਾਰੀ ਸੰਭਾਲੀ ਗਈ।
- Download Babushahi App
-
-