ਗੁਰਦਾਸਪੁਰ ਦੇ ਸਰਹੱਦੀ ਪਿੰਡਾਂ 'ਚ ਵੱਜੀ ਖਤਰੇ ਦੀ ਘੰਟੀ; ਹੜ੍ਹਾਂ ਵਰਗੇ ਹਾਲਾਤਾਂ ਨੇ ਵਧਾਈ ਚਿੰਤਾ
ਲਗਾਤਾਰ ਪੈ ਰਹੀ ਬਰਸਾਤ ਨੇ ਲੋਕਾਂ ਦੀ ਵਧਾਈ ਚਿੰਤਾ, ਬੀਐਸਐਫ ਦੀ ਕਈ ਪੋਸਟਾਂ ਵੀ ਹੋਈਆਂ ਪ੍ਰਭਾਵਿਤ
ਰੋਹਿਤ ਗੁਪਤਾ, ਗੁਰਦਾਸਪੁਰ
ਭਾਰਤ ਪਾਕਿਸਤਾਨ ਸਰਹੱਦ ਦੇ ਪਿੰਡ ਆਦਿਆਂ, ' ਚੌਂਤਰਾ ਅਤੇ ਸਲਾਚ ਆਦਿ ਦੇ ਨਾਲ ਵਹਿੰਦੇ ਨੋਮਣੀ ਨਾਲੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਪਿਛਲੇ ਸਾਲ ਵਾਂਗ ਹੜਾਂ ਦੀ ਚਿੰਤਾ ਸਤਾਉਣ ਲੱਗ ਗਈ ਹੈ।।
ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਤੇਜ਼ ਬਰਸਾਤ ਕਰਕੇ ਜਿੱਥੇ ਰਾਵੀ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਉੱਥੇ ਹੀ ਨੋਮਨੀ ਨਾਲੇ ਵੀ ਪੂਰੇ ਊਫਾਨ ਤੇ ਹਨ ਅਤੇ ਨਾਲਿਆਂ ਦਾ ਪਾਣੀ ਪਿੰਡਾਂ ਦੀਆਂ ਸੜਕਾਂ ਤੇ ਪਹੁੰਚ ਚੁੱਕਿਆ ਹੈ ਜਿਸ ਕਰਕੇ ਕਾਫੀ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ।
ਸਰਹੱਦੀ ਪਿੰਡ ਆਦੀਆਂ ਵਿੱਚ ਭਾਰਤ ਪਾਕਿਸਤਾਨ ਸਰਹੱਦ ਤੇ ਬੀਐਸਐਫ ਦੀ ਪੋਸਟਾਂ ਨੂੰ ਜਾਂਦੇ ਰਾਹ ਤੇ ਉੱਪਰ ਨੌਮਣੀ ਦਾ ਪਾਣੀ ਭਰਨ ਦੇ ਕਰਕੇ ਬੀਐਸਐਫ ਅਧਿਕਾਰੀਆਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।।
ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਨਾ ਤਾਂ ਨਹਿਰਾਂ ਦੀ ਸਫਾਈ ਪੂਰੇ ਤਰੀਕੇ ਨਾਲ ਕਰਵਾਈ ਗਈ ਅਤੇ ਨਾ ਹੀ ਨੋਮਣੀ ਨਾਲਿਆਂ ਦੀ ਜਿਸ ਕਰਕੇ ਪਾਣੀ ਦਾ ਪੱਧਰ ਵਧਣ ਕਰਕੇ ਪਿੰਡਾਂ ਦੇ ਵਿੱਚ ਪਾਣੀ ਚਲਾ ਗਿਆ ਸੀ ਅਤੇ ਇਸ ਸਾਲ ਵੀ ਇਹੀ ਹਾਲਾਤ ਨਜ਼ਰ ਆ ਰਹੇ ਹਨ।
- Download Babushahi App
-
-