ਵੇਦਾਂਤਾ ਪਾਵਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਸਦਕਾ ਮਰੀਜਾਂ ਨੂੰ ਮਿਲਿਆ ਟੀਬੀ ਤੋਂ ਛੁਟਕਾਰਾ
ਅਸ਼ੋਕ ਵਰਮਾ
ਮਾਨਸਾ , 12 ਜੂਨ 2026 : ਪੰਜਾਬ ਦੇ ਸਭ ਤੋਂ ਵੱਡੇ ਥਰਮਲ ਪਾਵਰ ਪਲਾਂਟ ਵੇਦਾਂਤਾ ਪਾਵਰ ਤਲਵੰਡੀ ਸਾਬੋ ਥਰਮਲ ਪਲਾਂਟ, ਜੋ ਕਿ ਪਿੰਡ ਬਨਾਵਾਲਾ ਵਿਖੇ ਸਥਿਤ ਹੈ, ਨੇ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ ਅਤੇ ਪੀਐਮ ਨਿਕਸ਼ਯ ਮਿਤ੍ਰਾ ਯੋਜਨਾ ਤਹਿਤ ਟੀਬੀ ਮਰੀਜ਼ਾਂ ਲਈ ਛੇ ਮਹੀਨਿਆਂ ਦੀ ਪੋਸ਼ਣ ਸਹਾਇਤਾ ਪਹਿਲ ਨੂੰ ਸਫਲਤਾਪੂਰਵਕ ਪੂਰਾ ਮਰਦਿਆਂ 43 ਲਾਭਪਾਤਰੀਆਂ ਨੇ ਇਸ ਬਿਮਾਰੀ ਤੋਂ ਛੁਟਕਾਰਾ ਪਾ ਲਿਆ ਹੈ ਜਦੋਂਕਿ ਬਾਕੀ 7 ਮਰੀਜ਼ਾਂ ਦਾ ਇਲਾਜ ਅਜੇ ਵੀ ਜਾਰੀ ਹੈ। ਆਪਣੀ ਸੀਐਸਆਰ ਪਹਿਲ ‘ਸਿਹਤ’ ਦੇ ਤਹਿਤ ‘ਟੀਬੀ ਹਟਾਓ, ਦੇਸ਼ ਬਚਾਓ’ ਦੇ ਨਾਅਰੇ ਨਾਲ, ਪਲਾਂਟ ਨੇ 50 ਟੀਬੀ ਮਰੀਜ਼ਾਂ ਨੂੰ ਛੇ ਮਹੀਨਿਆਂ ਤੱਕ ਪੋਸ਼ਣ ਸਹਾਇਤਾ ਪ੍ਰਦਾਨ ਕੀਤੀ। ਮਹੀਨਾਵਾਰ ਪੋਸ਼ਣ ਕਿੱਟਾਂ ਵਿੱਚ ਪ੍ਰੋਟੀਨ ਨਾਲ ਭਰਪੂਰ ਦਾਲਾਂ, ਫਲੀਆਂ, ਸੋਇਆ ਆਧਾਰਿਤ ਸਪਲੀਮੈਂਟ ਅਤੇ ਖਾਣ ਵਾਲਾ ਤੇਲ ਸ਼ਾਮਲ ਸੀ, ਜੋ ਕੈਲੋਰੀ ਅਤੇ ਪ੍ਰੋਟੀਨ ਦੀ ਲੋੜੀਂਦੀ ਮਾਤਰਾ ਵਧਾਉਣ ਲਈ ਜ਼ਰੂਰੀ ਹਨ।
ਸਿਵਲ ਹਸਪਤਾਲ, ਮਾਨਸਾ ਵਿਖੇ ਨਵੰਬਰ 2025 ਵਿੱਚ ਸ਼ੁਰੂ ਕੀਤੀ ਗਈ ਇਸ ਪਹਿਲ ਨੇ ਭਾਈਚਾਰੇ ਨਾਲ ਵੇਦਾਂਤਾ ਪਾਵਰ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਅਤੇ ਟੀਬੀ ਦੇ ਖਾਤਮੇ ਲਈ ਭਾਰਤ ਸਰਕਾਰ ਦੇ ਮਿਸ਼ਨ ਨੂੰ ਸਮਰਥਨ ਦੇਣ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਵੇਦਾਂਤਾ ਪਾਵਰ ਲਿਮਟਿਡ ਦੇ ਸੀਈਓ ਰਾਜਿੰਦਰ ਸਿੰਘ ਆਹੂਜਾ ਨੇ ਕਿਹਾ, “ਤਪਦਿਕ ਵਰਗੀ ਜਨਤਕ ਸਿਹਤ ਚੁਣੌਤੀ ਨਾਲ ਨਜਿੱਠਣ ਲਈ ਸਰਕਾਰਾਂ, ਸਿਹਤ ਸੰਸਥਾਵਾਂ, ਕਾਰਪੋਰੇਟ ਖੇਤਰ ਅਤੇ ਭਾਈਚਾਰਿਆਂ ਦੇ ਸਾਂਝੇ ਯਤਨਾਂ ਦੀ ਲੋੜ ਹੁੰਦੀ ਹੈ। ਵੇਦਾਂਤਾ ਪਾਵਰ ਵਿਖੇ ਅਸੀਂ ਮਰੀਜ਼ਾਂ ਦੀ ਦੇਖਭਾਲ ਅਤੇ ਸਿਹਤਯਾਬੀ ਨੂੰ ਮਜ਼ਬੂਤ ਕਰਨ ਵਾਲੀਆਂ ਅਰਥਪੂਰਨ ਪਹਿਲਾਂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੀਬੀ-ਮੁਕਤ ਭਾਰਤ ਦੇ ਵਿਜ਼ਨ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ। ਪੀਐਮ ਨਿਕਸ਼ਯ ਮਿਤ੍ਰਾ ਯੋਜਨਾ ਤਹਿਤ ਸਕਾਰਾਤਮਕ ਨਤੀਜੇ ਪ੍ਰਾਪਤ ਹੋਏ ਹਨ ਜਿੱਥੇ 43 ਲਾਭਪਾਤਰੀਆਂ ਨੇ ਸਫਲਤਾਪੂਰਵਕ ਆਪਣਾ ਇਲਾਜ ਮੁਕੰਮਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਅਤੇ ਵਿਸ਼ਵਾਸ ਰੱਖਦੇ ਹਾਂ ਕਿ ਇਲਾਜ ਅਧੀਨ ਬਾਕੀ ਲਾਭਪਾਤਰੀ ਵੀ ਪੂਰੀ ਤਰ੍ਹਾਂ ਸਿਹਤਯਾਬ ਹੋਣਗੇ, ਟੀਬੀ-ਮੁਕਤ ਜੀਵਨ ਬਤੀਤ ਕਰਨਗੇ।” ਮਾਨਸਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰਣਜੀਤ ਰਾਏ ਨੇ ਕਿਹਾ, “ਅਸੀਂ ਪੀਐਮ ਨਿਕਸ਼ਯ ਮਿਤ੍ਰਾ ਯੋਜਨਾ ਤਹਿਤ ਵੇਦਾਂਤਾ ਪਾਵਰ ਲਿਮਟਿਡ ਤਲਵੰਡੀ ਸਾਬੋ ਥਰਮਲ ਪਲਾਂਟ ਵੱਲੋਂ ਦਿੱਤੇ ਗਏ ਸਹਿਯੋਗ ਦੀ ਦਿਲੋਂ ਪ੍ਰਸ਼ੰਸਾ ਕਰਦੇ ਹਾਂ। ਉਨ੍ਹਾਂ ਕਿਹਾ ਕਿ 50 ਟੀਬੀ ਮਰੀਜ਼ਾਂ ਨੂੰ ਛੇ ਮਹੀਨਿਆਂ ਤੱਕ ਪੋਸ਼ਣ ਸਹਾਇਤਾ ਪ੍ਰਦਾਨ ਕਰਕੇ ਪਲਾਂਟ ਨੇ ਇਲਾਜ ਦੀ ਨਿਰੰਤਰਤਾ ਅਤੇ ਮਰੀਜ਼ਾਂ ਦੀ ਸਿਹਤਯਾਬੀ ਦੇ ਨਤੀਜਿਆਂ ਨੂੰ ਮਜ਼ਬੂਤ ਕੀਤਾ ਹੈ। ਸਾਨੂੰ ਖੁਸ਼ੀ ਹੈ ਕਿ 43 ਲਾਭਪਾਤਰੀਆਂ ਨੇ ਸਫਲਤਾਪੂਰਵਕ ਆਪਣਾ ਇਲਾਜ ਪੂਰਾ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਟੀਬੀ-ਮੁਕਤ ਘੋਸ਼ਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਭਾਗੀਦਾਰੀ ਟੀਬੀ-ਮੁਕਤ ਭਾਰਤ ਦੇ ਨਿਰਮਾਣ ਵੱਲ ਇੱਕ ਸ਼ਲਾਘਾਯੋਗ ਯੋਗਦਾਨ ਹੈ।”
ਮਾਨਸਾ ਦੇ ਜ਼ਿਲ੍ਹਾ ਟੀਬੀ ਅਫਸਰ ਡਾ. ਨਿਸ਼ੀ ਸੂਦ ਨੇ ਕਿਹਾ, “ਛਾਤੀ ਅਤੇ ਟੀਬੀ ਰੋਗਾਂ ਦੀ ਮਾਹਿਰ ਹੋਣ ਦੇ ਨਾਤੇ ਮੈਂ ਮਰੀਜ਼ਾਂ ਦੀ ਸਿਹਤਯਾਬੀ ‘ਤੇ ਪੋਸ਼ਣ ਸਹਾਇਤਾ ਦੇ ਸਕਾਰਾਤਮਕ ਪ੍ਰਭਾਵ ਨੂੰ ਨੇੜਿਓਂ ਦੇਖਿਆ ਹੈ। ਪੀਐਮ ਨਿਕਸ਼ਯ ਮਿਤ੍ਰਾ ਯੋਜਨਾ ਤਹਿਤ ਵੇਦਾਂਤਾ ਪਾਵਰ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਵੱਲੋਂ 50 ਟੀਬੀ ਮਰੀਜ਼ਾਂ ਨੂੰ ਛੇ ਮਹੀਨਿਆਂ ਲਈ ਦਿੱਤੀ ਗਈ ਪੋਸ਼ਣ ਸਹਾਇਤਾ ਨੇ ਉਨ੍ਹਾਂ ਦੇ ਇਲਾਜ ਦੀ ਨਿਰੰਤਰਤਾ ਅਤੇ ਤੇਜ਼ ਸਿਹਤਯਾਬੀ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਦਾ ਸਹਿਯੋਗ ਟੀਬੀ ਦੇ ਖਾਤਮੇ ਲਈ ਸਾਡੇ ਸਾਂਝੇ ਯਤਨਾਂ ਨੂੰ ਹੋਰ ਮਜ਼ਬੂਤ ਕਰਦਾ ਹੈ।” ਵੇਦਾਂਤਾ ਪਾਵਰ ਤਲਵੰਡੀ ਸਾਬੋ ਥਰਮਲ ਪਲਾਂਟ ਸਿਹਤ ਸੰਭਾਲ, ਸਿੱਖਿਆ, ਮਹਿਲਾ ਸਸ਼ਕਤੀਕਰਨ ਅਤੇ ਟਿਕਾਊ ਖੇਤੀਬਾੜੀ ਖੇਤਰਾਂ ਵਿੱਚ ਆਪਣੀਆਂ ਸੀਐਸਆਰ ਪਹਿਲਾਂ ਰਾਹੀਂ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਸਾਲ 2020 ਤੋਂ, ਇਨ੍ਹਾਂ ਪਹਿਲਾਂ ਨੇ 2.5 ਲੱਖ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਬਦਲਿਆ ਹੈ, ਜਿਸ ਨਾਲ ਸਮਾਜਿਕ ਤਾਣੇ ਬਾਣੇ ਨੂੰ ਮਜ਼ਬੂਤੀ ਮਿਲੀ ਹੈ।
- Download Babushahi App
-
-