ਕੇਵਲ ਸਿੰਘ ਢਿੱਲੋਂ ਪੰਜਾਬ ਭਾਜਪਾ ਪ੍ਰਧਾਨ ਵਜੋਂ ਅੱਜ 3 ਜੂਨ ਨੂੰ ਸੰਭਾਲਣਗੇ ਅਹੁਦਾ
ਬਾਬੂਸ਼ਾਹੀ, ਨੈਟਵਰਕ
ਚੰਡੀਗੜ੍ਹ, 3 ਜੂਨ, 2026: 76 ਸਾਲਾ ਦੋ ਵਾਰ ਐਮ ਐਲ ਏ ਰਹੇ ਕੇਵਲ ਸਿੰਘ ਢਿੱਲੋਂ ਅੱਜ 3 ਜੂਨ ਨੂੰ ਸਵੇਰੇ 10.00 ਵਜੇ ਭਾਜਪਾ ਮੁੱਖ ਦਫਤਰ ਸੈਕਟਰ 37 ਵਿਚ ਬਤੌਰ ਪੰਜਾਬ ਭਾਜਪਾ ਪ੍ਰਧਾਨ ਅਹੁਦਾ ਸੰਭਾਲਣਗੇ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਹਾਜ਼ਰ ਰਹਿਣਗੇ। ਇਸ ਉਪਰੰਤ ਉਹ ਲਾਅ ਭਵਨ ਸੈਕਟਰ 37 ਚੰਡੀਗੜ੍ਹ ਵਿਚ 11.00 ਵਜੇ ਇਕੱਠ ਨੂੰ ਸੰਬੋਧਨ ਕਰਨਗੇ। ਇਸ ਮੌਕੇ ਕੌਮੀ ਮੀਤ ਪ੍ਰਧਾਨ ਸੌਦਨ ਸਿੰਘ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸਕੱਤਰ ਨਰਿੰਦਰ ਸਿੰਘ ਰੈਣਾ, ਸਾਬਕਾ ਸੂਬਾ ਪ੍ਰਧਾਨ, ਕੌਮੀ ਅਹੁਦੇਦਾਰ, ਕੇਂਦਰੀ ਮੰਤਰੀ, ਐਮ ਪੀਜ਼, ਐਮ ਐਲ ਏਜ਼, ਸਾਬਕਾ ਮੰਤਰੀ ਤੇ ਹੋਰ ਸੀਨੀਅਰ ਆਗੂ ਹਾਜ਼ਰ ਰਹਿਣਗੇ। ਇਹ ਜਾਣਕਾਰੀ ਸੂਬਾ ਮੀਤੀਆ ਮੁਖੀ ਵਿਨੀਤ ਜੋਸ਼ੀ ਨੇ ਸਾਂਝੀ ਕੀਤੀ ਹੈ।
- Download Babushahi App
-
-